ਵਿਸ਼ਨੂੰ ਸ਼ਰਮਾ ਦੇ ਕਾਂਗਰਸ ਵਿੱਚ ਪਰਤਣ ਨਾਲ ਕਾਂਗਰਸ ਹੋਰ ਮਜ਼ਬੂਤ ਹੋਈ – ਕਿਰਨ ਢਿੱਲੋਂ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਜਿਲਾ ਮਹਿਲਾ ਕਾਂਗਰਸ ਦੀ ਸਾਬਕਾ ਪ੍ਰਧਾਨ ਅਤੇ ਸੀਨੀਅਰ ਮਹਿਲਾ ਆਗੂ ਮੈਡਮ ਕਿਰਨ ਢਿੱਲੋਂ ਨੇ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਿਚ ਆਉਣ ਤੇ ਸਾਬਕਾ ਮੇਅਰ ਵਿਸ਼ਨੂੰ ਸ਼ਰਮਾ ਦਾ ਆਪਣੇ ਘਰ ਪਹੁੰਚਣ ਤੇ ਸਿਰੋਪਾਓ ਪਾ ਕੇ ਭਰਵਾਂ ਸੁਆਗਤ ਕੀਤਾ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਖੁੱਲ੍ਹ ਕੇ ਚਰਚਾ ਕੀਤੀ।ਇਸ ਮੌਕੇ ਕਿਰਨ ਢਿੱਲੋਂ ਨੇ ਕਿਹਾ ਕਿ ਵਿਸ਼ਨੂੰ ਸ਼ਰਮਾ ਜੀ ਦੇ ਕਾਂਗਰਸ ਵਿਚ ਪਰਤਣ ਨਾਲ਼ ਪਟਿਆਲਾ ਜ਼ਿਲ੍ਹੇ ਵਿੱਚ ਕਾਂਗਰਸ ਹੋਰ ਮਜ਼ਬੂਤ ਹੋਈ ਹੈ,
ਜਿਸ ਦਾ ਫਾਇਦਾ ਕਾਂਗਰਸ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਹੋਵੇਗਾ। ਇਸ ਮੌਕੇ ਵਿਸ਼ਨੂ ਸ਼ਰਮਾ ਤੇ ਮੈਡਮ ਕਿਰਨ ਢਿੱਲੋਂ ਨੇ ਸਮੂਹ ਵਰਕਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਤਿੰਨ ਮਹੀਨੇ ਦੀ ਚੰਨੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਸਮੁੱਚਾ ਪੰਜਾਬ ਖੁਸ਼ ਹੈ। ਜਿਸ ਦੇ ਫਲਸਰੂਪ 2022 ਦੀਆਂ ਚੋਣਾਂ ਵਿਚ ਕਾਂਗਰਸ ਸਮੂਹ ਪਾਰਟੀਆਂ ਨੂੰ ਪਛਾੜ ਕੇ ਇਕ ਵਾਰ ਫਿਰ ਤੋਂ ਸੱਤਾ ਤੇ ਕਾਬਜ਼ ਹੋਵੇਗੀ ਅਤੇ ਪੰਜਾਬ ਦੀ ਤਰੱਕੀ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾਵੇਗੀ।

