ਪੰਜਾਬਪਟਿਆਲਾ

ਅਕਾਲੀ ਦਲ ਦੀ ‘ਪੋਲ ਖੋਲ’ ਰੈਲੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦਾ ਪਰਦਾਫਾਸ਼ ਕਰੇਗੀ : ਹਰਪਾਲ ਜੁਨੇਜਾ

ਸ਼ਹਿਰੀ ਪ੍ਰਧਾਨ ਦੀ ਅਗਵਾਈ ‘ਚ ‘ਪੋਲ ਖੋਲ’ ਰੈਲੀ ਦੀਆਂ ਤਿਆਰੀਆਂ ਸਬੰਧੀ ਵਾਰਡਾਂ ‘ਚ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ
ਪਟਿਆਲਾ 5 ਮਾਰਚ ()
ਸ਼੍ਰੋਮਣੀ ਅਕਾਲੀ ਦਲ ਵੱਲੋਂ ਸਮਾਣਾ ਵਿਖੇ 11 ਮਾਰਚ ਨੂੰ ਕੀਤੀ ਜਾਣ ਵਾਲੀ ‘ਪੋਲ ਖੋਲ’ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਜ਼ਿਲ੍ਹਾ ਅਕਾਲੀ ਦਲ ਸ਼ਹਿਰੀ ਵੱਲੋਂ ਮੀਟਿੰਗਾਂ ਦਾ ਸਿਲਸਿਲਾ ਆਰੰਭ ਕਰ ਦਿੱਤਾ ਗਿਆ ਹੈ।

ਪੋਲ ਖੋਲ ਰੈਲੀ ਵਿਚ ਹਿੱਸਾ ਲੈਣ ਲਈ ਸ਼ਹਿਰ ਭਰ ਵਿਚੋਂ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ, ਮੈਂਬਰਾਂ ਅਤੇ ਅਕਾਲੀ ਆਗੂ ਸਾਹਿਬਾਨ ਵੱਡੀ ਗਿਣਤੀ ਸ਼ਿਰਕਤ ਕਰਨਗੇ, ਜਿਸ ਦੀਆਂ ਤਿਆਰੀਆਂ ਨੂੰ ਤੇਜ਼ ਕਰਦਿਆਂ ਜ਼ਿਲ੍ਹਾ ਅਕਾਲੀ ਦਲ ਜਥਾ ਦੇ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਨੇ ਵਾਰਡਾਂ ਵਿਚ ਜਾ ਕੇ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਸ ਦੀ ਸ਼ੁਰੂਆਤ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਵੱਲੋਂ ਅੱਜ ਵਾਰਡ ਨੰ: 42 ਅਤੇ ਵਾਰਡ ਨੰ 57 ਤੋਂ ਕੀਤੀ ਗਈ ਗਈ।
ਵੱਖ-ਵੱਖ ਵਾਰਡਾਂ ‘ਚ ਮੀਟਿੰਗਾਂ ਅਕਾਲੀ ਦਲ ਦੇ ਵਰਕਰਾਂ ਗੋਬਿੰਦ ਬਡੂੰਗਰ ਅਤੇ ਨਵਨੀਤ ਵਾਲੀਆ ਦੇ ਗ੍ਰਹਿ ਵਿਖੇ ਸੱਦੀ ਗਈ, ਜਿਥੇ ਅਕਾਲੀ ਦਲ ਦੇ ਸਮਰਥਕਾਂ, ਵਰਕਰਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਮੀਟਿੰਗਾਂ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਨੇ ‘ਪੋਲ ਖੋਲ’ ਰੈਲੀ ਬਾਰੇ ਦੱਸਦਿਆਂ ਵਰਕਰਾਂ ਨੂੰ ਕਿਹਾ ਕਿ ਉਹ ਵੱਡੀ ਗਿਣਤੀ ਨਾਲ ਸਮਾਣਾ ਰੈਲੀ ਵਿਚ ਪੁੱਜਣ।
ਇਸ ਮੌਕੇ ਹਰਪਾਲ ਜੁਨੇਜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀਆਂ ਜਾ ਰਹੀਆਂ ‘ਪੋਲ ਖੋਲ ਰੈਲੀਆਂ ਕੈਪਟਨ ਦੀ ਅਗਵਾਈ ਵਾਲੀ ਸੁੱਤੀ ਸਰਕਾਰ ਨੂੰ ਜਗਾਉਣ ਲਈ ਕੀਤੀਆਂ ਜਾ ਰਹੀਆਂ ਹਨ, ਜਿਸ ਨੇ ਆਪਣੇ ਇਕ ਸਾਲਾਂ ਦੇ ਕਾਰਜਕਾਲ ‘ਚ ਪਿਛਲੀਆਂ ਬਾਦਲ ਸਰਕਾਰ ਵੱਲੋਂ ਕੀਤੇ ਸਾਰੇ ਭਲਾਈ ਦੇ ਕਾਰਜਾਂ ਨੂੰ ਬੰਦ ਕਰ ਦਿੱਤਾ ਹੈ। ਹਰਪਾਲ ਜੁਨੇਜਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰ ਬਣਾਈ ਅਤੇ ਸੱਤਾ ‘ਚ ਆਉਂਦਿਆਂ ਹੀ ਸੂਬੇ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਬਜਾਏ ਵਿਸ਼ਵਾਸਘਾਤ ਕੀਤਾ। ਉਨ੍ਹਾਂ ਕਿਹਾ ਕਿ ਸਮਾਣਾ ਪੋਲ ਖੋਲ ਰੈਲੀ ਕਰਕੇ ਕੈਪਟਨ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦਾ ਪਰਦਾਫਾਸ਼ ਕੀਤਾ ਜਾਵੇਗਾ।
ਇਸ ਮੌਕੇ ਗੋਬਿੰਦ ਬਡੂੰਗਰ ਅਤੇ ਨਵਨੀਤ ਵਾਲੀਆ ਨੇ ਸਮਰਥਕਾਂ ਸਮੇਤ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਦਾ ਵਾਰਡਾਂ ‘ਚ ਪਹੁੰਚਣ ‘ਤੇ ਸਿਰੋਪਾਓ ਦੇ ਕੇ ਸਨਮਾਨ ਵੀ ਕੀਤਾ।
ਮੀਟਿੰਗਾਂ ਦੌਰਾਨ ਅਕਾਲੀ ਆਗੂ ਰਵਿੰਦਰਪਾਲ ਸਿੰਘ ਜੌਨੀ ਕੋਹਲੀ, ਸੁਖਬੀਰ ਸਨੌਰ, ਕੁਲਵਿੰਦਰ ਸਿੰਘ, ਵਿਕਰਮ ਸਹੋਤਾ, ਦਲੀਪ ਸਿੰਘ,ਹਰਪ੍ਰੀਤ ਸਿੰਘ, ਗੋਗੀ, ਸ਼ੌਕੀਨ ਚੰਦ, ਅਨਿਲ ਕੁਮਾਰ, ਦੀਪਕ ਕੁਮਾਰ, ਜਸਵਿੰਦਰ ਕੌਰ ਵਿਰਕ, ਪਰਮਜੀਤ ਕੌਰ, ਮਨਜੀਤ ਕੌਰ, ਕ੍ਰਿਪਾਲ ਸਿੰਘ, ਧਰਮਿੰਦਰ ਕੁਮਾਰ, ਚਰਨਜੀਤ ਵਾਲੀਆ, ਮਨਮੀਤ ਸਿੰਘ ਚੱਢਾ,ਮੋਟੀ ਹੈਰੀ, ਮੋਲੂੰ, ਬਲਵਿੰਦਰ, ਵਿਵੇਕ, ਦੀਪਕ ਗੋਇਲ, ਦਮਨਪ੍ਰੀਤ, ਬੰਟੀ ਸ਼ਰਮਾ, ਪੱਪੂ ਸ਼ਰਮਾ, ਵਿਨੋਦ, ਪੰਕਜ, ਸੰਜੀਵ, ਲੱਕੀ, ਵਿੱਕੀ, ਸਾਹਿਲ ਗੋਇਂਲ, ਪੂਨਮ ਵਾਲੀਆ, ਦੀਪਾ ਸ਼ਰਮਾ, ਅਰੁਣ ਬਾਂਸਲ, ਨਰੇਸ਼ ਸ਼ਰਮਾ, ਅਮਨ ਸ਼ਰਮਾ, ਅਮਿਤ ਸ਼ਰਮਾ, ਭੁਪਿੰਦਰ ਕੁਮਾਰ, ਜਸਪ੍ਰਤੀ ਲੱਕੀ, ਰਾਜੀਵ ਵਰਮਾ ਆਦਿ ਮੌਕੇ ‘ਤੇ ਹਾਜ਼ਰ ਸਨ।

Leave a Reply

Your email address will not be published. Required fields are marked *