ਕਾਂਗਰਸ ਦੇ ਗਲਤ ਫੈਸਲਿਆਂ ਨੇ ਕੀਤਾ ਪੰਜਾਬ ਦਾ ਬੇੜਾਗਰਕ : ਸੁਰਜੀਤ ਰੱਖੜਾ
ਅਕਾਲੀ ਦਲ-ਬਸਪਾ ਸੱਤਾ ‘ਚ ਆਉਂਦਿਆਂ ਹੀ ਬਚਾਵੇਗੀ ਨੌਜਵਾਨਾਂ ਦਾ ਭਵਿੱਖ
ਪਟਿਆਲਾ, 18 ਜਨਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) :ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਹਲਕਾ ਸਮਾਣਾ ਤੋਂ ਉਮੀਦਵਾਰ ਅਤੇ ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਕਾਂਗਸ ਦੇ ਗਲਤ ਫੈਸਲਿਆਂ ਨੇ ਅੱਜ ਪੰਜਾਬ ਦਾ ਬੇੜਗਾਰਕ ਕਰਕੇ ਰੱਖ ਦਿੱਤਾ ਹੈ। ਹਰ ਵਰਗ ਕਾਂਗਰਸ ਦੀਆਂਇਨ੍ਹਾਂ ਮਾੜੀਆਂ ਨੀਤੀਆਂ ਕਾਰਨ ਤਰਾਹ ਤਰਾਹ ਕਰ ਰਿਹਾ ਹੈ। ਸ. ਰੱਖੜਾ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਰੱਖੜਾ ਪਿੰਡ ਵਿਖੇ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਸ਼ੇਰਮਾਜਰਾ, ਦੁੱਧੜ ਤੋਂ ਬਹੁਤ ਸਾਰੇ ਕਾਂਗਰਸ ਅਤੇ ਆਪ ਦੇ ਨੇਤਾ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ।
ਸ. ਸੁਰਜੀਤ ਰੱਖੜਾ ਨੇ ਆਖਿਆ ਕਿ ਕਾਂਗਰਸ ਦੀ ਆਪਸੀ ਲੜਾਈ ਦੇ ਵਿੱਚ ਪੰਜਾਬ ਦਾ ਵਿਕਾਸ ਤੇ ਨੌਜਵਾਨਾਂ ਦਾ ਭਵਿੱਖ ਪੂਰੀ ਤਰ੍ਹਾਂ ਰੁਲ ਚੁੱਕਿਆ ਹੈ, ਜਿਸਨੂੰ ਬਚਾਉਣ ਲਈ ਅਕਾਲੀ ਦਲ-ਬਸਪਾ ਦਾ ਸੱਤਾ ‘ਚ ਆਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਮਿਲ ਰਹੇ ਭਰਭੂਰ ਸਹਿਯੋਗ ਦੇ ਚੱਲਦਿਆਂ ਹੁਣ ਅਕਾਲੀ ਦਲ ਤੇ ਬਸਪਾ ਸੱਤਾ ‘ਚ ਆਕੇ ਨੌਜਵਾਨਾਂ ਦੇ ਬਰਵਾਦ ਹੋ ਰਹੇ ਭਵਿੱਖ ਨੂੰ ਬਚਾਵੇਗੀ।
ਸੁਰਜੀਤ ਰੱਖੜਾ ਨੇ ਆਖਿਆ ਕਿ ਕਾਂਗਰਸ ਦੇ ਪਲੇ ਹੁਣ ਕੁੱਝ ਵੀ ਨਹੀਂ ਰਿਹਾ ਹੈ ਅਤੇ ਆਪ ਪਾਰਟੀ ਦਾ ਪੰਜਾਬ ਅੰਦਰ ਕੋਈ ਵਜੂਦ ਨਹੀਂ ਹੈ। ਇਸ ਲਈ ਲੋਕਾਂ ਦਾ ਪਿਆਰ ਤੇ ਸਹਿਯੋਗ ਪੂਰੀ ਤਰ੍ਹਾਂ ਅਕਾਲੀ ਦਲ ਬਸਪਾ ਦੇ ਨਾਲ ਹੈ। ਇਸ ਲਈ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਇੱਕ ਰਿਕਾਰਡ ਜਿੱਤ ਨੂੰ ਹਾਸਲ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਪੂਰਾ ਇਨਸਾਫ ਦਿਵਾਇਆ ਜਾਵੇਗਾ। ਇਸ ਮੌਕੇ ਬਹਿਰੋ ਸਿੰਘ, ਸੁਖਚੈਨ ਸਿੰਘ, ਚਰਨਜੀਤ ਸਿੰਘ, ਬੋਲੀ ਰਾਮ, ਜਸਪਾਲ ਸਿਘ, ਸਵਰਨ ਸਿੰਘ, ਜਗਨਾਰ ਸਿੰਘ, ਬਲਵੀਰ ਸਿੰਘ, ਜੰਗੀਰ ਸਿੰਘ ਅਤੇ ਹੋਰ ਵੀ ਬਹੁਤ ਸਾਰੇ ਕਾਂਗਰਸ ਵਰਕਰ ਅਕਾਲੀ ਦਲ ਵਿੱਚ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਸਾਬਕਾ ਚੇਅਰਮੈਨ ਜਸਪਾਲ ਸਿੰਘ ਕਲਿਆਣ, ਸਾਬਕਾ ਨਗਰ ਕੌਂਸਲ ਪ੍ਰਧਾਨ ਕਪੂਰ ਚੰਦ ਬਾਂਸਲ, ਜਥੇਦਾਰ ਭੁਪਿੰਦਰ ਸਿੰਘ ਡਕਾਲਾ, ਜਥੇਦਾਰ ਮਲਕੀਤ ਸਿੰਘ ਡਕਾਲਾ, ਜਥੇਦਾਰ ਹਰਜਿੰਦਰ ਸਿੰਘ ਬਲ, ਰਘਵੀਰ ਸਿੰਘ ਕਲਿਆਣ ਕੌਮੀ ਜਨਰਲ ਸਕੱਤਰ, ਅਜਮੇਰ ਸਿੰਘ ਪਸਿਆਣਾ ਸਾਬਕਾ ਸਰਪੰਚ, ਗੋਸਾ ਢੀਂਡਸਾ ਅਤੇ ਹੋਰ ਵੀ ਬਹੁਤ ਸਾਰੇ ਨੇਤਾ ਹਾਜਰ ਸਨ।

