ਅੰਮ੍ਰਿਤਸਰ

ਪਿੰਡ ਕੋਟਲਾ ਡੂੰਮ ਦੇ 12 ਪਰਿਵਾਰ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ

ਅੰਮ੍ਰਿਤਸਰ, (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਕੋਟਲਾ ਡੂੰਮ ਦੇ 12 ਪਰਿਵਾਰ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ । ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਕਾਮਰੇਡ ਜੋਗਿੰਦਰ ਸਿੰਘ, ਚਰਨ ਸਿੰਘ ਚੱਕੀਵਾਲਾ, ਹਰਦੇਵ ਸਿੰਘ, ਰਸ਼ਪਾਲ ਸਿੰਘ, ਅਜੀਤ ਸਿੰਘ, ਅਕਾਸ਼ਦੀਪ ਸਿੰਘ, ਬਲਬੀਰ ਸਿੰਘ, ਸੁਰਜੀਤ ਸਿੰਘ, ਮਲਕੀਤ ਸਿੰਘ, ਬਿੱਟੂ ਸਿੰਘ, ਰਾਜੂ ਸਿੰਘ ਨੂੰ ਸ਼ੋ੍ਮਣੀ ਅਕਾਲੀ ਦਲ – ਬਸਪਾ ਗੱਠਜੋੜ ਦੇ ਉਮੀਦਵਾਰ ਜਥੇ. ਵੀਰ ਸਿੰਘ ਲੋਪੋਕੇ, ਸ਼ੋ੍ਮਣੀ ਗੁਰਦੁਆਰਾ ਪ੍ਬੰਧਕ ਕਮੇਟੀ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਜਥੇ. ਸੁਰਜੀਤ ਸਿੰਘ ਭਿੱਟੇਵੱਡ, ਬਲਾਕ ਸੰਮਤੀ ਹਰਸ਼ਾ ਛੀਨਾ ਦੇ ਸਾਬਕਾ ਚੇਅਰਮੈਨ ਰਾਜਵਿੰਦਰ ਸਿੰਘ ਰਾਜਾ ਲਦੇਹ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ।

ਇਸ ਮੌਕੇ ਤੇ ਸੰਬੋਧਨ ਕਰਦਿਆਂ ਜਥੇ. ਲੋਪੋਕੇ ਨੇ ਕਿਹਾ ਕਿ ਪੰਜਾਬ ਵਿੱਚ ਇਸ ਵਾਰ ਸ਼ੋ੍ਮਣੀ ਅਕਾਲੀ ਦਲ – ਬਸਪਾ ਗੱਠਜੋੜ ਦੀ ਸਰਕਾਰ ਬਣੇਗੀ , ਕਿਉਂਕਿ ਕਾਂਗਰਸ ਨੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਕੇ ਸਰਕਾਰ ਬਣਾਈ ਸੀ ਅਤੇ ਲੋਕਾਂ ਨਾਲ ਕੀਤੇ ਵਾਅਦੇ ਵੀ ਪੂਰੇ ਨਹੀਂ ਕੀਤੇ । ਇਸ ਸਮੇਂ ਜਸਬੀਰ ਸਿੰਘ ਖਾਰੇਵਾਲੇ, ਗੁਰਮੇਜ ਸਿੰਘ ਕੋਟਲਾ, ਰਾਜ ਸਿੰਘ ਨੰਬਰਦਾਰ, ਸਰਬਜੀਤ ਸਿੰਘ ਸਾਬਕਾ ਸਰਪੰਚ, ਡਾ. ਕਾਬਲ ਸਿੰਘ, ਗੁਲਜਾਰ ਸਿੰਘ ਦੋਧੀ, ਨਰੰਜਣ ਸਿੰਘ, ਸ਼ਬੇਗ ਸਿੰਘ, ਰਮਨਦੀਪ ਸਿੰਘ, ਗੁਰਜੰਟ ਸਿੰਘ ਆਦਿ ਹਾਜ਼ਰ ਸਨ ।

Leave a Reply

Your email address will not be published. Required fields are marked *