ਅੰਮ੍ਰਿਤਸਰ

ਪਿੰਡ ਕੋਹਾਲੀ ਦੇ 20 ਅਕਾਲੀ – ਕਾਂਗਰਸੀ ਪਰਿਵਾਰ ਹੋਏ ਆਪ ਦੇ

ਸ਼ਾਮਿਲ ਹੋਣ ਵਾਲਿਆਂ ਵਿੱਚ 2 ਕਾਂਗਰਸ ਪਾਰਟੀ ਦੇ ਮੌਜੂਦਾ ਮੈਂਬਰ ਪੰਚਾਇਤ ਵੀ

ਅੰਮ੍ਰਿਤਸਰ ,(ਸੁਖਬੀਰ ਸਿੰਘ/ਮਧੂਸਾਰ ਬਿਊਰੋ) ਪਿੰਡ ਕੋਹਾਲੀ ਵਿਖੇ ਅਕਾਲੀ ਦਲ ਅਤੇ ਕਾਂਗਰਸ ਪਾਰਟੀਆਂ ਤੋਂ ਨਰਾਜ ਹੋ ਕੇ ਕਾਂਗਰਸ ਦੇ 2 ਮੌਜੂਦਾ ਮੈਂਬਰ ਪੰਚਾਇਤ ਸਮੇਤ 20 ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ । ਸ਼ਾਮਿਲ ਹੋਣ ਵਾਲੇ ਪੂਰਨ ਸਿੰਘ ਪੰਚ, ਹਰਦੀਪ ਸਿੰਘ ਸੈਕਟਰੀ ਪੰਚਾਂ, ਸਮੇਤ ਬਲਕਾਰ ਸਿੰਘ ਸੈਕਟਰੀ,ਬਲਵਿੰਦਰ ਸਿੰਘ ਮੌੜ, ਜਸਬੀਰ ਸਿੰਘ ਜੱਸਾ, ਨਿਸ਼ਾਨ ਸਿੰਘ, ਸੁਰਿੰਦਰ ਸਿੰਘ ਨਾਮਧਾਰੀ, ਜਥੇ.ਹਰਿੰਦਰ ਸਿੰਘ, ਜੋਬਨਪੀ੍ਤ ਸਿੰਘ, ਗੁਰਨੇਕ ਸਿੰਘ,ਸ਼ਰਨਜੀਤ ਸਿੰਘ, ਅੰਗਰੇਜ਼ ਸਿੰਘ, ਬੀਰਾ ਡੁਬਈ, ਬਾਜ ਸਿੰਘ, ਸਵੈਮਾਨ ਸਿੰਘ, ਜਗੀਰ ਸਿੰਘ, ਸੁੱਚਾ ਸਿੰਘ, ਬਲਕਾਰ ਸਿੰਘ ਆਦਿ ਨੂੰ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਉਮੀਦਵਾਰ ਬਲਦੇਵ ਸਿੰਘ ਮਿਆਦੀਆਂ ਨੇ ਸਨਮਾਨਿਤ ਕਰਦਿਆਂ ਕਿਹਾ ਕਿ ਆਪ ਵੱਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਨਾਲ ਨੌਜਵਾਨ ਪੀੜ੍ਹੀ ਵਿੱਚ ਉਤਸ਼ਾਹ ਭਰ ਗਿਆ ਹੈ ਅਤੇ ਹੁਣ ਵੱਡੀ ਪੱਧਰ ਤੇ ਜਿੱਥੇ ਨੌਜਵਾਨ ਆਪ ਨਾਲ ਜੁੜ ਰਹੇ ਹਨ, ਉੱਥੇ ਰਿਵਾਇਤੀ ਦੋਹਾਂ ਪਾਰਟੀਆਂ ਦੀਆਂ ਲੋਕ ਮਾਰੂ ਨੀਤੀਆਂ ਦੇ ਸਤਾਏ ਹੋਏ ਲੋਕ ਵੀ ਪਾਰਟੀ ਨਾਲ ਜੁੜ ਰਹੇ ਹਨ । ਇਸ ਮੌਕੇ ਤੇ ਅਕਾਲੀ ਦਲ ਦੇ ਸਾਬਕਾ ਜਿਲ੍ਹਾ ਪੀ੍ਸ਼ਦ ਮੈਂਬਰ ਨਿਰਮਲਜੀਤ ਸਿੰਘ ਕੁੱਕੂ ਕੋਹਾਲੀ, ਪਰਮਜੀਤ ਸਿੰਘ ਰੰਗੇਵਾਲੀਆ, ਅਰਪਣਪਾਲ ਸਿੰਘ, ਗੁਰਮੁੱਖ ਸਿੰਘ ਭੱਗਾਪੁਰੀਆ ਆਦਿ ਹਾਜ਼ਰ ਸਨ ।

Leave a Reply

Your email address will not be published. Required fields are marked *