ਪਿੰਡ ਨੰਦਪੁਰਕੇਸੋਂ ‘ਚ ਆਪ ਤੇ ਕਾਂਗਰਸ ਨੂੰ ਝਟਕਾ : ਭਾਰੀ ਗਿਣਤੀ ‘ਚ ਆਗੂ ਬਿੱਟੂ ਚੱਠਾ ਦੀ ਅਗਵਾਈ ਹੇਠ ਅਕਾਲੀ ਦਲ ‘ਚ ਹੋਏ ਸ਼ਾਮਲ
ਲੋਕ ਅਕਾਲੀ ਦਲ-ਬਸਪਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਬਣਾਉਣਗੇ ਵਿਧਾਨ ਸਭਾ ਚੋਣਾਂ ‘ਚ ਸਰਕਾਰ : ਬਿੱਟੂ ਚੱਠਾ
ਪਟਿਆਲਾ, 20 ਜਨਵਰੀ :(ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪਿੰਡ ਨੰਦਪੁਰਕੇਸੋਂ ਵਿਖੇ ਅੱਜ ਆਪ ਤੇ ਕਾਂਗਰਸ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ, ਜਦੋਂ ਭਾਰੀ ਗਿਣਤੀ ਵਿੱਚ ਆਗੂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਪਟਿਆਲਾ ਦਿਹਾਤੀ ਤੋਂ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਦੀ ਅਗਵਾਈ ਹੇਠ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਬਿੱਟੂ ਚੱਠਾ ਨੇ ਸਾਰਿਆਂ ਨੂੰ ਸਿਰੋਪਾ ਪਾ ਕੇ ਬਣਦਾ ਮਾਨ ਸਨਮਾਨ ਦੇਣ ਦਾ ਵਾਅਦਾ ਵੀ ਕੀਤਾ।
ਜਸਪਾਲ ਸਿੰਘ ਬਿੱਟੂ ਚੱਠਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਲੋਕ ਹੁਣ ਅਕਾਲੀ ਦਲ ਤੇ ਬਸਪਾ ਦੀਆਂ ਨੀਤੀਆਂ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਹਨ ਅਤੇ ਹਰ ਕੋਈ ਅਕਾਲੀ ਦਲ ਵਿੱਚ ਸ਼ਾਮਲ ਹੋ ਰਿਹਾ ਹੈ, ਜਿਸਤੋਂ ਸਾਬਿਤ ਹੁੰਦਾ ਹੈ ਕਿ ਹੁਣ ਲੋਕ ਆਉਂਦੀਆਂ ਵਿਧਾਨ ਸਭਾ ਚੋਣਾ ਵਿੱਚ ਅਕਾਲੀ ਦਲ ਬਸਪਾ ਦੀ ਸਰਕਾਰ ਬਣਾਉਣਗੇ। ਉਨ੍ਹਾਂ ਕਿਹਾ ਕਿ ਲੋਕਾਂ ਦੇ ਹੱਕਾਂ ਲਈ ਲੜਨ ਵਾਲੀ ਅਕਾਲੀ ਦਲ ਹਮੇਸ਼ਾ ਲੋਕਾਂ ਦੇ ਨਾਲ ਖੜੀ ਹੈ ਤਾਹਿਓ ਅੱਜ ਲੋਕਾਂ ਦਾ ਸਾਥ ਤੇ ਸਹਿਯੋਗ ਉਨ੍ਹਾਂ ਨੂੰ ਪੂਰਾ ਮਿਲ ਰਿਹਾ ਹੈ।
ਇਸ ਮੌਕੇ ਪਾਰਟੀ ‘ਚ ਸ਼ਾਮਲ ਹੋਣ ਵਾਲਿਆਂ ਵਿੱਚ ਬਲਜਿੰਦਰ ਸਰਪੰਚ, ਗੁਰਪ੍ਰੀਤ ਕੌਰ ਪੰਚ, ਅਮਰ ਕੌਰ ਪੰਚ, ਛੋਟਾ ਸਿੰਘ ਪੰਚ, ਰਘਵੀਰ ਖਾਨ ਪੰਚ, ਬਹਾਦਰ ਸਿੰਘ ਪੰਚ, ਪਲਵਿੰਦਰ ਕੌਰ ਪੰਚ, ਰਤਨਪਾਲ ਸਿੰਘ, ਰਾਮ ਸ਼ਰਨ, ਹਰਮੇਲ ਸਿੰਘ, ਸੰਨੀ ਖਾ, ਜੋਰਾ ਸਿੰਘ, ਰਾਮ ਲਾਲ ਫੌਜੀ, ਆਸ਼ੂ ਸੂਦ, ਇਨਵਰ ਸਿੰਘ ਇਸ਼ੂ, ਸੰਨੀ ਸਿੰਘ, ਇਮਰਾਨ ਖਾ, ਬਿੰਦਰੀ, ਜਸਨਜੀਤ ਸਿੰਘ, ਜਤਿੰਦਰ ਸਿੰਘ ਜਿੰਦੀ, ਗੁਰਪਾਲ ਸਿੰਘ ਆਦਿ ਸ਼ਾਮਲ ਹਨ। ਬਿੱਟੂ ਚੱਠਾ ਨੇ ਕਿਹਾ ਕਿ ਨਵੇਂ ਸ਼ਾਮਲ ਨੇਤਾਵਾਂ ਨੂੰ ਵੀ ਪਾਰਟੀ ਅੰਦਰ ਅਹਿਮ ਜਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਸਮਾਜ ਦਾ ਭਲਾ ਹੋ ਸਕੇ।
ਉਨ੍ਹਾ ਨਾਲ ਹਰਿੰਦਰ ਸਿੰਘ ਸਰਪੰਚ, ਹਰਦੇਵ ਸਿੰਘ ਸਾਬਕਾ ਸਰਪੰਚ ਨੰਦਪੁਰ ਕੇਸੋਂ, ਅਰਸਵਿੰਦਰ ਸਿੰਘ ਅਰਸੀ ਸਾਬਕਾ ਸਰਪੰਚ, ਰਘਵੀਰ ਖਾਨ ਜਨਰਲ ਸਕੱਤਰ, ਛੋਟਾ ਸਿੰਘ, ਰੁਪਿੰਦਰ ਸਿੰਘ ਰੂਪੀ, ਤਰਨਜੀਤ ਸਿੰਘ, ਇੰਦਰਜੀਤ ਸਿੰਘ, ਅਜੈਬ ਸਿੰਘ ਜਨਰਲ ਸਕੱਤਰ, ਗੁਰਸੇਵਕ ਸਿੰਘ, ਬਹਾਦਰ ਸਿੰਘ ਪੰਚ, ਗੁਰਪਾਲ ਸਿੰਘ ਸਰਪੰਚ, ਮੋਹਨ ਲਾਲ ਬਰਸਾ, ਹਰਭਜਨ ਦਾਸ ਆਦਿ ਮੌਜੂਦ ਸਨ।

