ਪਟਿਆਲਾ

ਡੀ.ਸੀ. ਵੱਲੋਂ ਲੋਕਾਂ ਨੂੰ ਸੀ-ਵਿਜਿਲ ਐਪ ਦੀ ਵੱਧ ਤੋਂ ਵੱਧ ਵਰਤੋਂ ਕਰਨ ਦਾ ਸੱਦਾ

ਸੀ ਵਿਜਲ ਐਪ ‘ਤੇ ਆਈਆਂ ਹੁਣ ਤੱਕ ਆਈਆਂ ਕੁਲ 175 ਸ਼ਿਕਾਇਤਾਂ ਦਾ ਨਿਪਟਾਰਾ-ਸੰਦੀਪ ਹੰਸ

1950 ਨੰਬਰ ‘ਤੇ ਵੀ ਹੁਣ ਤੱਕ 604 ਲੋਕਾਂ ਨੇ ਸੰਪਰਕ ਕਰਕੇ ਸਹਾਇਤਾ ਪ੍ਰਾਪਤ ਕੀਤੀ

ਪਟਿਆਲਾ, 23 ਜਨਵਰੀ:(ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸੰਦੀਪ ਹੰਸ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਆਪੋ-ਆਪਣੇ ਹਲਕੇ ‘ਚ ਆਦਰਸ਼ ਚੋਣ ਜਾਬਤੇ ਦੀ ਕਿਸੇ ਤਰ੍ਹਾਂ ਦੀ ਉਲੰਘਣਾ ਦੀ ਰਿਪੋਰਟ ਕਰਨ ਲਈ ਸੀ-ਵਿਜਲ ਐਪ ਦੀ ਵੱਧ ਤੋਂ ਵੱਧ ਵਰਤੋਂ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੋਕ, ਵਿਧਾਨ ਸਭਾ ਚੋਣਾਂ ਨੂੰ ਨਿਰਪੱਖ, ਸੁਤੰਤਰ ਅਤੇ ਸ਼ਾਂਤਮਈ ਢੰਗ ਨਾਲ ਕਰਵਾਉਣ ਲਈ ਚੋਣ ਜਾਬਤੇ ਦੀ ਉਲੰਘਣਾ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੁਰੰਤ ਸੂਚਿਤ ਕਰਣ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੀ-ਵਿਜਿਲ ਐਪ ਲੋਕਾਂ ਲਈ ਇੱਕ ਅਜਿਹਾ ਟੂਲ ਸਾਬਤ ਹੋ ਰਿਹਾ ਹੈ, ਜਿਸ ਨਾਲ ਆਦਰਸ਼ ਚੋਣ ਜਾਬਤੇ ਦੀ ਪਾਲਣਾ ਯਕੀਨੀ ਬਣਾਈ ਜਾ ਰਹੀ ਹੈ, ਇਸ ‘ਤੇ 100 ਮਿੰਟਾਂ ਦੇ ਅੰਦਰ-ਅੰਦਰ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਇਸ ਐਪ ‘ਤੇ 175 ਸ਼ਿਕਾਇਤਾਂ ਪੁੱਜੀਆਂ ਜਿਨ੍ਹਾਂ ਦਾ ਨਿਪਟਾਰਾ ਕਰਵਾ ਦਿੱਤਾ ਗਿਆ ਹੈ।

ਡੀ.ਸੀ. ਸ੍ਰੀ ਸੰਦੀਪ ਹੰਸ ਨੇ ਚੋਣ ਜਾਬਤਾ ਲੱਗਣ ਤੋਂ ਹੁਣ ਤੱਕ ਪੁੱਜੀਆਂ ਹਲਕਾ ਵਾਰ ਸ਼ਿਕਾਇਤਾਂ ਬਾਬਤ ਦੱਸਿਆ ਕਿ ਘਨੌਰ ਹਲਕੇ ‘ਚ ਹੁਣ ਤਕ 1 ਸ਼ਿਕਾਇਤ ਆਈ, ਨਾਭਾ ‘ਚ 11, ਪਟਿਆਲਾ ਸ਼ਹਿਰੀ ‘ਚ 29, ਪਟਿਆਲਾ ਦਿਹਾਤੀ ‘ਚ 35, ਰਾਜਪੁਜਾ ‘ਚ 4, ਸਮਾਣਾ ‘ਚ 19, ਸਨੌਰ ਹਲਕੇ ‘ਚ 13 ਅਤੇ ਸ਼ੁਤਰਾਣਾ ਹਲਕੇ ‘ਚ ਹੁਣ ਤੱਕ ਕੁਲ 34 ਸ਼ਿਕਾਇਤਾਂ ਸੀਵਿਜਿਲ ਐਪ ‘ਤੇ ਪੁੱਜੀਆਂ। ਜਦੋਂਕਿ ਪਿਛਲੇ 24 ਘੰਟਿਆਂ ‘ਚ 8 ਸ਼ਿਕਾਇਤਾਂ ਆਈਆਂ, ਇਨ੍ਹਾਂ ਦਾ ਮਿਥੇ ਸਮੇਂ ਦੇ ਅੰਦਰ-ਅੰਦਰ ਨਿਪਟਾਰਾ ਕਰਵਾ ਦਿੱਤਾ ਗਿਆ ਹੈ।

ਜਦੋਂਕਿ 1950 ਹੈਲਪਲਾਈਨ ਵੀ ਵੋਟਰਾਂ ਲਈ ਵਰਦਾਨ ਸਾਬਤ ਹੋ ਰਹੀ ਹੈ, ਜਿਸ ‘ਤੇ ਹੁਣ ਤੱਕ 604 ਕਾਲਾਂ ਪ੍ਰਾਪਤ ਹੋਈਆਂ ਹਨ। ਜਦੋਂਕਿ ਪਿਛਲੇ 24 ਘੰਟਿਆਂ ‘ਚ 27 ਕਾਲਾਂ ਰਸੀਵ ਹੋਈਆਂ। ਇਸ ਹੈਲਪਲਾਈਨ ‘ਤੇ ਲੋਕਾਂ ਵੱਲੋਂ ਸਹਾਇਤਾ ਲਈ ਫੋਨ ਕਾਲ ਕਰਨ ਦੇ ਨਾਲ-ਨਾਲ ਆਪਣੀ ਵੋਟਾਂ ਨਾਲ ਸਬੰਧਤ ਜਾਂ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਕੋਈ ਸ਼ਿਕਾਇਤ ਵੀ ਦਰਜ ਕਰਵਾਈ ਜਾ ਸਕਦੀ ਹੈ।

ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਨੇ ਵੋਟਰਾਂ ਨੂੰ ਹਰ ਜਾਣਕਾਰੀ ਉਨ੍ਹਾਂ ਦੇ ਫੋਨ ‘ਤੇ ਤੁਰੰਤ ਇਕ ਕਲਿਕ ਨਾਲ ਮੁਹਈਆ ਕਰਵਾਉਣ ਲਈ ਕਈ ਮੋਬਾਇਲ ਐਪਸ ਤਿਆਰ ਕੀਤੀਆਂ ਹਨ, ਜਿਨ੍ਹਾਂ ਦਾ ਫਾਇਦਾ ਲੈਕੇ ਵੋਟਰ ਆਪਣੀਆਂ ਵੋਟਾਂ ਸਮੇਤ ਚੋਣ ਜਾਬਤੇ ਦੀਆਂ ਸ਼ਿਕਾਇਤਾਂ ਵੀ ਪ੍ਰਸ਼ਾਸਨ ਤੱਕ ਪੁੱਜਦੀਆਂ ਕਰ ਸਕਦੇ ਹਨ।

Leave a Reply

Your email address will not be published. Required fields are marked *