ਪੰਜਾਬਪਟਿਆਲਾ

ਸ. ਜਗਰੂਪ ਸਿੰਘ ਚੀਮਾ ਨੂੰ ਯੂਥ ਅਕਾਲੀ ਦਲ ਦਾ ਸੀਨੀ.ਮੀਤ ਪ੍ਰਧਾਨ ਬਣਾਉਣ ਦਾ ਹਲਕਾ ਸਨੌਰ ਚ ਸਵਾਗਤ—

ਪਟਿਆਲਾ, 23 ਜਨਵਰੀ:(ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਵਲੋਂ ਸ. ਜਗਰੂਪ ਸਿੰਘ ਚੀਮਾ ਜਿਨਾਂ ਨੇ ਲੰਬਾ ਸਮਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰਸ਼ਨ ਦੇ ਪ੍ਰਧਾਨ ਵਜੋਂ ਸੇਵਾ ਕੀਤੀ ਤੇ ਜੋ ਸ੍ਰੋਮਣੀ ਅਕਾਲੀ ਦਲ ਸੰਯੁਕਤ ਦੇ ਮੈਂਬਰ ਵਰਕਿੰਗ ਕਮੇਟੀ ਵਜੋਂ ਪੰਥਕ ਸਫਾਂ ਵਿਚ ਨਿਭਾਈ ਸੇਵਾ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਯੂਥ ਅਕਾਲੀ ਦਲ ਦਾ ਸੀਨੀ.ਮੀਤ ਪ੍ਰਧਾਨ ਨਿਯੁਕਤ ਕੀਤਾ ਹੈ ਉਨਾਂ ਦੇ ਇਸ ਫੈਸਲੇ ਨਾਲ ਸਮਾਜ ਦੇ ਹਰ ਵਰਗ ਵਿਦਿਆਰਥੀ ਅਤੇ ਨੌਜਵਾਨਾਂ ਅਤੇ ਅਕਾਲੀ ਦਲ ਵਲੋਂ ਸ਼ਲਾਘਾ ਕੀਤੀ ਜਾ ਰਹੀ ਹੈ ।

ਉਨ੍ਹਾਂ ਦੀ ਨਿਯੁਕਤੀ ਦਾ ਸਵਾਗਤ ਕਰਦਿਆ ਤੇ ਪ੍ਰਧਾਨ ਸੁਖਬੀਰ ਸਿੰਘ ਜੀ ਬਾਦਲ ਵਲੋਂ ਭਾਈ ਕਰਨੈਲ ਸਿੰਘ ਪੀਰਮੁਹੰਮਦ ਨੂੰ ਪਾਰਟੀ ਦਾ ਜਰਨਲ ਸਕੱਤਰ ਤੇ ਬੁਲਾਰਾ ਨਿਯੁਕਤ ਕਰਨ ਤੇ ਪਾਰਟੀ ਨੂੰ ਮਜਬੂਤੀ ਮਿਲੇਗੀ ਤੇ ਸਰਕਾਰ ਅਕਾਲੀ ਦਲ ਦੀ ਹੀ ਬਣੇਗੀ ।ਉਨ੍ਹਾਂ ਦੀ ਨਿਯੁਕਤੀ ਦਾ ਭਰਵਾ ਸਵਾਗਤ ਹਲਕਾ ਸਨੌਰ ਤੋ ਅਕਾਲੀ ਬਸਪਾ ਦੇ ਸਾਝੇ ਉਮੀਦਵਾਰ ਹਰਿੰਦਰਪਾਲ ਸਿੰਘ ਚੰਦੂਮਾਜ਼ਰਾ ,ਨਰਿੰਦਰ ਸਿੰਘ ਸੰਧੂ ਮੀਤ ਪ੍ਰਧਾਨ ਯੂਥ ਅਕਾਲੀ ਦਲ ,ਜੋਗਿੰਦਰ ਸਿੰਘ ਪੰਛੀ ਜਰਨਲ ਸਕੱਤਰ ਐਸ ਸੀ ਵਿੰਗ ਪੰਜਾਬ ,ਦਵਿੰਦਰ ਸਿੰਘ ਸਿਧੂ, ਨੇ ਪਾਰਟੀ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *