ਮੋਤੀ ਮਹਿਲ ਅਤੇ ਮਹਾਰਾਣੀ ਪ੍ਰਨੀਤ ਕੌਰ ਦੇ ਖਾਸਮਖਾਸ ਰਜਿੰਦਰ ਕੁਮਾਰ ਖੋਪਾ ਸ਼ੋ੍ਰਮਣੀ ਅਕਾਲੀ ਦਲ ਵਿਚ ਸਾਮਲ
ਪੰਜਾਬ ਲੋਕ ਕਾਂਗਰਸ ਨੂੰ ਤਾਂ ਸ਼ਹਿਰ ਵਿਚ ਨੈਤਿਕ ਅਧਾਰ ’ਤੇ ਹੀ ਵੋਟਾਂ ਮੰਗਣ ਦਾ ਅਧਿਕਾਰ ਨਹੀਂ: ਹਰਪਾਲ ਜੁਨੇਜਾ
ਪਟਿਆਲਾ, 23 ਜਨਵਰੀ (ਮਧੂਸਾਰ ਬਿਊਰੋ) ਸ਼ੋ੍ਰਮਣੀ ਅਕਾਲੀ ਦਲ ਅਤੇ ਬਸਪਾ ਦੇ ਪਟਿਆਲਾ ਸ਼ਹਿਰੀ ਸੀਟ ਤੋਂ ਉਮੀਦਵਾਰ ਹਰਪਾਲ ਜੁਨੇਜਾ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਜਬਰਦਸਤ ਹੁੰਗਾਰਾ ਮਿਲਿਆ, ਜਦੋਂ ਮੈਂਬਰ ਪਾਰਲੀਮੈਂਟ ਮਹਾਰਾਣੀ ਪ੍ਰਨੀਤ ਕੌਰ ਅਤੇ ਮੋਤੀ ਮਹਿਲ ਦੇ ਖਾਸਮਖਾਸ ਅਤੇ ਨਾਮੀ ਐਸ.ਸੀ ਸਮਾਜ ਦੇ ਆਗੂ ਰਾਜਿੰਦਰ ਕੁਮਾਰ ਖੋਪਾ ਨੇ ਹਰਪਾਲ ਜੁਨੇਜਾ ਦੀ ਅਗਵਾਈ ਹੇਠ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ। ਰਜਿੰਦਰ ਕੁਮਾਰ ਖੋਪਾ 36 ਸਾਲ ਤੋਂ ਕਾਂਗਰਸ ਦੀ ਸੇਵਾ ਕਰ ਰਹੇ ਸਨ ਅਤੇ ਹਮੇਸ਼ਾਂ ਰਾਜੇ ਅਤੇ ਰਾਣੀ ਦੀ ਚੋਣ ਮੁਹਿੰਮ ਵਿਚ ਅਹਿਮ ਭੂਮਿਕਾ ਨਿਭਾਉਂਦੇ ਸਨ। ਉਨ੍ਹਾਂ ਦੀ ਸੰਜੇ ਕਲੋਨੀ, ਧੀਰੂ ਨਗਰ, ਲੱਕੜ ਮੰਡੀ, ਕਿ੍ਰਸ਼ਨਾ ਕਲੋਨੀ, ਮਾਲਵਾ ਕਲੋਨੀ, ਭੀਮ ਕਲੋਨੀ, ਲਾਹੋਰੀ ਗੇਟ ਅਤੇ ਬਡੁੰਗਰ ਆਦਿ ਇਲਾਕਿਆਂ ਵਿਚ ਵੱਡੀ ਪਕੜ ਹੈ।
ਇਸ ਮੌਕੇ ਹਰਪਾਲ ਜੁਨੇਜਾ ਨੇ ਰਜਿੰਦਰ ਕੁਮਾਰ ਖੋਪਾ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਅਕਾਲੀ ਦਲ ਵਿਚ ਬਣਦੀ ਥਾਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਲੋਕ ਕਾਂਗਰਸ ਨੂੰ ਤਾਂ ਸ਼ਹਿਰ ਵਿਚ ਵੋਟਾਂ ਮੰਗਣ ਦਾ ਨੈਤਿਕ ਅਧਿਕਾਰ ਹੀ ਨਹੀਂ ਹੈ। ਸ਼ਹਿਰ ਦੇ ਲੋਕਾਂ ਨੇ ਹਮੇਸ਼ਾ ਮਹਿਲ ਦਾ ਸਾਥ ਦਿੱਤਾ ਅਤੇ ਮਹਿਲ ਵਾਲਿਆਂ ਨੇ ਵੋਟਾਂ ਹਾਸਲ ਕਰਕੇ ਹਮੇਸ਼ਾਂ ਪਟਿਆਲਵੀਆਂ ਨਾਲ ਧੋਖਾ ਕੀਤਾ। ਇਸ ਮੌਕੇ ਸੁਖਬੀਰ ਸਿੰਘ ਕੰਬੋਜ ਅਤੇ ਅਕਾਸ਼ ਬੋਕਸਰ ਵੀ ਵਿਸ਼ੇਸ ਤੌਰ ‘ਤੇ ਹਾਜ਼ਰ ਸਨ।

