ਰਵਾਇਤੀ ਉਮੀਦਵਾਰ ਅਤੇ ਆਪ ਚਿਹਰੇ ਨੂੰ ਨਕਾਰੇ ਰਹੇ ਨੇ ਲੋਕ : ਜਸਦੀਪ ਸਿੰਘ ਨਿੱਕੂ
ਅਜ਼ਾਦ ਉਮੀਦਵਾਰ ਜਸਦੀਪ ਸਿੰਘ ਨਿੱਕੂ ਨੇ ਭਖਾਈ ਚੋਣ ਮੁਹਿੰਮ, ਮਿਲ ਰਿਹਾ ਹੁੰਗਾਰਾ
ਨਿੱਕੂ ਨੇ ਸ਼ਹੀਦ ਊਧਮ ਸਿੰਘ ਨਗਰ ਦੇ ਵਾਸੀਆਂ ਨੇ ਵੋਟਾਂ ਪਾਉਣ ਲਈ ਪ੍ਰੇਰਿਆ
ਪਟਿਆਲਾ 23 ਜਨਵਰੀ (ਮਧੂਸਾਰ ਬਿਊਰੋ) ਅਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਰੇ ਜਸਦੀਪ ਸਿੰਘ ਨਿੱਕੂ ਦੀ ਦਿਹਾਤੀ ਖੇਤਰ ਵਿਚ ਚੋਣ ਮੁਹਿੰਮ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ। ਉਮੀਦਵਾਰ ਨਿੱਕੂ ਵੱਲੋਂ ਸ਼ਹੀਦ ਊਧਮ ਸਿੰਘ ਨਗਰ ਵਿਖੇ ਬਿਕਰਮਜੀਤ ਦੇ ਗ੍ਰਹਿ ਵਿਖੇ ਜੁੜੇ ਇਕੱਠ ਨੂੰ ਵੋਟਾਂ ਪਾਉਣ ਲਈ ਪ੍ਰੇਰਿਆ ਅਤੇ ਆਖਿਆ ਕਿ ਅੱਜ ਲੋਕਾਂ ਨੂੰ ਝੂਠੇ ਵਾਅਦੇ ਕਰਨ ਵਾਲੇ ਉਮੀਦਵਾਰਾਂ ਦੀ ਪਹਿਚਾਣ ਕਰਕੇ ਵੋਟ ਕਰਨੀ ਹੋਵੇਗੀ ਤਾਂ ਸਮਾਜ ਅਤੇ ਲੋਕਾਂ ਦਾ ਭਲਾ ਹੋ ਸਕਦਾ। ਉਨ੍ਹਾਂ ਕਿਹਾ ਕਿ ਜਿਥੇ ਰਵਾਇਤੀ ਪਾਰਟੀਆਂ ਵੱਲੋਂ ਅਕਸਰ ਗੁੰਮਰਾਹ ਕਰਕੇ ਵੋਟ ਹਾਸਲ ਕਰ ਲਈ ਜਾਂਦੀ ਹੈ, ਉਥੇ ਅਰਵਿੰਦ ਕੇਜਰੀਵਾਲ ਦੀ ਪਾਰਟੀ ਦੇ ਉਮੀਦਵਾਰ ਇਕ ਵਾਰ ਫਿਰ ਦਿਲੀ ਮਾਡਲ ਦੇ ਨਾਂ ’ਤੇ ਲੋਕਾਂ ਨੂੰ ਸਹੂਲਤਾਂ ਦਾ ਲੋਭ ਲਾਲਚ ਦੇ ਰਹੇ ਹਨ। ਜਸਦੀਪ ਸਿੰਘ ਨਿੱਕੂ ਨੇ ਕਿਹਾ ਕਿ ਇਸ ਵਾਰ ਆਪ ਪਾਰਟੀ ਨੇ ਅਜਿਹਾ ਚਿਹਰਾ ਚੋਣ ਮੈਦਾਨ ਵਿਚ ਭੇਜਿਆ, ਜੋ ਪਹਿਲਾਂ ਹੀ ਪਟਿਆਲਾ ਸ਼ਹਿਰੀ ਤੋਂ ਆਪਣੀ ਜ਼ਮਾਨਤ ਜਬਤ ਕਰਵਾ ਚੁੱਕਿਆ ਹੈ ਅਤੇ ਹੁਣ ਦਿਹਾਤੀ ਖੇਤਰ ਦੇ ਉਹ ਗੱਲ ਕਰ ਰਿਹਾ, ਜਿਸ ਨੇਕ ਦੇ ਵੀ ਦਿਹਾਤੀ ਵਿਚ ਆ ਕੇ ਲੋਕਾਂ ਦੀਆਂ ਦੁੱਖ ਤਕਲੀਫਾਂ ਵੇਖੀਆਂ ਹੀ ਨਹੀਂ। ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਦਿਹਾਤੀ ਖੇਤਰ ਵਿਚ ਕੀਤੇ ਜਾ ਰਹੇ ਕੰਮਾਂ ਦੀ ਅਣਦੇਖੀ ਕਰਨ ਤੋਂ ਬਾਦ ਡਾ. ਬਲਬੀਰ ਅਜਿਹਾ ਚਿਹਰਾ ਹੈ ਜਿਸ ਨੂੰ ਦਿਹਾਤੀ ਖੇਤਰ ਬਾਰੇ ਕੁਝ ਵੀ ਨਹੀਂ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਉਮੀਦਵਾਰਾਂ ਨੂੰ ਲੋਕ ਵਾਰ ਵਾਰ ਜਿਤਾਕੇ ਵੇਖ ਕੇ ਚੁੱਕੇ ਹਨ ਅਤੇ ਅੱਜ ਜੇ ਦਿਹਾਤੀ ਖੇਤਰ ਦੇ ਲੋਕ ਅਜ਼ਾਦ ਉਮੀਦਵਾਰ ਵਜੋਂ ਮੇਰੀ ਚੋਣ ਕਰਦੇ ਹਾਂ ਤਾਂ ਵਾਅਦਾ ਕਰਦਾ ਹਾਂ ਕਿ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਾਂਗਾ।

