ਪਟਿਆਲਾ

ਸੌਰਭ ਜੈਨ ਨੇ ਕੀਤੀ ਡੋਰ-ਟੂ-ਡੋਰ ਮੁਹਿੰਮ ਦੀ ਸ਼ੁਰੂਆਤ।

ਪਟਿਆਲਾ, (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪਟਿਆਲਾ ਦਿਹਾਤੀ ਤੋਂ ਆਜ਼ਾਦ ਉਮੀਦਵਾਰ ਵੱਜੋਂ ਚੋਣ ਲੜਨ ਜਾ ਰਹੇ ਸੌਰਭ ਜੈਨ ਜੀ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਹਨਾਂ ਨੂੰ ਰੋਜ਼ਾਨਾ ਹੀ ਆਪਣੇ ਹਲਕੇ ਦੇ ਲੋਕਾਂ ਨਾਲ ਵਿਚਰਦਿਆਂ ਆਮ ਹੀ ਦੇਖਿਆਂ ਜਾਂਦਾ ਹੈ। ਇਸਦੇ ਨਾਲ ਹੀ ਹੁਣ ਉਹਨਾਂ ਨੇ ਆਪਣੇ ਹਲਕੇ ਵਿੱਚ ਡੋਰ-ਟੂ-ਡੋਰ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਹਰ ਘਰ ਹਰ ਵਾਰਡ ਵਿੱਚ ਜਾ ਕੇ ਉਹ ਚੋਣ ਪ੍ਰਚਾਰ ਕਰ ਰਹੇ ਹਨ।

ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਫੀ ਉਤਸੁਕ ਹਨ ਅਤੇ ਹਰ ਦਿਨ ਹੀ ਨਵੀਆਂ ਸਰਗਰਮੀਆਂ ਕਰਦੇ ਨਜ਼ਰ ਆਉਂਦੇ ਹਨ। ਇੱਕ ਸਮਾਜ ਸੇਵਕ ਦੇ ਰੂਪ ਵਿੱਚ ਵੀ ਉਹਨਾਂ ਨੇ ਕਈ ਸਮਾਜ ਭਲਾਈ ਦੇ ਕਾਰਜ ਕੀਤੇ ਜੋ ਸ਼ਲਾਘਾ ਦੇ ਯੋਗ ਹਨ। ਆਪਣੇ ਇਹਨਾਂ ਸਮਾਜ ਭਲਾਈ ਦੇ ਕੰਮਾਂ ਅਤੇ ਆਪਣੇ ਸਾਫ ਵਿਚਾਰਾਂ ਕਰਕੇ ਉਹ ਸਭ ਦੇ ਹਰਮਨ ਪਿਆਰੇ ਬਣ ਗਏ ਹਨ। ਲੋਕਾਂ ਵਿੱਚ ਉਹਨਾਂ ਨੂੰ ਲੈ ਕੇ ਕਾਫੀ ਉਤਸ਼ਾਹ ਵੀ ਨਜ਼ਰ ਆ ਰਿਹਾ ਹੈ। ਪਟਿਆਲਾ ਦਿਹਾਤੀ ਦੇ ਲੋਕਾਂ ਨੂੰ ਸ਼ਾਇਦ ਵਰਿਆਂ ਤੋਂ ਇੱਕ ਅਜਿਹੇ ਚਿਹਰੇ ਦੀ ਭਾਲ ਸੀ ਜੋ ਉਹਨਾਂ ਦੇ ਦੁੱਖ-ਸੁੱਖ ਵਿੱਚ ਉਹਨਾਂ ਦਾ ਸਾਥ ਦੇਵੇ ਅਤੇ ਸੌਰਭ ਜੈਨ ਵੱਲ ਆਮ ਜਨਤਾ ਦਾ ਵੱਧਦਾ ਇਹ ਝੁਕਾਅ ਇਹ ਸਾਬਿਤ ਕਰ ਰਿਹਾ ਹੈ ਕਿ ਉਹਨਾਂ ਦੀ ਇਹ ਭਾਲ ਹੁਣ ਖਤਮ ਹੋ ਚੁੱਕੀ ਹੈ। ਆਪਣੇ ਬਿਆਨਾਂ ਵਿੱਚ ਅਕਸਰ ਸੌਰਭ ਜੈਨ ਜੀ ਨੇ ਪਟਿਆਲਾ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦੇ ਵਾਅਦੇ ਕੀਤੇ ਹਨ। ਜਨਤਾ ਨੂੰ ਇਸ ਵਾਰ ਉਹਨਾਂ ਤੋਂ ਕਾਫੀ ਉਮੀਦਾਂ ਹਨ।

Leave a Reply

Your email address will not be published. Required fields are marked *