ਪੰਜਾਬਪਟਿਆਲਾ

ਕੈਪਟਨ ਅਮਰਿੰਦਰ ਸਿੰਘ ਦੇ ਪਰਵਾਰਿਕ ਮੈਂਬਰਾਂ ਨੇ ਧਾਰਮਿਕ ਅਸਥਾਨਾਂ ਤੇ ਟੇਕਿਆ ਮੱਥਾ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਟਿਆਲਾ ਸ਼ਹਿਰੀ ਹਲਕੇ ਤੋਂ ਚੋਣ ਲੜਨ ਦੇ ਐਲਾਨ ਹੋਣ ਤੋਂ ਬਾਅਦ ਉਨ੍ਹਾਂ ਦੇ ਪਰਵਾਰਿਕ ਮੈਂਬਰਾਂ ਨੇ ਵੱਖ – ਵੱਖ ਧਾਰਮਿਕ ਅਸਥਾਨਾਂ ਉਪਰ ਜਾ ਕੇ ਮੱਥਾ ਟੇਕਿਆ। ਸਭ ਤੋਂ ਪਹਿਲਾਂ ਪਰਿਵਾਰਕ ਮੈਂਬਰ ਗੁਰਦੁਆਰਾ ਸ੍ਰੀ ਗੁਰੂ ਦੁਖਨਿਵਾਰਨ ਸਾਹਿਬ, ਮੰਦਰ ਸ੍ਰੀ ਕਾਲੀ ਮਾਤਾ ਅਤੇ ਅਖੀਰ ਵਿੱਚ ਮਾਲ ਰੋਡ ਸਥਿਤ ਦਰਗਾਹ ਤੇ ਨਤਮਸਤਕ ਹੋਏ ਅਤੇ ਪਟਿਆਲਾ ਸ਼ਹਿਰੀ ਹਲਕੇ ਤੋਂ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਲੋਕ ਕਾਂਗਰਸ ਦੇ ਹੋਰ ਉਮੀਦਵਾਰਾਂ ਦੀ ਜਿੱਤ ਦੀ ਕਾਮਨਾ ਕੀਤੀ।

ਇਸ ਮੌਕੇ ਕੈਪਟਨ ਅਮਿੰਦਰ ਸਿੰਘ ਧਰਮ ਪਤਨੀ ਪਰਨੀਤ ਕੌਰ, ਉਨ੍ਹਾਂ ਦੀ ਸਪੁੱਤਰੀ ਬੀਬਾ ਜੈ ਇੰਦਰ ਕੌਰ, ਬਿੰਨੀ ਮਾਮੀ ਜੀ, ਸਾਬਕਾ ਚੇਅਰਮੈਨ ਕੇ.ਕੇ ਸ਼ਰਮਾ, ਪੀ.ਐੱਲ.ਸੀ ਦੇ ਜ਼ਿਲ੍ਹਾ ਪ੍ਰਧਾਨ ਕੇ.ਕੇ ਮਲਹੋਤਰਾ ਸਮੇਤ ਹੋਰ ਵੀ ਆਗੂ ਹਾਜਰ ਸਨ। ਇਸ ਮੌਕੇ ਜੈ ਇੰਦਰ ਕੌਰ ਨੇ ਕਿਹਾ ਪਟਿਆਲਾ ਸ਼ਹਿਰ ਉਨ੍ਹਾਂ ਦੇ ਪਰਿਵਾਰ ਦੀ ਤਰ੍ਹਾਂ ਹੈ ਅਤੇ ਹਮੇਸ਼ਾਂ ਹੀ ਪਟਿਆਲਵੀਆਂ ਨੇ ਖੁੱਲ੍ਹੇ ਦਿਲ ਨਾਲ ਵੋਟਾਂ ਪਾਂ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਜੇਤੂ ਬਣਾਇਆ ਹੈ ਅਤੇ ਇਸ ਵਾਰ ਵੀ ਸਮੁੱਚੇ ਪਟਿਆਲਾ ਵਾਸੀ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਫਤਵਾ ਦੇ ਕੇ ਉਨ੍ਹਾਂ ਨੂੰ ਭਾਰੀ ਵੋਟਾਂ ਨਾਲ ਜੇਤੂ ਬਣਾਉਣਗੇ ਅਤੇ ਪੰਜਾਬ ਨੂੰ ਡਬਲ ਇੰਜਨ ਦੇ ਰੂਪ ਵਿੱਚ ਇੱਕ ਸਥਿਰ ਸਰਕਾਰ ਮਿਲੇਗੀ। ਜਿਸ ਨਾਲ ਪੰਜਾਬ ਤਰੱਕੀ ਦੀਆਂ ਲੀਹਾਂ ਤੇ ਅੱਗੇ ਵਧੇਗਾ।

Leave a Reply

Your email address will not be published. Required fields are marked *