ਪਟਿਆਲਾ

ਪਟਿਆਲਾ ਦਿਹਾਤੀ ਤੋਂ ਸ੍ਰੋਮਣੀ ਅਕਾਲੀ ਦਲ ਤੇ ਬਸਪਾ ਉਮੀਦਵਾਰ ਦੀ ਜਿੱਤ ਇਤਿਹਾਸ ਸਿਰਜੇਗੀ–ਜਗਰੂਪ ਸਿੰਘ ਚੀਮਾ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅੱਜ ਯੂਥ ਅਕਾਲੀ ਦਲ ਦੇ ਨਵ ਨਿੁਯਕਤ ਕੌਮੀ ਸੀਨੀ.ਮੀਤ ਪ੍ਰਧਾਨ ਸ.ਜਗਰੂਪ ਸਿੰਘ ਚੀਮਾ ਵਲੋਂ ਪਟਿਆਲਾ ਦਿਹਾਤੀ ਤੋਂ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਜਸਪਾਲ ਸਿੰਘ ਬਿਟੂ ਚੱਠਾ ਦੇ ਹੱਕ ਵਿਚ ਨੌਜਵਾਨਾਂ ਵਲੋਂ ਆਪ ਮੁਹਾਰੇ ਪਾਏ ਜਾ ਰਹੇ ਉਤਸ਼ਾਹ ਨੂੰ ਦੇਖਦੇ ਹੋਏ ਕਿਹਾ ਕਿ ਇਸ ਵਾਰ ਬਿਟੂ ਚੱਠਾ ਨੂੰ ਲੋਕਾਂ ਦੇ ਮਿਲ ਰਹੇ ਪਿਆਰ ਅਤੇ ਹੁੰਗਾਰਾ ਰਿਕਾਰਡ ਤੋੜ ਵੋਟਾਂ ਨਾਲ ਜਿੱਤ ਕੇ ਇਤਿਹਾਸ ਸਿਰਜੇਗਾ।

ਭਾਦਸੋਂ ਰੋਡ ਇਲਾਕੇ ਵਿੱਚ ਨੋਜਵਾਨਾ ਦੀ ਮੀਟਿੰਗ ਦੌਰਾਨ ਜੱਥੇਦਾਰ ਹਰਬੰਸ ਸਿੰਘ ਲੰਗ,ਨਰਿੰਦਰ ਸਿੰਘ ਸੰਧੂ ਜੱਥੇਬੰਧਕ ਸਕੱਤਰ ਯੂਥ ਅਕਾਲੀ ਦਲ,ਭੁਪਿੰਦਰ ਸਿੰਘ ਜੀ ਵੱਡੇ ਵੀਰ ਬਿਟੂ ਚੱਠਾ, ਸ ਜੋਗਾ ਸਿੰਘ ਪਨੋਦੀਆ ਪ੍ਰਧਾਨ ਬਸਪਾ ਪੰਜਾਬ ,ਸ ਜਗਰੂਪ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਰਣਜੀਤ ਨਗਰ ,ਸਾਬਕਾ ਐਮ.ਸੀ. ਗੁਰਵਿੰਦਰ ਸਿੰਘ ਧੀਮਾਨ ,ਬੱਬੂ ਸਾਬਕਾ ਐਮ .ਸੀ ,ਜਸਵੰਤ ਸਿੰਘ ਟਿਵਣਾ ਸਾਬਕਾ ਐਮ.ਸੀ ,ਹਰਜੋਤ ਸਿੰਘ ਸਾਬਕਾ ਐਮ.ਸੀ .,ਜੋਰਾਵਰ ਸਿੰਘ, ਬਿੰਦਰ ਸਿੰਘ ਇਛੈਵਾਲ ਆਦਿ ਨੌਜਵਾਨਾਂ ਵਲੋਂ ਸ ਜਗਰੂਪ ਸਿੰਘ ਚੀਮਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਪਾਰਟੀ ਵਲੋਂ ਕੀਤੀ ਨਿਯੁਕਤੀ ਲਈ ਧੰਨਵਾਦ ਵੀ ਕੀਤਾ।

Leave a Reply

Your email address will not be published. Required fields are marked *