ਪਟਿਆਲਾ

ਅਕਾਲੀਆਂ ਨੇ ਵਿਕਾਸ ਦੇ ਨਾਮ ‘ਤੇ ਇਕ ਪੈਸਾ ਵੀ ਖਰਚ ਨਹੀਂ ਕੀਤਾ : ਪ੍ਰਨੀਤ ਕੌਰ

ਪਟਿਆਲਾ, 31 ਮਈ (ਮਧੂਸਾਰ ਬਿਊਰੋ)
ਅਕਾਲੀ-ਭਾਜਪਾ ਸਰਕਾਰ ਵਲੋਂ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਵੱਡੇ-ਵੱਡੇ ਵਿਕਾਸ ਦੇ ਦਾਅਵੇ ਕੀਤੇ ਜਾ ਰਹੇ ਹਨ ਜਦੋਂ ਕਿ ਪਟਿਆਲਾ ਸ਼ਹਿਰ ਵਿਚ ਸਥਿਤੀ ਇਸਦੇ ਬਿਲਕੁੱਲ ਉਲਟ ਹੈ। ਇਸੇ ਲੜੀ ਤਹਿਤ ਵਾਰਡ ਨੰਬਰ 44 ਦੇ ਇੰਚਾਰਜ ਬਲਕਾਰ ਸਿੰਘ ਅਤੇ ਇਕੱਠੇ ਹੋਏ ਇਲਾਕਾ ਨਿਵਾਸੀਆਂ ਅਤੇ ਕਾਂਗਰਸੀ ਆਗੂਆਂ ਨੇ ਪਟਿਆਲਾ ਸ਼ਹਿਰੀ ਤੋਂ ਵਿਧਾਇਕਾ ਪ੍ਰਨੀਤ ਕੌਰ ਨੂੰ ਬੁਲਾ ਕੇ ਆਪਣੇ ਇਲਾਕੇ ਬਡੂੰਗਰ ਦੇ ਮਾੜੇ ਹਾਲਾਤਾਂ ਤੋਂ ਜਾਣੂ ਕਰਵਾਇਆ।

ਇਸ ਮੌਕੇ ਉਚੇਚੇ ਤੌਰ ‘ਤੇ ਪਹੁੰਚੇ ਵਿਧਾਇਕਾ ਪ੍ਰਨੀਤ ਕੌਰ ਨੇ ਅੱਜ ਬਡੂੰਗਰ ਦੀਆਂ ਸੜਕਾਂ ਤੇ ਗਲੀਆਂ ਵਿਚ ਘੁੰਮ ਕੇ ਟੁੱਟੀਆਂ ਸੜਕਾਂ, ਨਾਲੀਆਂ ਅਤੇ ਸੀਵਰੇਜ ਜਾਮ ਵਰਗੇ ਹਾਲਾਤਾਂ ਦਾ ਜਾਇਜ਼ਾ ਲਿਆ। ਸਭ ਤੋਂ ਮਾੜੀ ਸਥਿਤੀ ਨਿਊ ਬਸਤੀ ਬਡੂੰਗਰ ਵਿਖੇ ਗੁਰਦੁਆਰਾ ਸਾਹਿਬ ਵਾਲੀ ਮੇਨ ਸੜਕ ਦੀ ਵੇਖਣ ਨੂੰ ਮਿਲੀ ਜੋ ਕਿ ਇਹ ਸੜਕ ਪਿਛਲੇ ਕਈ ਸਾਲਾਂ ਤੋਂ ਜਗ੍ਹਾ-ਜਗ੍ਹਾ ਤੋਂ ਟੁੱਟੀ ਪਈ ਹੈ ਤੇ ਕਈ ਜਗ੍ਹਾ ਇਸ ਸੜਕ ਵਿਚ ਦੋ-ਦੋ ਫੁਟ ਤੋਂ ਵੀ ਵੱਡੇ ਟੋਏ ਪਏ ਹੋਏ ਹਨ। ਜਦੋਂ ਕਿ ਇਹ ਮੇਨ ਸੜਕ ਸਿੱਧੇ ਤੌਰ ‘ਤੇ ਬਡੂੰਗਰ ਦੇ ਕਈ ਇਲਾਕਿਆਂ ਨੂੰ ਆਪਸ ਵਿਚ ਜੋੜਦੀ ਹੈ। ਇਸ ਮੌਕੇ ਪ੍ਰਨੀਤ ਕੌਰ ਨੇ ਕਿਹਾ ਕਿ ਅਕਾਲੀਆਂ ਨੇ ਵਿਕਾਸ ਦੇ ਨਾਮ ‘ਤੇ ਸ਼ਹਿਰ ਵਿਚ ਇਕ ਵੀ ਪੈਸਾ ਖਰਚ ਨਹੀਂ ਕੀਤਾ ਅਤੇ ਪਟਿਆਲਾ ਸ਼ਹਿਰ ਵਿਕਾਸ ਦੇ ਨਾਮ ਤੋਂ ਬਹੁਤ ਪੱਛੜ ਚੁੱਕਿਆ ਹੈ। ਉਨ੍ਹਾਂ ਨੇ ਮੌਕੇ ‘ਤੇ ਨਗਰ ਨਿਗਮ ਦੇ ਕਮਿਸ਼ਨਰ ਪੀ. ਐੱਸ. ਗਿੱਲ ਨਾਲ ਫੋਨ ‘ਤੇ ਗੱਲ ਕਰਕੇ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਅਤੇ ਕਿਹਾ ਕਿ ਜਲਦ ਤੋਂ ਜਲਦ ਬਡੂੰਗਰ ਦੀ ਇਸ ਸੜਕ ਤੇ ਹੋਰ ਮਾੜੇ ਹਾਲਾਤਾਂ ਨੂੰ ਜਲਦ ਠੀਕ ਕੀਤਾ ਜਾਵੇ। ਇਸ ਮੌਕੇ ਪ੍ਰਨੀਤ ਕੌਰ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ‘ਤੇ ਪਹਿਲ ਦੇ ਆਧਾਰ ‘ਤੇ ਬਡੂੰਗਰ ਇਲਾਕੇ ਦਾ ਵਿਕਾਸ ਕੀਤਾ ਜਾਵੇਗਾ। ਇਸ ਮੌਕੇ ਪ੍ਰੇਮ ਕ੍ਰਿਸ਼ਨ ਪੁਰੀ, ਕੇ. ਕੇ. ਸ਼ਰਮਾ, ਸੰਜੀਵ ਸ਼ਰਮਾ ਬਿੱਟੂ, ਨਰੇਸ਼ ਦੁੱਗਲ, ਬਲਕਾਰ ਸਿੰਘ, ਹਜੂਰਾ ਸਿੰਘ, ਵਿਜੈ ਕੁਮਾਰ ਕੂਕਾ, ਮਹਿੰਦਰ ਸਿੰਘ, ਵੀਰਭਾਨ, ਯਾਦਵਿੰਦਰ ਯਾਦੀ, ਅਸ਼ੋਕ ਕੁਮਾਰ ਬਿੱਟੂ, ਦਲਜੀਤ ਸਿੰਘ ਚੀਕੂ, ਗੌਤਮ ਸਿੰਘ ਅਤੇ ਜ਼ਿਲਾ ਕਾਂਗਰਸ ਦੇ ਮੀਡੀਆ ਇੰਚਾਰਜ ਜਸਵਿੰਦਰ ਜੁਲਕਾਂ ਸ਼ਾਮਲ ਸਨ।

Leave a Reply

Your email address will not be published. Required fields are marked *