ਅਸਲੀ ਗਣਤੰਤਰ ਆਖੀਰੀ ਵਿਅਕਤੀ ਦਾ ਉਦੈ – ਮੁੱਖ ਮੰਤਰੀ ਮਨੋਹਰ ਲਾਲ
ਮੁੱਖ ਮੰਤਰੀ ਨੇ ਅੰਬਾਲਾ ਵਿਚ ਗਣਤੰਤਰ ਦਿਵਸ ‘ਤੇ ਫਹਿਰਾਇਆ ਕੌਮੀ ਝੰਡਾ
ਸ਼ਹੀਦ ਸਮਾਰਕ ‘ਤੇ ਦਿੱਤੀ ਸ਼ਹੀਦਾਂ ਨੂੰ ਸ਼ਰਧਾਂਜਲੀ
ਚੰਡੀਗੜ੍ਹ, 26 ਜਨਵਰੀ (ਮਧੂਸਾਰ ਬਿਊਰੋ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਗਣਤੰਤਰ ਦਿਵਸ ਦੇ ਪਵਿੱਤਰ ਮੌਕੇ ਆਪਣੀ ਮਹਾਨ ਸਭਿਆਚਾਰਕ ਪਰੰਪਰਾਵਾਂ ਅਤੇ ਨੈਤਿਕ ਮੁੱਲਾਂ ‘ਤੇ ਚਲਦੇ ਹੋਏ ਰਾਸ਼ਟਰ ਅਤੇ ਹਰਿਆਣਾ ਨੂੰ ਸਵੱਛ, ਸਿਹਤਮੰਦ ਅਤੇ ਖੁਸ਼ਹਾਲ ਬਨਾਉਣ ਦੇ ਲਈ ਇਕਜੁੱਟ ਹੋ ਕੇ ਕਾਰਜ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ 2024 ਤਕ ਹਰ ਹੱਥ .ਨੁੰ ਕੰਮ ਦੇ ਕੇ ਸੂਬੇ ਨੂੰ ਬੇਰੁਜਗਾਰੀ ਮੁਕਤ ਬਨਾਉਣ ਦਾ ਸੰਕਲਪ ਲਿਆ। ਮੁੱਖ ਮੰਤਰੀ ਅੱਜ ਅੰਬਾਲਾ ਦੇ ਪੁਲਿਸ ਲਾਇਨ ਗ੍ਰਾਊਂਡ ਵਿਚ ਆਯੋਜਿਤ 73ਵੇਂ ਗਣਤੰਤਰਤਾ ਦਿਵਸ ਸਮਾਰੋਹ ਵਿਚ ਨਾਗਰਿਕਾਂ ਨੂੰ ਸੰਬੋਧਿਤ ਕਰ ਰਹੇ ਸਨ।
ਮੁੱਖ ਮੰਤਰੀ ਨੇ ਸੱਭ ਤੋਂ ਪਹਿਲਾਂ ਅੰਬਾਲਾ ਸ਼ਹਿਰ ਸਥਿਤ ਸ਼ਹੀਦ ਸਮਾਰਕ ‘ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਦੇ ਬਾਅਦ ਪੁਲਿਸ ਲਾਇਨ ਗਰਾਉਂਡ ਵਿਚ ਕੌਮੀ ਝੰਡਾ ਫਹਿਰਾਇਆ ਅਤੇ ਪਰੇਡ ਦੀ ਸਲਾਮੀ ਲਈ। ਇਸ ਦੌਰਾਨ ਮੁੱਖ ਮੰਤਰੀ ਨੇ ਸੂਬਾਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਅਸੀਂ 73ਵਾਂ ਗਣਤੰਤਰ ਦਿਵਸ ਮਨਾ ਰਹੇ ਹਨ। ਇਸ ਪਵਿੱਤ ਪਰਵ ‘ਤੇ ਆਜਾਦੀ ਦੇ ਅੰਦੋਲਨ ਵਿਚ ਤਿਆਗ, ਤੱਪ ਅਤੇ ਬਲਿਦਾਨ ਦੇਣ ਵਾਲੇ ਸ਼ਹੀਦਾਂ ਨੂੰ ਨਮਨ ਕਰਦੇ ਹਨ। ਸਨ 1950 ਵਿਚ ਅੱਜ ਹੀ ਦੇ ਦਿਨ ਸਾਡਾ ਸੰਵਿਧਾਨ ਲਾਗੂ ਹੋਇਆ ਅਤੇ ਭਾਰਤ ਨੂੰ ਵਿਸ਼ਵ ਦਾ ਸੱਭ ਤੋਂ ਵੱਡਾ ਲੋਕਤਾਂਤਰਿਕ ਦੇਸ਼ ਬਨਣ ਦਾ ਮਾਣ ਹਾਸਲ ਹੋਇਆ। ਭਾਰਤੀ ਸੰਵਿਧਾਨ ਹਰ ਭਾਰਤੀ ਨਾਗਰਿਕ ਦੀ ਆਤਮਾ ਦੀ ਆਵਾਜ ਹੈ। ਅੱਜ ਅਸੀਂ ਆਜਾਦੀ ਦਾ ਅਮ੍ਰਤ ਮਹਾਉਤਸਵ ਮਨਾ ਰਹੇ ਹਨ, ਇਸ ਦੌਰਾਨ ਅਸੀਂ ਵਰਨਣਯੋਗ ਪ੍ਰਗਤੀ ਕੀਤੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਗੀਤਾ ਦੀ ਧਰਤੀ ਹੀ ਨਹੀਂ ਸਗੋ ਇਸ ਧਰਤੀ ਵਿਚ ਰਾਸ਼ਟਰ ਭਗਤੀ ਅਤੇ ਦੇਸ਼ ਸੇਵਾ ਦਾ ਵੀ ਜਨੂਨ ਹੈ। ਕੌਮੀ ਪੱਧਰ ‘ਤੇ ਪ੍ਰਦਰਸ਼ਿਤ ਹੋਈ ਗਣਤੰਤਰ ਦਿਵਸ ਦੀ ਝਾਂਕੀ ਵਿਚ ਹਰਿਆਣਾ ਦੇ ਇਸ ਜਨੂਨ ਦਾ ਪ੍ਰਦਰਸ਼ਨ ਦਿਖਾਈ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅਮਰ ਸੁਤੰਤਰਤਾ ਸੈਨਾਨੀ ਨੈਤਾਜੀ ਸੁਭਾਸ਼ ਜੰਦਰ ਬੋਸ ਦੀ ਜੈਯੰਤੀ ਨੂੰ ਪਰਾਕ੍ਰਮ ਦਿਵਸ ਵਜੋ ਮਨਾਉਣ ਦੀ ਪਹਿਲ ਕੀਤੀ ਹੈ। ਇਸ ਦੇ ਨਾਲ ਹੀ ਸਿੱਖਾਂ ਦੇ ਦਸਮ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦੇ ਜੋਰਾਵਰ ਸਿੰਘ ਤੇ ਫਤਿਹ ਸਿੰਘ ਦੇ ਸ਼ਹੀਦੀ ਦਿਵਸ 26 ਦਸੰਬਰ ਨੂੰ ਵੀਰ ਬਾਲ ਦਿਵਸ ਵਜੋ ਮਨਾਉਣ ਦਾ ਵੀ ਇਤਿਹਾਸਕ ਫੈਸਲਾ ਕੀਤਾ ਹੈ।
ਸੁਤੰਤਰਤਾ ਸੈਨਾਨੀਆਂ ਤੇ ਸ਼ਹੀਦਾਂ ਨੂੰ ਦਿੱਤਾ ਜਾ ਰਿਹਾ ਮਾਨ-ਸਨਮਾਨ
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਸੁਤੰਤਰਤਾ ਸੈਨਾਨੀਆਂ, ਸ਼ਹੀਦਾਂ ਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਪੂਰਾ ਮਾਨ-ਸਨਮਾਨ ਦੇ ਰਹੀ ਹੈ। ਇਸੀ ਉਦੇਸ਼ ਨੂੰ ਧਿਆਨ ਵਿਚ ਰੱਖਦੇ ਹੋਏ ਸੁਤੰਤਰਤਾ ਸੈਨਾਨੀਆਂ ਤੇ ਉਨ੍ਹਾਂ ਦੀ ਵਿਧਵਾਵਾਂ ਨੂੰ 25 ਹਜਾਰ ਰੁਪਏ ਮਹੀਨਾ ਪੈਂਸ਼ਨ ਦੇਣ ਦੇ ਨਾਲ-ਨਾਲ ਸ਼ਹੀਦ ਸੈਨਿਕਾਂ, ਨੀਮ ਫੌਜੀ ਦੇ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਐਕਸ-ਗ੍ਰੇਸ਼ਿਆ ਰਕਮ 20 ਲੱਖ ਤੋਂ ਵਧਾ ਕੇ 50 ਲੱਖ ਰੁਪਏ ਕੀਤੀ ਗਈ ਹੈ। ਸਰਕਾਰ ਨੇ ਸ਼ਹੀਦਾਂ ਦੇ 345 ਆਸ਼ਰਿਤਾਂ ਨੂੰ ਸਰਕਾਰੀ ਨੌਕਰੀ ਪ੍ਰਦਾਨ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਲਈ ਕੁਰਬਾਨੀ ਦੇਣ ਵਾਲੇ ਹਰਿਆਣਾ ਦੇ ਵੀਰ ਸਪੂਤਾਂ ਦੇ ਪਰਿਵਾਰਾਂ ੂਨੰ ਅਮ੍ਰਤ ਮਹਾ ਉਤਸਵ ਵਿਚ ਸਨਮਾਨਿਤ ਕੀਤਾ ਜਾਵੇਗਾ। ਇਸ ਵਿਚ 15 ਅਗਸਤ 2023 ਤਕ ਜਨ-ਭਾਗੀਦਾਰੀ ਨਾਲ 2 ਹਜਾਰ ਪੋ੍ਰਗ੍ਰਾਮ ਆਯੋਜਿਤ ਕੀਤੇ ਜਾਣਗੇ।
ਸੱਭ ਕਾ ਸਾਥ-ਸੱਭਕਾ ਵਿਕਾਸ ਸਰਕਾਰ ਦਾ ਟੀਚਾ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਗਣਤੰਤਰ ਦੀ ਭਾਵਨਾ ਦੇ ਅਨੁਰੂਪ ਸੱਭਕਾ ਸਾਥ- ਸੱਭਕਾ ਵਿਕਾਸ-ਸੱਭਕਾ ਵਿਸ਼ਵਾਸ ਅਤੇ ਸੱਭਕਾ ਯਤਨ ਦਾ ਮੂਲ ਮੰਤਰ ਦਿੱਤਾ ਹੈ। ਹਰਿਆਣਾ ਸਰਕਾਰ ਇਸੀ ਮੂਲ ਮੰਤਰ ‘ਤੇ ਚਲਦੇ ਹੋਏ ਹਰੇਕ ਦੇਸ਼ਵਾਸੀ ਦੀ ਸੇਵਾ ਕਰ ਰਹੀ ਹੈ। ਹਰਿਆਣਾ ਇਕ-ਹਰਿਆਣਵੀਂ ਇਕ ਦੇ ਭਾਵ ਨਾਲ ਹਰ ਖੇਤਰ ਅਤੇ ਵਰਗ ਦਾ ਸਮਾਨ ਵਿਕਾਸ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹਰ ਜਿਲ੍ਹੇ ਨੂੰ ਕੌਮੀ ਰਾਜਮਾਰਗ ਨਾਲ ਜੋੜਨ ਦੇ ਲਹੀ 17 ਨਵੇਂ ਕੌਮੀ ਰਾਜਮਾਰਗ ਬਣਾਏ ਜਾ ਰਹੇ ਹਨ। ਇਸ ਦੇ ਨਾਲ ਹੀ ਸਿਖਿਆ ਨੂੰ ਪ੍ਰੋਤਸਾਹਨ ਦੇਣ ਦੇ ਲਈ ਹਰ 20 ਕਿਲੋਮੀਟਰ ਦੇ ਘੇਰੇ ਵਿਚ ਇਕ ਕਾਲਜ ਖੋਲਿਆ ਗਿਆ ਹੈ। ਛੋਟੇ ਅਤੇ ਮੱਧਮ ਉਦਯੋਗਾਂ ਦੇ ਦਿੱਤੇ ਬਲਾਕ ਪੱਧਰ ‘ਤੇ ਕਲਸਟਰ ਸਥਾਪਿਤ ਕੀਤੇ ਜਾ ਰਹੇ ਹਨ।
ਅਸਲੀ ਗਣਤੰਤਰ ਅੰਤਿਮ ਦਾ ਉਦੈ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਅਸਲੀ ਗਣਤੰਤਰ ਆਖੀਰੀ ਵਿਅਕਤੀ ਦਾ ਊਦੈ ਹੈ। ਗਣਤੰਤਰ ਉਹ ਨਹੀਂ ਜਿਸ ਵਿਚ ਲੋਕਾਂ ਦਾ ਮੰਗਣਾ ਪਵੇ, ਸਗੋ ਗਣਤੰਤਰ ਉਹ ਹੈ, ਜਿਸ ਵਿਚ ਬਿਨ੍ਹਾਂ ਮੰਗੇ ਉਨ੍ਹਾਂ ਦਾ ਹੱਕ ਮਿਲੇ। ਇਸੀ ਨੂੰ ਪੂਰਾ ਕਰਨ ਦੇ ਲਈ ਪਰਿਵਾਰ ਪਹਿਚਾਣ ਪੱਤਰ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ ਵਿਚ 611 ਸਰਕਾਰੀ ਸੇਵਾਵਾਂ ਜੋੜੀਆਂ ਗਈਆਂ ਹਨ, ਜਿਸ ਦੇ ਤਹਿਤ ਯੋਗ ਵਿਅਕਤੀ ਨੂੱ ਘਰ ਬੈਠੇ ਸੇਵਾਵਾਂ ਦਾ ਲਾਭ ਮਿਲ ਸਕੇਗਾ। ਇਸ ਦੇ ਨਾਲ-ਨਾਲ ਮੁੱਖ ਮੰਤਰੀ ਅੰਤੋਂਦੇਯ ਪਰਿਵਾਰ ਉਥਾਨ ਯੋਜਨਾ ਵੀ ਚਲਾਈ ਜਾ ਰਹੀ ਹੈ। ਇਸ ਸਾਲ ਨੂੰ ਅੰਤੋਂਦੇਯ ਉਥਾਨ ਸਾਲ ਵਜੋ ਮਨਾਉਣ ਦੇ ਨਾਲ-ਨਾਲ 1 ਲੱਖ ਸੱਭ ਤੋਂ ਗਰੀਬ ਪਰਿਵਾਰਾਂ ਦੀ ਪਹਿਚਾਣ ਕਰ ਕੇ ਉਨ੍ਹਾਂ ਦੀ ਸਾਲਾਨਾ ਆਮਦਨ 1.80 ਹਜਾਰ ਰੁਪਏ ਕੀਤੇ ਜਾਣ ਦਾ ਟੀਚਾ ਹੈ। ਉਨ੍ਹਾਂ ਨੇ ਕਿਹਾ ਕਿ ਗਰੀਬ ਪਰਿਵਾਰਾਂ ੂਨੰ ਮੁੱਖ ਮੰਤਰੀ ਪਰਿਵਾਰ ਸਮਰਿੱਧ ਯੋਜਨਾ ਦੇ ਤਹਿਤ 6 ਹਜਾਰ ਰੁਪਏ ਸਾਲਾਨਾ ਸਹਾਇਤਾ ਵੀ ਪ੍ਰਦਾਨ ਕੀਤੀ ਜਾ ਰਹੀ ਹੈ।
ਕੌਸ਼ਲ ਰੁਜਗਾਰ ਨਿਗਮ ਦਾ ਗਠਨ
ਮੁੱਖ ਮੰਤਰੀ ਨੇ ਕਿਹਾ ਕਿ ਠੇਕਾ ਪ੍ਰਥਾ ਬੰਦ ਕਰਨ ਦੇ ਲਈ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਬਣਾਇਆ ਗਿਆ ਹੈ। ਇਸ ਦੇ ਤਹਿਤ ਤਜਰਬੀ ਨੌਜੁਆਨਾਂ ਨੂੰ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ। ਭਾਵੀ ਪੀੜੀ ਨੂੰ ਕੌਸ਼ਲ ਤੇ ਸੰਸਕਾਰਯੁਕਤ ਸਿਖਿਆ ਪ੍ਰਦਾਨ ਕਰਨ ਦੇ ਲਈ ਨਵੀਂ ਕੌਮੀ ਸਿਖਿਆ ਨੀਤੀ-2020 ਨੂੰ ਲਾਗੂ ਕਰਨ ਵਾਲਾ ਹਰਿਆਣਾ ਪਹਿਲਾ ਸੂਬਾ ਹੈ। ਸੂਬੇ ਵਿਚ 138 ਨਵੇਂ ਮਾਡਲ ਸੰਸਕ੍ਰਿਤੀ ਸਕੂਲ ਖੋਲ ਗਏ ਹਨ ਅਤੇ ਹੋਨਹਾਰ ਵਿਦਿਆਰਥੀਆਂ ਨੂੰ ਸਰਕਾਰੀ ਖਰਚ ‘ਤੇ ਕੋਚਿੰਗ ਦੇਣ ਦੇ ਲਈ ਸੁਪਰ-100 ਪ੍ਰੋਗ੍ਰਾਮ ਲਾਗੂ ਕੀਤਾ ਗਿਆ ਹੈ। ਸੂਬੇ ਦੇ ਨੌਜੁਆਨਾਂ ਨੂੰ ਅੱਗੇ ਵਧਾਉਣ ਲਈ ਨਿਜੀ ਖੇਤਰ ਵਿਚ 75 ਫੀਸਦੀ ਰਾਖਵਾਂ ਦੀ ਨੀਤੀ ਨੂੰ ਲਾਗੂ ਕੀਤਾ ਗਿਆ ਹੈ। ਹਰਿਆਣਾ ਉਦਮ ਅਤੇ ਰੁਜਗਾਰ ਨੀਤੀ ਦੇ ਤਹਿਤ 5 ਲੱਖ ਨਵੀਂ ਨੋਕਰੀਆਂ ਦਾ ਸ੍ਰਿਜਨ ਕਰਨਾ, 1 ਲੱਖ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਜੁਟਾਉਣਾ ਅਤੇ ਨਿਰਯਾਤ ਦੁਗਣਾ ਕਰਨਾ ਟੀਚਾ ਹੈ। ਸਰਕਾਰੀ ਨੌਕਰੀ ਵਿਚ ਵਾਰ-ਵਾਰ ਬਿਨੈ ਤੇ ਫੀਸ ਤੋਂ ਛੁਟਕਾਰਾ ਦਿਵਾਉਣ ਲਈ ਏਕਲ ਰਜਿਸਟ੍ਰੇਸ਼ਣ ਸਹੁਲਤਾ ਅਤੇ ਕਾਮਨ ਯੋਗਤਾ ਪ੍ਰੀਖਿਆ ਦਾ ਪ੍ਰਾਵਧਾਨ ਕੀਤਾ ਗਿਆ ਹੈ। ਵਿਦੇਸ਼ਾਂ ਵਿਚ ਨੌਜੁਆਨਾਂ ਨੂੰ ਸਿਖਿਆ ਤੇ ਰੁਜਗਾਰ ਦਿਵਾਉਣ ਅਤੇ ਨਿਵੇਸ਼ ਖਿੱਚਣ ਲਈ ਵਿਦੇਸ਼ ਸਹਿਯੋਗ ਵਿਭਾਗ ਬਣਾਇਆ ਗਿਆ ਹੈ। ਸੂਬੇ ਦੇ ਨੌਜੁਆਨਾਂ ਨੇ ਸਿਖਿਆ ਦੇ ਨਾਲ-ਨਾਲ ਖੇਡ ਵਿਚ ਵੀ ਉਪਲਬਧੀ ਹਾਸਲ ਕੀਤੀ ਹੈ। ਅੱਜ ਹਰਿਆਣਾ ਖੇਡਾਂ ਦਾ ਹੱਬ ਹੈ। ਵਿਭਾਗ ਵਿਚ ਪਹਿਲੇ ਸ਼੍ਰੇਣੀਤਕ ਦੇ 550 ਸ੍ਰਿਜਤ ਕਰ ਕੇ ਹੁਣ ਤਕ 12 ਖਿਡਾਰੀਆਂ ਨੂੰ ਉੱਪ ਨਿਦੇਸ਼ਕ ਤੇ 36 ਖਿਡਾਰੀਆਂ ਨੂੰ ਕੋਚ ਨਿਯੁਕਤ ਕੀਤਾ ਗਿਆ ਹੈ। ਨੌਜੁਆਨਾਂ ਨੂੰ ਵਿਸ਼ਵ ਪੱਧਰੀ ਸਿਖਲਾਈ ਦੇਣ ਲਈ ਸੂਬੇ ਵਿਚ 5 ਸਪੋਰਟਸ ਸੈਂਟਰ ਆਫ ਐਕਸੀਲੈਂਸ ਖੋਲੇ ਜਾ ਰਹੇ ਹਨ।
14 ਫਸਲਾਂ ਐਮਐਸਪੀ ‘ਤੇ ਖਰੀਦਣ ਵਾਲਾ ਹਰਿਆਣਾ ਇਕਲੌਤਾ ਰਾਜ
ਮੁੱਖ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਵਿਵਸਥਾ ਵਿਚ ਸੁਧਾਰ ਕਰਨ ਅਤੇ ਕਿਸਾਨਾਂ ਦੀ ਆਮਦਨੀ ਦੁਗਣੀ ਕਰਨ ਦੇ ਲਈ ਹਰਸੰਭਵ ਯਤਨ ਕੀਤੇ ਜਾ ਰਹੇ ਹਨ। ਅੱਜ ਐਸਐਸਪੀ ‘ਤੇ 14 ਫਸਲਾਂ ਨੂੰ ਖਰੀਦ ਕਰਨ ਵਾਲਡਾ ਹਰਿਆਣਾ ਦੇਸ਼ ਦਾ ਇਕਲੌਤਾ ਸੂਬਾ ਹੈ। ਇੱਥੇ ਗੰਨੇ ਦਾ ਭਾਅ ਵੀ ਦੇਸ਼ ਵਿਚ ਸੱਭ ਤੋਂ ਵੱਧ 362 ਰੁਪਏ ਦਿੱਤਾ ਜਾ ਰਿਹਾ ਹੈ। ਕੁਦਤਰੀ ਆਪਦਾ ਨਾਲ ਫਸਲਾਂ ਦੇ ਖਰਾਬ ਹੋਣ ‘ਤੇ ਮੁਆਵਜਾ ਦਿੱਤਾ ਜਾ ਰਿਹਾ ਹੈ ਅਤੇ ਮੇਰੀ ਫਸਲ-ਮੇਰਾ ਬਿਊਰਾ ਪੋਰਟਲ ਤੋਂ ਫਸਲਾਂ ਦੀ ਖਰੀਦ ਹੋ ਰਹੀ ਹੈ। ਬਾਗਬਾਨੀ ਫਸਲਾਂ ਦੇ ਸੁਰੱਖਿਅਤ ਮੁੱਲ ਦੇਣ ਦੇ ਲਈ ਭਾਵਾਂਤਰ ਭਰਪਾਈ ਯੋਜਨਾ ਅਤੇ ਕੁਦਤਰੀ ਆਪਦਾ ਦੇ ਨੁਕਸਾਨ ਦੀ ਭਰਪਾਈ ਦੇ ਲਈ ਮੁੱਖ ਮੰਤਰੀ ਬਾਗਬਾਨੀ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਹੈ। ਫੱਲ ਅਤੇ ਸਬਜੀਆਂ ਦੀ ਗ੍ਰੇਡਿੰਗ, ਸਟੋਰੇਜ ਤੇ ਮਾਰਕਟਿੰਗ ਲਈ 639 ਐਫਪੀਓ ਨਾਲ ਲਗਭਗ 85 ਹਜਾਰ ਕਿਸਾਨਾਂ ਨੂੰ ਜੋੜਿਆ ਗਿਆ ਹੈ। ਕਿਸਾਨ ਕੇ੍ਰਡਿਟ ਕਾਰਡ ਦੀ ਤਰਜ ‘ਤੇ ਪਸ਼ੂਪਾਲਕਾਂ ਨੂੰ ਪਸ਼ੂਧਨ ਕਿਸਾਨ ਕੇ੍ਰਡਿਟ ਕਾਰਡ ਬਣਾਏ ਜਾ ਰਹੇ ਹਨ। ਘੱਟ ਪਾਣੀ ਦੀ ਫਸਲਾਂ ਨੂੰ ਪੋ੍ਰਤਸਾਹਨ ਦੇਣ ਦੇ ਲਈ ਮੇਰਾ ਪਾਣੀ-ਮੇਰੀ ਵਿਰਾਸਤ ਯੋਜਨਾ ਸ਼ੁਰੂ ਕੀਤੀ ਗਈ ਹੈ।
ਗ੍ਰਾਮ ਦਰਸ਼ਨ ਦੀ ਤਰਜ ‘ਤੇ ਸ਼ੁਰੂ ਹੋਵੇਗਾ ਸ਼ਹਿਰ ਦਰਸ਼ਨ ਪੋਰਟਲ
ਮੁੱਖ ਮੰਤਰੀ ਨੇ ਕਿਹਾ ਕਿ ਗ੍ਰਾਮੀਣ ਖੇਤਰਾਂ ਨੂੰ ਡਿਜੀਟਲ ਬਨਾਉਣ ਦੇ ਲਈ ਗ੍ਰਾਮ ਦਰਸ਼ਨ ਪੋਰਟਲ ‘ਤੇ 6197 ਪਿੰਡ ਪੰਚਾਇਤਾਂ ਦਾ ਡਿਜੀਟਲ ਡਾਟਾ ਉਪਲਬਧ ਕਰਵਾਇਆ ਗਿਆ ਹੈ। ਇਸੀ ਤਰਜ ‘ਤੇ ਸ਼ਹਿਰ ਦੀ ਸਮਸਿਆਵਾਂ ਦਾ ਨਿਦਾਨ ਕਰਨ ਲਈ ਸ਼ਹਿਰ ਦਰਸ਼ਨ ਪੋਰਟਲ ਦੀ ਵੀ ਜਲਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਪਿੰਡ ਨ ੂੰ ਲਾਲ ਡੋਰਾ ਮੁਕਤ ਕਰਨ ਤੇ ਸੰਪਤੀ ਦਾ ਮਾਲਿਕਾਨਾ ਹੱਕ ਦੇਣ ਲਈ ਸਵਾਮਿਤਵ ਯੋਜਨਾ ਸ਼ੁਰੂ ਕੀਤੀ ਗਈ ਹੈ। ਗ੍ਰਾਮੀਣ ਆਂਚਲ ਵਿਚ ਹਰ ਘਰ ਨੱਲ ਵਿਚ ਜਲ ਯੋਜਨਾ ਦੇ ਤਹਿਤ ਲਗਭਗ 90 ਫੀਸਦੀ ਕਾਰਜ ਪੂਰਾ ਹੋ ਚੁੱਕਾ ਹੈ। ਪਿੰਡ ਵਿਚ ਸ਼ਹਿਰਾਂ ਦੇ ਸਮਾਨ ਸਹੂਲਤਾਂ ਵਿਕਸਿਤ ਕਰਨ ਦੇ ਲਹੀ ਹਰਿਆਣਾ ਸਮਾਰਟ ਗ੍ਰਾਮ ਅਥਾਰਿਟੀ ਦਾ ਗਠਲ ਕੀਤਾ ਗਿਆ ਹੈ। 10 ਹਜਾਰ ਤੋਂ ਵੱਧ ਆਬਾਦੀ ਵਾਲੇ ਪਿੰਡ ਵਿਚ ਹਰਿਆਣਾ ਪਿੰਡ ਉਦੈ ਯੋਜਨਾ ਲਾਗੂ ਕੀਤੀ ਗਈ ਹੈ। ਮਾਰਾ ਗਾਓ-ਜਗਮਗ ਗਾਓ ਯੋਜਨਾ ਦੇ ਤਹਿਤ ਸੂਬੇ ਦੇ ਲਗਭਗ 77 ਫੀਸਦੀ ਯਾਨੀ 5 ਹਜਾਰ 487 ਪਿੰਡਾਂ ਵਿਚ 24 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ। ਅੱਜ ਤੋਂ 85 ਹੋਰ ਪਿੰਡਾਂ ਨੂੰ ਇਸ ਯੋਜਲਾ ਵਿਚ ਜੋੜ ਦਿੱਤਾ ਗਿਆ ਹੈ।
ਕੋਵਿਡ ਟੀਕਾਕਰਣ ਦੀ ਦੋਨੋਂ ਡੋਜ ਲੈਣ ਲਈ ਕੀਤੀ ਅਪੀਲ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰ ਘਰ ਦਸਤਕ ਪੋ੍ਰਗ੍ਰਾਮ ਦੇ ਤਹਿਤ ਕੋਵਿਡ 19 ਟੀਕਾਕਰਣ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸੂਬੇ ਦੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਨੂੰ ਡਖਤਮ ਕਰਨ ਲਈ ਕੋਵਿਡ ਟੀਕਾਕਰਣ ਦੀ ਦੋਨੋਂ ਡੋਜ ਜਰੂਰ ਲਗਵਾਉਣ। ਇਸ ਦੇ ਨਾਲ-ਨਾਲ ਜੋ ਵੀ ਨਾਗਰਿਕ ਬੂਸਟਰ ਡੋਜ ਦੇ ਯੋਗ ਹਨ ਉਹ ਵੀ ਆਪਣਾ ਟੀਕਾਕਰਣ ਕਰਵਾਉਣ।
ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਗਣਤੰਤਰ ਦਿਵਸ ਦੀ ਪਰੇਡ ਵਿਚ ਸ਼ਾਮਿਲ ਝਾਂਕੀਆਂ ਨੂੰ ਦੇਖਿਆ ਅਤੇ ਵੱਖ-ਵੱਖ ਖੇਤਰਾਂ ਵਿਚ ਵਧੀਆ ਅਤੇ ਸ਼ਲਾਘਾਯੋਗ ਕਾਰਜ ਕਰਨ ਵਾਲੇ ਅਧਿਕਾਰੀਆਂ ਤੇ ਨਾਗਰਿਕਾਂ ਨੂੰ ਸਨਮਾਨਿਤ ਕੀਤਾ। ਪੋ੍ਰਗ੍ਰਾਮ ਵਿਚ ਸਕੂਲ ਤੇ ਕਾਲਜ ਵਿਦਿਆਰਥੀਆਂ ਨੇ ਵੱਖ-ਵੱਖ ਸਭਿਟਾਚਾਰਕ ਪੇਸ਼ਗੀਆਂ ਵੀ ਦਿੱਤੀਆ। ਇਸ ਦੌਰਾਨ ਅੰਬਾਲਾ ਦੇ ਵਿਧਾਇਕ ਅਸੀਮ ਗੋਇਲ, ਮੇਅਰ ਸ਼ਕਤੀ ਰਾਣੀ ਸ਼ਰਮਾ, ਏਡੀਜੀਪੀ ਸੀਆਈਡੀ ਆਲੋਕ ਮਿੱਤਲ, ਡਿਵੀਜਨ ਕਮਿਸ਼ਨਰ ਰੇਣੁ ਐਸ ਫੁਲਿਆ, ਜਿਲ੍ਹਾ ਡਿਪਟੀ ਕਮਿਸ਼ਨਰ ਵਿਕਰਮ ਸਿੰਘ, ਪੁਲਿਸ ਸੁਪਰਡੈਂਟ ਜਸਨਦੀਪ ਸਿੰਘ ਰੰਧਾਵਾ ਮੌਜੂਦ ਰਹੇ।

