ਲੋਕਾਂ ਨੂੰ ਕਾਂਗਰਸ ਦੇ ਹੱਕ `ਚ ਲਾਮਬੰਦ ਕਰੇਗੀ ਰਾਹੁਲ ਗਾਂਧੀ ਦੀ ਵਰਚੁਅਲ ਰੈਲੀ- ਗਗਨਦੀਪ ਜਲਾਲਪੁਰ
ਜਮੀਤਗੜ੍ਹ ਦੇ ਦੋ ਦਰਜਨ ਤੋਂ ਵੱਧ ਨੌਜਵਾਨ ਆਪ ਛੱਡ ਕਾਂਗਰਸ `ਚ ਸ਼ਾਮਲ
ਘਨੌਰ 26 ਜਨਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਹਲਕਾ ਘਨੌਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਧਾਇਕ ਮਦਨ ਲਾਲ ਜਲਾਲਪੁਰ ਦਾ ਕਾਫ਼ਲਾ ਦਿਨੋਂ-ਦਿਨ ਵੱਡਾ ਹੰੁਦਾ ਜਾ ਰਿਹਾ ਹੈ। ਅੱਜ ਮੁੱਖ ਚੋਣ ਦਫ਼ਤਰ ਘਨੌਰ ਵਿਖੇ ਯੂਥ ਆਗੂ ਕਮਲ ਸ਼ਰਮਾ ਘਨੌਰ ਅਤੇ ਰੂਬੀ ਦੀ ਅਗਵਾਈ ਵਿਚ ਪਿੰਡ
ਜਮੀਤਗੜ੍ਹ ਦੋ ਦਰਜਨ ਤੋਂ ਵੱਧ ਨੌਜਵਾਨ ਪਰਿਵਾਰਾਂ ਸਮੇਤ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ।ਜਿ਼ਨ੍ਹਾਂ ਨੂੰ ਨਗਰ ਪੰਚਾਇਤ ਘਨੌਰ ਦੇ ਪ੍ਰਧਾਨ ਨਰਪਿੰਦਰ ਸਿੰਘ ਭਿੰਦਾ ਅਤੇ ਗਗਨਦੀਪ ਸਿੰਘ ਜਲਾਲਪੁਰ ਨੇ ਸਨਮਾਨਿਤ ਕੀਤਾ ਅਤੇ ਕਾਂਗਰਸ ਪਾਰਟੀ ਵਿਚ ਬਣਦਾ ਮਾਨ ਸਨਮਾਨ ਦਿਵਾਉਣ ਦਾ ਭਰੋਸਾ ਦਿਵਾਇਆ।
ਇਸ ਮੌਕੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਗਗਨਦੀਪ ਜਲਾਲਪੁਰ ਨੇ ਕਿਹਾ ਕਿ ਇਸ ਸਮੇਂ ਪੰਜਾਬ ਵਿਚ ਕਾਂਗਰਸ ਪੱਖੀ ਹਨੇਰੀ ਝੁੱਲ ਰਹੀ ਹੈ ਤੇ ਲੋਕ ਮੁੜ ਕਾਂਗਰਸ ਸਰਕਾਰ ਸਥਾਪਤ ਕਰਨ ਲਈ ਕਾਹਲੇ ਹਨ।
ਉਨ੍ਹਾਂ ਕਿਹਾ ਕਿ 27 ਜਨਵਰੀ ਨੂੰ ਸ਼ਾਮ 4 ਵਜੇ ਕਾਂਗਰਸ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਵਲੋਂ ਕੀਤੀ ਜਾਣ ਵਾਲੀ ਵਰਚੂਅਲ ਰੈਲੀ ਪੰਜਾਬ ਵਾਸੀਆਂ ਨੂੰ ਕਾਂਗਰਸ ਦੇ ਹੱਕ ਵਿਚ ਲਾਮਬੰਦ ਕਰਨ ਵਿਚ ਅਹਿਮ ਭੂਮਿਕਾ ਨਿਭਾਵੇਗੀ। ਉਨ੍ਹਾਂ ਘਨੌਰ ਨਿਵਾਸੀਆਂ ਨੂੰ ਇਸ ਰੈਲੀ ਦਾ ਹਿੱਸਾ ਬਣਨ ਦੀ ਅਪੀਲ ਵੀ ਕੀਤੀ।ਇਸ ਦੌਰਾਨ ਪਿੰਡ ਜਮੀਤਗੜ੍ਹ ਦੇ ਰਾਜਨ, ਰੋਹਿਤ, ਅਮਨ, ਰਾਹੁਲ, ਚਰਨਜੀਤ ਸਿੰਘ, ਸਿੱਲਾ, ਅਨਿਲ, ਸੰਦੀਪ, ਹਰਸ਼, ਲਵਕੁਸ਼, ਸਾਗਰ, ਫਰੋਜ, ਗੋਲਡੀ, ਰਵੀ, ਲੱਕੀ, ਸੰਜੀਵ ਨੇ ਆਮ ਆਦਮੀ ਪਾਰਟੀ ਦਾ ਸਾਥ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਲੱਖਾ ਘਨੌਰ, ਗੁਰਮੀਤ ਰਾਮਪੁਰ, ਜਗਤਾਰ ਰਾਮਪੁਰ, ਬਲਵਿੰਦਰ ਸਿੰਘ ਘਨੌਰ ਸਮੇਤ ਹੋਰ ਵੀ ਹਾਜ਼ਰ ਸਨ।

