ਪੰਜਾਬ ਚ ਕਾਂਗਰਸ ਖੁਦ ਇਕਜੁੱਟ ਨਹੀਂ ਸੂਬੇ ਨੂੰ ਕਿਸ ਤਰ੍ਹਾਂ ਕਰੇਗੀ ਇਕਜੁੱਟ – ਗੜ੍ਹੀ
ਚੰਡੀਗਡ਼੍ਹ 27 ਜਨਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਅੱਜ ਪੰਜਾਬ ਦੌਰੇ ਦੌਰਾਨ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਜ਼ਰੂਰ ਹੋਏ ਪਰ ਇਸ ਦੌਰਾਨ ਪਾਰਟੀ ਦੇ ਸੀਨੀਅਰ ਆਗੂਆਂ ਜਿਨ੍ਹਾਂ ਚ ਕਈ ਸੰਸਦ ਮੈਂਬਰ ਸ਼ਾਮਲ ਸਨ ਦਾ ਮੌਜੂਦ ਨਾ ਹੋਣਾ ਪੰਜਾਬ ਕਾਂਗਰਸ ਚ ਵੱਡੀ ਫੁੱਟ ਨੂੰ ਜ਼ਾਹਰ ਕਰਦਾ ਹੈ l
ਇਸ ਗੱਲ ਦਾ ਪ੍ਰਗਟਾਵਾ ਪੰਜਾਬ ਬਸਪਾ ਦੇ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਅੱਜ ਇੱਥੇ ਕੀਤਾ l ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੋਵੇਂ ਹੀ ਖ਼ੁਦ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੀਆਂ ਕੋਸ਼ਿਸ਼ਾਂ ਕਰਦੇ ਨਜਰ ਆਏ l ਉਨ੍ਹਾਂ ਕਿਹਾ ਕਿ ਜੋ ਕਾਂਗਰਸ ਪਾਰਟੀ ਖੁਦ ਇਕਜੁੱਟ ਨਹੀਂ ਉਹ ਪੰਜਾਬ ਨੂੰ ਕਿਸ ਤਰ੍ਹਾਂ ਇੱਕਜੁਟ ਕਰ ਸਕੇਗੀ l ਬਸਪਾ ਪ੍ਰਧਾਨ ਨੇ ਕਿਹਾ ਕਿ ਸੂਬੇ ਚ ਅਕਾਲੀ ਬਸਪਾ ਗੱਠਜੋੜ ਹੀ ਏਕਤਾ ਅਤੇ ਅਖੰਡਤਾ ਨਾਲ ਪੰਜਾਬ ਨੂੰ ਅੱਗੇ ਲਿਆ ਸਕਦਾ ਹੈ ਬਾਕੀ ਪਾਰਟੀਆਂ ਸਿਰਫ਼ ਆਪਣੀ ਆਪਸੀ ਫੁੱਟ ਵਿੱਚ ਹੀ ਰੁੱਝੀਆਂ ਹੋਈਆਂ ਹਨ l

