ਪੰਜਾਬਪਟਿਆਲਾ

ਦਿੱਲੀ ਨਿਗਮ ਚੋਣ ਪ੍ਰਚਾਰ `ਚ ਡਟੀ ਪਟਿਆਲਾ ਸ਼ਹਿਰੀ ਦੀ ਭਾਜਪਾ ਟੀਮ

ਨਿਗਮ ਚੋਣਾਂ `ਚ ਵੱਡੀ ਬਹੁਮਤ ਨਾਲ ਜਿੱਤ ਦਰਜ਼ ਕਰਨਗੇ ਭਾਜਪਾ ਦੇ ਉਮੀਦਵਾਰ: ਜਿੰਦਲ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਦਿੱਲੀ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵੱਡੀ ਬਹੁਮਤ ਨਾਲ ਜਿੱਤ ਹਾਸਲ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਮੁੜ ਤੋਂ ਮੇਅਰ ਬਣਾਉਣ ਜਾ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਟੀਮ ਸਮੇਤ ਦਿੱਲੀ ਨਿਗਮ ਚੋਣਾਂ ਦੇ ਦੌਰਾਨ ਗ੍ਰੇਟਰ ਕੈਲਾਸ਼ ਵਾਰਡ 173 ਤੋਂ ਉਮੀਦਵਾਰ ਐਡਵੋਕੇਟ ਸ਼ੀਖਾ ਰਾਏ ਦੇ ਹੱਕ ਵਿਚ ਚੋਣ ਪ੍ਰਚਾਰ ਵਿੱਚ ਡਟੇ ਪਟਿਆਲਾ ਸ਼ਹਿਰੀ ਤੋਂ ਮੀਤ ਪ੍ਰਧਾਨ ਵਰੂਣ ਜਿੰਦਲ ਨੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਰੁਜ਼ਗਾਰ ਦੇ ਝੂਠੇ ਵਾਅਦੇ ਕਰਕੇ ਰਾਜਨੀਤੀ ਕਰਨ ਵਾਲੀ ਆਮ ਆਦਮੀ ਪਾਰਟੀ ਵਲੋਂ ਪਿਛਲੇ ਸਮੇਂ ਦਿੱਲੀ `ਚ ਸਿਹਤ ਤੇ ਸਰਕਾਰੀ ਸਕੂਲਾਂ ਦੇ ਮਿਆਰ ਉੱਚਾ ਕਰਨ ਦੇ ਦਾਅਵੇ ਕਰਕੇ ਸਰਕਾਰ ਬਣਾਈ ਗਈ ਸੀ।

ਪ੍ਰੰਤੂ ਇਨ੍ਹਾਂ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਦਿੱਲੀ ਦੇ ਲੋਕ ਪੂਰੇ ਰੌਂਅ ਵਿੱਚ ਹਨ ਅਤੇ ਉਹ ਆਮ ਆਦਮੀ ਪਾਰਟੀ ਨੂੰ ਨਕਾਰ ਕੇ ਉਥੋਂ ਦੇ ਲੋਕਾਂ ਵਲੋਂ ਭਾਜਪਾ ਦੀਆਂ ਚੋਣ ਰੈਲੀਆਂ ਵਿੱਚ ਉਮੀਦਵਾਰਾਂ ਦੇ ਹੱਕ ਵਿਚ ਹੁੰਗਾਰਾ ਦਿੱਤਾ ਜਾ ਰਿਹਾ ਹੈ ਉਸ ਤੋਂ ਸਪੱਸ਼ਟ ਹੋ ਚੁੱਕਾ ਹੈ ਕਿ ਦਿੱਲੀ ਵਿੱਚ ਭਾਜਪਾ ਨਿਗਮ ਚੋਣਾਂ ਵਿਚ ਜਿੱਤ ਦਰਜ਼ ਕਰਨ ਜਾ ਰਹੀ ਹੈ ਜਿਸ ਵਿੱਚ ਵੱਡੇ ਵੱਡੇ ਸਿਆਸੀ ਥੰਮ ਡਿੱਗ ਜਾਣਗੇ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਲੋਕ ਪੱਖੀ ਕਾਰਜ਼ਾਂ ਤੇ ਨੀਤੀਆਂ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਉਥੋਂ ਦੇ ਲੋਕਾਂ ਵਲੋਂ ਉਨ੍ਹਾਂ ਦੇ ਨਾਲ ਡੱਟਣ ਲਈ ਭਰੋਸਾ ਵੀ ਦਿੱਤਾ ਗਿਆ। ਇਸ ਤੋਂ ਸਾਬਤ ਹੁੰਦਾ ਹੈ ਕਿ ਲੋਕ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਹੁਤ ਪਿਆਰ ਕਰਦੇ ਹਨ। ਜਿਨ੍ਹਾਂ ਦੀ ਅਗੁਵਾਈ ਹੇਠ ਦਿੱਲੀ ਦੇ ਲੋਕ ਮੁੜ ਤੋਂ ਨਗਰ ਨਿਗਮ ਵਿਚ ਭਾਜਪਾ ਦੀ ਕਾਮਯਾਬੀ ਲਈ ਬਹੁਤ ਕਾਹਲੇ ਹਨ। ਇਸ ਮੌਕੇ ਉੱਤੇ ਭਾਜਪਾ ਨੇਤਾ ਸੁਸ਼ੀਲ ਨਈਅਰ ,ਆਸ਼ੂ ਸੇਠ , ਜੈ ਬਤਰਾ ,ਦਖਸ ਰਾਜਪੂਤ ਮੌਜ਼ੂਦ ਰਹੇ।

Leave a Reply

Your email address will not be published. Required fields are marked *