ਸਾਰੇ ਧਾਰਮਿਕ ਸਥਾਨਾ ‘ਤੇ ਨਤਮਸਤਕ ਹੋ ਕੇ ਹਰਪਾਲ ਜੁਨੇਜਾ ਸੀਟ ਤੋਂ ਪਟਿਆਲਾ ਸ਼ਹਿਰੀ ਵਿਧਾਨ ਸਭਾ ਹਲਕੇ ਤੋਂ ਭਰਿਆ ਨਾਮਜਦਗੀ ਪੱਤਰ
ਜੁਨੇਜਾ ਪਰਿਵਾਰ ਦੀਆਂ ਤਿੰਨ ਪੀੜੀਆਂ ਪਟਿਆਲਵੀਆਂ ਦੀ ਸੇਵਾ ਵਿਚ ਜੁਟੀਆਂ :ਹਰਪਾਲ ਜੁਨੇਜਾ
ਪਟਿਆਲਾ, 28 ਜਨਵਰੀ (/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਪਟਿਆਲਾ ਸ਼ਹਿਰੀ ਹਲਕੇ ਤੋਂ ਉਮੀਦਵਾਰ ਹਰਪਾਲ ਜੁਨੇਜਾ ਨੇ ਅੱਜ ਸਾਰੇ ਧਾਰਮਿਕ ਸਥਾਨਾ ’ਤੇ ਨਤਮਸਤਕ ਹੋਣ ਤੋਂ ਬਾਅਦ ਰਿਟਰਨਿੰਗ ਅਫਸਰ ਕਮ ਐਸ.ਡੀ.ਐਮ. ਚਰਨਜੀਤ ਸਿੰਘ ਕੋਲ ਆਪਣਾ ਨਾਮਜਦਗੀ ਪੱਤਰ ਦਾਖਲ ਕੀਤਾ। ਉਨਾਂ ਦੇ ਨਾਲ ਹਰਪਾਲ ਜੁਨੇਜਾ ਦੇ ਪਿਤਾ ਭਗਵਾਨ ਦਾਸ ਜੁਨੇਜਾ, ਭਰਾ ਸੁਰਿੰਦਰਪਾਲ ਜੁਨੇਜਾ, ਉਨਾਂ ਦੀ ਧਰਮ ਪਤਨੀ ਅਨੁ ਜੁਨੇਜਾ ਅਤੇ ਪੁੱਤਰ ਯੁਵਰਾਜ ਵੀ ਨਾਲ ਗਏ ਸਨ। ਕੋਵਿਡ ਨਿਯਮਾਂ ਦੀ ਪਾਲਣਾ ਕਰਦੇ ਹੋਏ ਕੋਈ ਆਗੂ ਅਤੇ ਵਰਕਰ ਨਾਲ ਨਹੀਂ ਗਏ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦ ਹੋਏੇ ਹਰਪਾਲ ਜੁਨੇਜਾ ਨੇ ਕਿਹਾ ਕਿ ਜੁਨੇਜਾ ਪਰਿਵਾਰ ਦੀ ਦੀਆਂ ਤਿੰਨ ਪੀੜੀਆਂ ਪਟਿਆਲਾ ਦੇ ਲੋਕਾਂ ਦੀ ਸੇਵਾ ਵਿਚ ਜੁਟੀਆਂ ਹੋਈਆਂ ਹਨ। ਜੁਨੇਜਾ ਪਰਿਵਾਰ ਵੱਲੋਂ ਪਟਿਆਲਾ ਸ਼ਹਿਰ ਵਿਚ 70 ਹਜ਼ਾਰ ਬੂਟੇ ਲਗਾਏ ਜਾ ਚੁੱਕੇ ਹਨ, ਲੋਕਾਂ ਦੇ ਬੈਠਣ ਲਈ ਬੈਂਚ ਰੱਖੇ ਗਏ ਹਨ। ਭਾਵੇਂ ਗੱਲ ਗਰੀਬ ਲੜਕੀਆਂ ਦੇ ਵਿਆਹ ਦੀ ਹੋਵੇ ਜਾਂ ਫੇਰ ਜਰੂਰਤ ਲੜਕੀਆਂ ਦੀ ਪੜਾਈ ਦੀ ਤਾਂ ਜੁਨੇਜਾ ਪਰਿਵਾਰ ਕਦੇ ਪਿਛੇ ਨਹੀਂ ਹਟਿਆ। ਉਨਾਂ ਕਿਹਾ ਕਿ ਜੇਕਰ ਪਟਿਆਲਾ ਸ਼ਹਿਰ ਦੇ ਲੋਕਾਂ ਨੇ ਮੈਨੂੰ ਨੁਮਾਇੰਦਗੀ ਦਾ ਮੌਕਾ ਦਿੱਤਾ ਤਾਂ ਜਿਹੜੇ ਕੰਮ ਕਾਂਗਰਸ ਤੋਂ ਮੁੱਖ ਮੰਤਰੀ ਹੁੰਦਿਆਂ ਨਹੀਂ ਹੋਏ ਉਹ ਕੰਮ ਉਹ ਇੱਕ ਵਿਧਾਇਕ ਬਣ ਕੇ ਕਰਕੇ ਦਿਖਾਉਣਗੇ।
ਪਟਿਆਲਾ ਦੇ ਲੋਕਾਂ ਲਈ ਉਚ ਪੱਧਰੀ ਅਤੇ ਸਸਤੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਪਟਿਆਲਾ ਨੂੰ ਪੰਜ ਜੋਨਾ ਵਿਚ ਵੰਡ ਕੇ ਹਰੇਕ ਜੋਨ ਵਿਚ ਲੋਕਾਂ ਦੀ ਸੇਵਾ ਵਿਚ 24 ਘੰਟੇ ਐਂਬੂਲੈਂਸ ਖੜੀ ਹੋਵੇਗੀ। । ਸ਼ਹਿਰ ਵਿਚ ਚੰਡੀਗੜ ਦੀ ਤਰਜ਼ ’ਤੇ ਇੱਕ ਫੂਡ ਸਟਰੀਟ ਬਣਾਈ ਜਾਵੇਗੀ ਤਾਂ ਕਿ ਪਟਿਆਲਾ ਦੇ ਲੋਕਾਂ ਨੂੰ ਚੰਡੀਗੜ ਵਰਗੇ ਸ਼ਹਿਰਾਂ ਵਿਚ ਨਾ ਜਾਣਾ ਪਵੇ। ਉਨਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਲੋਕਾਂ ਦੀ ਰਾਏ ਦੇ ਨਾਲ ਸਾਰੇ ਕੰਮ ਕੀਤੇ ਜਾਣਗੇ। ਹਰਪਾਲ ਜੁਨੇਜਾ ਨੇ ਕਿ ਮੇਰੇ ਪਿਤਾ ਸ੍ਰੀ ਭਗਵਾਨ ਦਾਸ ਗੁਪਤਾ ਨੇ ਪਟਿਆਲਾ ਨੂੰ ਹਰਾ ਭਰਿਆ ਦੇਖਣ ਦਾ ਸੁਪਨਾ ਲਿਆ ਹੈ ਅਤੇ ਉਹ ਉਸ ਸੁਪਨੇ ਨੂੰ ਪੁਰਾ ਕਰਨਗੇ। ਉਨਾਂ ਕਿਹਾ ਕਿ ਪਟਿਆਲਾ ਦੇ ਲੋਕਾਂ ਲਈ ਉਨਾਂ ਦੇ ਘਰ ਦੇ ਦਰਵਾਜ਼ੇ 24 ਘੰਟੇ ਖੁਲੇ ਹਨ ਅਤੇ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਪਟਿਆਲਾ ਸ਼ਹਿਰ ਦੇ ਲੋਕਾਂ ਲਈ ਖਜਾਨੇ ਦੇ ਮੁੰਹ ਵੀ ਖੋਲ ਦਿੱਤੇ ਜਾਣਗੇ।

