ਪਟਿਆਲਾ

‘ਤੰਦਰੁਸਤ ਪੰਜਾਬ’ ਮੁਹਿੰਮ ਦੀ 5 ਜੂਨ ਨੂੰ ਪਟਿਆਲਾ ‘ਚ ਵੀ ਹੋਵੇਗੀ ਸ਼ੁਰੂਆਤ

ਬਾਰਾਂਦਰੀ ‘ਚ ਸਵੇਰੇ 5 ਵਜੇ ਲਗੇਗਾ ਮੁਫ਼ਤ ਮੈਡੀਕਲ ਕੈਂਪ
6 ਵਜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਸ਼ੁਰੂ ਹੋਵੇਗੀ ਸਾਇਕਲ ਰੈਲੀ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਪਾਣੀ ਦੀ ਬੱਚਤ ਕਰਨ ਤੇ ਵਾਤਾਵਰਣ ਸੰਭਾਲਣ ਦੀ ਅਪੀਲ
‘ਤੰਦਰੁਸਤ ਪੰਜਾਬ’ ਮਿਸ਼ਨ ਨੂੰ ਪਟਿਆਲਾ ‘ਚ ਕਾਮਯਾਬ ਕੀਤਾ ਜਾਵੇਗਾ-ਪੂਨਮਦੀਪ ਕੌਰ
ਪਟਿਆਲਾ, 3 ਜੂਨ (ਮਧੂਸਾਰ ਬਿਊਰੋ) ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਰਾਜ ਨੂੰ ਸਮੁੱਚੇ ਦੇਸ਼ ਵਿੱਚੋਂ ਸਿਹਤਮੰਦ ਸੂਬਾ ਬਨਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਜਾ ਰਹੀ ‘ਤੰਦਰੁਸਤ ਪੰਜਾਬ’ ਮੁਹਿਮ ਦੀ ਇਥੇ ਬਾਰਾਂਦਰੀ ਬਾਗ ਵਿਖੇ ਸ਼ੁਰੂਆਤ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਰਮਸੋਤ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਜਦੋਂਕਿ ਵਿਸ਼ੇਸ਼ ਮਹਿਮਾਨ ਵਜੋਂ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਸ਼ਾਮਲ ਹੋਣਗੇ। ਇਹ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਪੂਨਮਦੀਪ ਕੌਰ ਨੇ ਕਿਹਾ ਕਿ ਇਸ ਮਿਸ਼ਨ ਨੂੰ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਦੀ ਅਗਵਾਈ ਹੇਠ ਪੂਰਨ ਤੌਰ ‘ਤੇ ਕਾਮਯਾਬ ਬਣਾਇਆ ਜਾਵੇਗਾ।

ਸ੍ਰੀਮਤੀ ਪੂਨਮਦੀਪ ਕੌਰ ਨੇ ਅੱਜ ਇਥੇ ਦੱਸਿਆ ਕਿ 5 ਜੂਨ ਨੂੰ ਮਨਾਏ ਜਾ ਰਹੇ ਵਿਸ਼ਵ ਵਾਤਵਰਣ ਦਿਵਸ ਮੌਕੇ ਪਟਿਆਲਾ ਦੇ ਬਾਂਰਾਂਦਰੀ ਬਾਗ ਵਿਖੇ ਸੈਰ ਕਰਨ ਆਉਂਦੇ ਸਥਾਨਕ ਵਾਸੀਆਂ ਲਈ ਸਵੇਰੇ 5 ਵਜੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਦੀ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ ਮੁਫ਼ਤ ਮੈਡੀਕਲ ਕੈਂਪ ਲਾਇਆ ਜਾਵੇਗਾ, ਜਿਥੇ ਸ਼ੂਗਰ, ਬੀ.ਪੀ. ਤੇ ਖ਼ੂਨ ਆਦਿ ਦਾ ਮੁਫ਼ਤ ਚੈਕਅਪ ਕੀਤਾ ਜਾਵੇਗਾ ਅਤੇ 4 ਮਾਹਰ ਡਾਕਟਰ ਸਲਾਹ ਮਸ਼ਵਰਾ ਵੀ ਦੇਣਗੇ ਜਦੋਂਕਿ ਸਿਹਤ ਵਿਭਾਗ ਦੀਆਂ ਸਕੀਮਾਂ ਬਾਰੇ ਜਾਣਕਾਰੀ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ੂਗਰ ਚੈਕ ਕਰਵਾਉਣ ਦੇ ਚਾਹਵਾਨ ਖਾਲੀ ਪੇਟ ਆਉਣ ਅਤੇ ਹੋਰ ਚੈਕਅਪ ਕਰਵਾ ਕੇ ਇਸ ਦਾ ਲਾਭ ਲੈਣ ਤਾਂ ਕਿ ਤੰਦਰੁਸਤ ਪੰਜਾਬ ਨੂੰ ਸਹੀ ਅਰਥਾਂ ‘ਚ ਲਾਗੂ ਕੀਤ ਜਾ ਸਕੇ।
ਏ.ਡੀ.ਸੀ. (ਜ) ਨੇ ਦੱਸਿਆ ਕਿ ਇਸ ਤੋਂ ਮਗਰੋਂ 6 ਵਜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਪਟਿਆਲਵੀਆਂ ਨੂੰ ਸਿਹਤਮੰਦ ਰਹਿਣ ਦਾ ਹੋਕਾ ਦਿੰਦੀ ਇੱਕ ਸਾਇਕਲ ਰੈਲੀ ਰਵਾਨਾ ਹੋਵੇਗੀ, ਜੋ ਕਿ ਬਾਰਾਂਦਰੀ ਬਾਗ ਵਿਖੇ ਜਾ ਕੇ ਸਮਾਪਤ ਹੋਵੇਗੀ। ਇਸ ਤੋਂ ਬਾਅਦ ਬਾਰਾਂਦਰੀ ਦੀ ਸਫ਼ਾਈ ਕਰਕੇ ਇਸਨੂੰ ਪਲਾਸਟਿਕ ਮੁਕਤ ਕੀਤਾ ਜਾਵੇਗਾ, ਜੋ ਕਿ ਵਿਸ਼ਵ ਵਾਤਾਵਰਣ ਦਿਵਸ ਦਾ ਥੀਮ ਹੈ। ਇਸੇ ਦੌਰਾਨ ਇਥੇ ਜ਼ਹਿਰ ਮੁਕਤ ਖੇਤੀ ਕਰਨ ਵਾਲੇ ਅਗਾਂਹਵਧੂ ਕਿਸਾਨਾਂ ਵੱਲੋਂ ਆਪਣੇ ਖੇਤੀ ਉਤਪਾਦਾਂ ਦੀ ਪ੍ਰਦਰਸ਼ਨੀ ਵੀ ਲਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਮੌਕੇ ਵੱਖ-ਵੱਖ ਵਰਗਾਂ ਦੇ ਲੋਕ, ਸਮਾਜ ਸੇਵੀ ਜਥੇਬੰਦੀਆਂ ਤੇ ਆਮ ਲੋਕਾਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ ਜਦੋਂਕਿ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਅਤੇ ਕੈਬਨਿਟ ਮੰਤਰੀ ਸ੍ਰੀ ਸਾਧੂ ਸਿੰਘ ਧਰਮਸੋਤ ਵੱਲੋਂ ਇਥੇ ਪੌਦੇ ਲਾਉਣ, ਵਾਤਾਵਰਣ ਸਬੰਧੀਂ ਚੇਤਨਾ ਸਮੇਤ ਕੀਤੇ ਜਾਣ ਵਾਲੇ ਕਈ ਹੋਰ ਪ੍ਰੋਗਰਾਮਾਂ ‘ਚ ਸ਼ਿਰਕਤ ਕਰਕੇ ਲੋਕਾਂ ਨੂੰ ਵਾਤਾਵਰਣ ਸੰਭਾਲਣ ਸਮੇਤ ਚੰਗੀ ਸਿਹਤ ਲਈ ਸੁਨੇਹਾ ਦਿੱਤਾ ਜਾਵੇਗਾ।
ਸ੍ਰੀਮਤੀ ਪੂਨਮਦੀਪ ਕੌਰ ਨੇ ਹੋਰ ਦੱਸਿਆ ਕਿ ਸਰਕਾਰ ਨੇ ‘ਤੰਦਰੁਸਤ ਪੰਜਾਬ’ ਨੂੰ ਇਕ ਵਿਆਪਕ ਮਿਸ਼ਨ ਬਣਾਇਆ ਹੈ ਜਿਸ ਤਹਿਤ ਸਾਰੇ ਨਾਗਰਿਕਾਂ ਨੂੰ ਸ਼ੁੱਧ ਹਵਾ, ਪਾਣੀ, ਮਿਲਾਵਟ ਰਹਿਤ ਸੁਰੱਖਿਅਤ ਭੋਜਨ, ਰਹਿਣਯੋਗ ਵਾਤਾਵਰਨ ਯਕੀਨੀ ਬਣਾਉਣ ਅਤੇ ਲੋਕਾਂ ਦੀ ਸਾਰੀਰਿਕ ਤੇ ਮਾਨਸਿਕ ਸਿਹਤ ਵਿੱਚ ਸੁਧਾਰ ਲਿਆਉਣਾ ਹੈ। ਉਨ੍ਹਾਂ ਹੋਰ ਕਿਹਾ ਕਿ ਇਸ ਮਿਸ਼ਨ ‘ਚ ਵਾਤਵਾਰਣ ਦੀ ਸੰਭਾਲ ਲਈ ਸ਼ੁਰੂ ਕੀਤੀ ਗਈ ਜਲ ਸੰਭਾਲ ਮੁਹਿੰਮ ਦੌਰਾਨ ਲੋਕ ਪਾਣੀ ਦੀ ਸੰਜਮ ਨਾਲ ਵਰਤੋਂ ਕਰਦਿਆਂ ਇਸਨੂੰ ਪੱਕੀ ਆਦਤ ਬਣਾਉਣ ਤੇ ਪਲਾਸਟਿਕ ਮੁਕਤ ਸ਼ਹਿਰ ਬਣਾਉਣ ਲਈ ਅਰੰÎਭੀ ਮੁਹਿੰਮ ‘ਚ ਵੀ ਹਿੱਸਾ ਪਾਉਣ।

Leave a Reply

Your email address will not be published. Required fields are marked *