ਸ਼੍ਰੋਮਣੀ ਕਮੇਟੀ ਵੱਲੋਂ ਅਮਰੀਕਾ ਦੀ ਸੰਸਥਾ ਦੇ ਸਹਿਯੋਗ ਨਾਲ ਚਾਰ ਕਾਲਜਾਂ ’ਚ ਚਲਾਏ ਜਾਣਗੇ ਨਵੇਂ ਕੋਰਸ
ਸ੍ਰੋਮਣੀ ਕਮੇਟੀ ਪ੍ਰਧਾਨ ਨੇ ਬੋਜ਼ ਇਨੋਵੇਸ਼ਨ ਐਂਡ ਟੈਕਨੋਲਜ਼ੀ ਕੈਲੇਫੋਰਨੀਆ ਦੇ ਅਧਿਕਾਰੀਆਂ ਨਾਲ ਕੀਤੀ ਵਰਚੂਅਲ ਮੀਟਿੰਗ
ਸਿੱਖਿਆ ਨੂੰ ਰੁਜਗਾਰ ਮੁੱਖੀ ਬਨਾਉਣ ਲਈ ਸ਼੍ਰੋਮਣੀ ਕਮੇਟੀ ਕਰ ਰਹੀ ਹੈ ਨਿਰੰਤਰ ਕਾਰਜ -ਐਡਵੋਕੇਟ ਧਾਮੀ
ਸੁਲਤਾਨਪੁਰ ਲੋਧੀ / ਅੰਮ੍ਰਿਤਸਰ, 28 ਜਨਵਰੀ-(ਸੋਨੂੰ ਨਰੂਲਾ/ਮਧੂਸਾਰ ਬਿਊਰੋ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਕਾਲਜਾਂ ਵਿਚ ਨਵੇਂ ਰੁਜਗਾਰ ਮੁੱਖੀ ਕੋਰਸ ਸੁਰੂ ਕਰਨ ਲਈ ਅਮਰੀਕੀ ਸੰਸਥਾ ਨਾਲ ਸਮਝੌਤਾ ਕੀਤਾ ਜਾ ਰਿਹਾ ਹੈ। ਇਸ ਦੇ ਮੁੱਢਲੇ ਦੌਰ ਵਿਚ ਅਜ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਬੋਜ ਇੰਨੋਵੇਸ਼ਨ ਐਂਡ ਟੈਕਨੋਲਜ਼ੀ ਕੈਲੇਫੋਰਨੀਆ ਦੇ ਅਧਿਕਾਰੀਆਂ ਨਾਲ ਇਕ ਵਰਚੂਅਲ ਮੀਟਿੰਗ ਕੀਤੀ ਗਈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦਾ ਜਤਨ ਆਪਣੇ ਕਾਲਜਾਂ ਵਿਚ ਨਵੇ ਕੋਰਸ ਲਿਆ ਕੇ ਨੌਜਵਾਨੀ ਨੂੰ ਰੁਜਗਾਰ ਨਾਲ ਜੋੜਨਾ ਹੈ। ਉਨ੍ਹਾ ਦੱਸਿਆ ਕਿ ਇਸੇ ਤਹਿਤ ਅਜ ਬੋਜ਼ ਇੰਨੋਵੇਸ਼ਨ ਐਂਡ ਟੈਕਨੋਲਜ਼ੀ ਕੈਲੇਫੋਰਨੀਆ ਨਾਲ ਗਲਬਾਤ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਨਵੇਂ ਕੋਰਸ ਬੋਜ਼ ਇਨੋਵੇਸ਼ਨ ਐਂਡ ਅਪਲਾਈਡ ਸੋਫਟਵੇਅਰ ਇੰਜੀਰਿੰਗ ਪ੍ਰੋਗਰਾਮ ਵਿਚ ਬੀ.ਐਸ.ਸੀ, ਬੀ.ਸੀ.ਏ. ਤੇ ਬੀਟੈਕ ਦੇ ਵਿਦਿਆਰਥੀ ਅਪਲਾਈ ਕਰ ਸਕਦੇ ਹਨ। ਇਸ ਲਈ ਪਹਿਲਾਂ ਰਜ਼ਿਸਟਰੇਸ਼ਨ ਹੋਵੇਗੀ ਅਤੇ ਫਿਰ ਟੈਸਟ ਲੈ ਕੇ ਦਾਖਲਾ ਹੋਵੇਗਾ।
ਪਹਿਲਾਂ ਤਿੰਨ ਮਹੀਨੇ ਦਾ ਕੋਰਸ ਹੋਵੇਗਾ। ਇਸ ਵਿਚੋਂ ਪਾਸ ਹੋਣ ਵਾਲਿਆਂ ਦਾ ਫਿਰ ਨੌ ਮਹੀਨੇ ਦਾ ਕੋਰਸ ਹੋਵੇਗਾ ਇਹ ਕੋਰਸ ਵਿਦਿਆਰਥੀਆਂ ਦੀ ਪੜਾਈ ਦੇ ਨਾਲ-ਨਾਲ ਚੱਲੇਗਾ। ਇਸ ਕੋਰਸ ਲਈ 500 ਡਾਲਰ ਮਹੀਨਾ ਫੀਸ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਲਈ ਚਾਰ ਕਾਲਜ਼ਾਂ ਦੀ ਚੋਣ ਕੀਤੀ ਗਈ ਹੈ, ਜਿਸ ਵਿਚ ਗੁਰੂ ਨਾਨਕ ਇੰਜੀਰਿੰਗ ਕਾਲਜ ਲੁਧਿਆਣਾ, ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ, ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਤੇ ਖਾਲਸਾ ਕਾਲਜ ਪਟਿਆਲਾ ਸ਼ਾਮਲ ਹਨ। ਇਸ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਯੁਨੀਵਰਸਿਟੀ ਫਤਿਹਗੜ੍ਹ ਸਾਹਿਬ ਦੇ ਵਿਦਿਆਰਥੀ ਵੀ ਦਾਖਲਾ ਲੈ ਸਕਦੇ ਹਨ। ਉਨ੍ਹਾਂ ਦਸਿਆ ਕਿ ਕੋਰਸ ਪੂਰਾ ਕਰਨ ਵਾਲੇ ਵਿਦਿਆਰਥੀਆਂ ਨੂੰ ਬੋਜ਼ ਇੰਨੋਵੇਸ਼ਨ ਐਂਡ ਟੈਕਨੋਲਜ਼ੀ ਵੱਲੋਂ ਰੁਜਗਾਰ ਦੇ ਮੌਕੇ ਮੁਹਈਆ ਕਰਵਾਏ ਜਾਣਗੇ ਜੋ ਦੇਸ਼ ਦੇ ਨਾਲ-ਨਾਲ ਵਿਦੇਸ਼ ਅੰਦਰ ਵੀ ਹੋਣਗੇ। ਵਰਚੂਅਲੀ ਮੀਟਿੰਗ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਸ. ਗੁਰਮੀਤ ਸਿੰਘ ਬੂਹ, ਸ੍ਰੀ ਈਸਥਰ ਵੋਜਸਿਕੀ, ਅਮਿਤ ਹੁੱਡਾ, ਸ੍ਰੀ ਸੁਮਨ ਚਕਰਬੋਰਤੀ, ਸ੍ਰੀ ਜੋਹਨੀ ਜੇ ਕੰਗ, ਸ੍ਰੀ ਗੌਤਮ, ਸ. ਹਰਨੇਕ ਸਿੰਘ ਲਾਲੀ, ਵਧੀਕ ਸਕੱਤਰ ਇੰਜ: ਸੁਖਮਿੰਦਰ ਸਿੰਘ, ਮੈਨੇਜਰ ਸ. ਗੁਰਪ੍ਰੀਤ ਸਿੰਘ ਰੋਡੇ ਹਾਜ਼ਰ ਸਨ।

