ਪੰਜਾਬਪਟਿਆਲਾ

ਜਿੱਤੇਗਾ ਪੰਜਾਬ ਜਿੱਤੇਗੀ ਹਾਕੀ- ਬੀਬਾ ਜੈ ਇੰਦਰ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪਟਿਆਲਾ ਸ਼ਹਿਰ ਦੇ ਵਾਰਡ ਨੰਬਰ 54 ਤੋਂ ਕੌਂਸਲਰ ਅਤੇ ਲਹਿਲ ਦੇ ਪ੍ਰਧਾਨ ਵਿਜੈ ਕੂਕਾ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਨੁੱਕੜ ਮੀਟਿੰਗਾਂ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪਹਿਲਾ ਪਟਿਆਲਾ ਹਲਕੇ ਤੋਂ ਆਪਣੇ ਪਿਤਾ ਅਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਲਈ ਜੋਰ ਸ਼ੋਰ ਨਾਲ ਪ੍ਰਚਾਰ ਕਰ ਰਹੀ, ਉਹਨਾਂ ਦੀ ਸਪੁੱਤਰੀ ਬੀਬਾ ਜੈ ਇੰਦਰ ਕੌਰ ਪੰਜਾਬ ਲੋਕ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੇ. ਕੇ ਮਲਹੋਤਰਾ ਅਤੇ ਹੋਰ ਆਗੂਆਂ ਨੇ ਵੱਖ-ਵੱਖ ਮੀਟਿੰਗਾਂ ਵਿਚ ਸੰਬੋਧਨ ਕਰਦੇ ਹੋਏ ਕਿਹਾ ਭਾਜਪਾ ਅਤੇ ਪੀ. ਐਲ.ਸੀ ਦੇ ਗਠਬੰਧਨ ਨਾਲ ਪੰਜਾਬ ਵਿੱਚ ਇੱਕ ਵੱਖਰਾ ਹੀ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ

ਅਤੇ ਲੋਕਾਂ ਦਾ ਇਸ ਨਵੇਂ ਗਠਬੰਧਨ ਵੱਲ ਝੁਕਾਅ ਵਧਦਾ ਹੀ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਯਕੀਨੀ ਤੌਰ ਤੇ ਜਿੱਤੇਗਾ ਪੰਜਾਬ ਅਤੇ ਜਿੱਤੇਗੀ ਹਾਕੀ ਮੁਹਿੰਮ ਦੇ ਤਹਿਤ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੰਜਾਬ ਵਿੱਚ ਇੱਕ ਸਥਿਰ ਸਰਕਾਰ ਬਣੇਗੀ। ਜਿਸ ਨਾਲ ਪੰਜਾਬ ਨੂੰ ਠੋਸ ਅਤੇ ਅਗਾਂਹ ਵਧੂ ਸਰਕਾਰ ਨਵੇਂ ਰੂਪ ਵਿਚ ਮਿਲੇਗੀ। ਇਸ ਮੌਕੇ ਨਰਿੰਦਰ ਬਾਂਸਲ, ਹਰਦੀਪ ਵਿਰਕ, ਮਨੀ ਕੂਕਾ, ਰੋਕੀ ਮਾਂਗਟ, ਹਰਪਰੀਤ ਮਾਨ, ਬੇਦੀ ਸਾਹਿਬ, ਸੋਨੀਆ ਗਰਗ, ਰਾਜਨ, ਅਨਿਤਾ ਰਾਣੀ, ਨਿਸ਼ਾ ਬਾਂਸਲ ਅਤੇ ਹਰੀਸ਼ ਜੈਨ ਆਦਿ ਹਾਜਰ ਸਨ।

Leave a Reply

Your email address will not be published. Required fields are marked *