ਅੰਮ੍ਰਿਤਸਰਪੰਜਾਬ

ਦਿੱਲੀ ਸਥਿਤ ਸਿੱਖ ਬੀਬੀ ਦਾ ਸਮੂਹਕ ਬਲਾਤਕਾਰ ਸਮੁੱਚੇ ਦੇਸ਼ ਲਈ ਸ਼ਰਮਨਾਕ ਕਾਰਾ:ਨਿਹੰਗ ਮੁਖੀ ਬਾਬਾ ਬਲਬੀਰ ਸਿੰਘ

ਅੰਮ੍ਰਿਤਸਰ, 31 ਜਨਵਰੀ ((ਸੋਨੂੰ ਨਰੂਲਾ/ਮਧੂਸਾਰ ਬਿਊਰੋ)- ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਪੂਰਬੀ ਦਿੱਲੀ ਦੇ ਕਸਤੂਰਬਾ ਨਗਰ ਵਿੱਚ ਇੱਕ ਸਿੱਖ ਬੀਬੀ ਨੂੰ ਅਗਵਾ ਕਰਕੇ ਫਿਰ ਉਸ ਨੂੰ ਕੁੱਟਣ, ਮੂੰਹ ਕਾਲਾ ਕਰਨ, ਗਲ ਵਿੱਚ ਛਿੱਤਰਾਂ ਦਾ ਹਾਰ ਪਾਉਣਾ ਤੇ ਸਮੂਹਕ ਬਲਾਤਕਾਰ ਹੋਣਾ ਬਹੁਤ ਹੀ ਦੁਖਦਾਈ ਮੰਦਭਾਗੀ ਖੌਫਨਾਕ ਤੇ ਮਨੁੱਖੀ ਕਦਰਾਂ ਕੀਮਤਾਂ ਦਾ ਵੱਡਾ ਉਲੰਘਣਾ ਹੈ ਜਿਸ ਦੀ ਫੌਰੀ ਤੌਰ ਤੇ ਜਾਂਚ ਹੋਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਪ੍ਰਾਪਤ ਕਾਣਕਾਰੀ ਮੁਤਾਬਿਕ ਇਹ ਘਟਨਾ 26 ਜਨਵਰੀ ਵਾਲੇ ਦਿਨ ਦੀ ਹੈ ਜਦ ਦਿੱਲੀ ‘ਚ ਗਣਤੰਤਰ ਦਿਵਸ ਨੂੰ ਲੈ ਕੇ ਸੁਰੱਖਿਆ ਪ੍ਰਬੰਧ ਚਾਕ ਚੋਬਧ ਹੁੰਦੇ ਹਨ।ਅਜਿਹੀ ਘਟਨਾ ਦਾ ਵਾਪਰ ਜਾਣਾ ਸਮਾਜ ਲਈ ਸ਼ਰਮਨਾਕ ਹੈ।

ਅੱਜ ਏਥੋ ਨਿਹੰਗ ਸਿੰਘਾਂ ਦੀ ਛਾਉਣੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਤੋਂ ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਵੱਲੋ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਇਸ ਘਟਨਾ ਨੇ ਦਿਲੀ ਦੀਆਂ ਦੋਹਾਂ ਸਰਕਾਰਾਂ ਨੂੰ ਇੱਕ ਵਾਰ ਫਿਰ ਸ਼ਰਮਸਾਰ ਕੀਤਾ ਹੈ।ਇਹ ਘਟਨਾ ਇਕੱਲੀ ਮਨੁੱਖੀ ਅਧਿਕਾਰਾਂ ਦਾ ਉਲੰਘਣ ਨਹੀਂ ਸਗੋਂ ਸਮੁੱਚੀ ਦਿੱਲੀ ਸਰਕਾਰ ਦੇ ਮੂੰਹ ਤੇ ਚਪੇੜ ਹੈ।ਕੀ ਕੇਜਰੀਵਾਲ ਅਜਿਹੇ ਘਨਾਉਂਣੇ ਦਰਦਨਾਕ ਮਾਡਲ ਪੰਜਾਬ ਨੂੰ ਦੇਣਾ ਚਾਹੁੰਦੇ ਹਨ?ਇਸ ਘਟਨਾ ਦੀ ਸੁਪਰੀਮਕੋਰਟ ਜਾਂ ਹਾਈਕੋਰਟ ਦੇ ਸੀਟਿੰਗ ਜੱਜ ਤੋਂ ਜਾਂਚ ਕਰਵਾਈ ਜਾਣੀ ਚਾਹੀਦੀ ਹੈ।ਦਿੱਲੀ ਸਥਿਤ ਘੱਟ ਗਿਣਤੀ ਕਮਿਸ਼ਨ ਨੂੰ ਵੀ ਤੁਰੰਤ ਹਰਕਤ ਵਿੱਚ ਆਉਣਾ ਚਾਹੀਦਾ ਹੈ।ਇਸ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ।

Leave a Reply

Your email address will not be published. Required fields are marked *