ਪੰਜਾਬਪਟਿਆਲਾ

ਮਦਨ ਲਾਲ ਜਲਾਲਪੁਰ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ

ਘਨੌਰ ਵਾਸੀ ਵਿਕਾਸ ਦੇ ਨਾਂ ਤੇ ਪਾਉਣਗੇ ਕਾਂਗਰਸ ਨੂੰ ਵੋਟ- ਜਲਾਲਪੁਰ

ਪਟਿਆਲਾ, ਘਨੌਰ 31 ਜਨਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ): ਹਲਕਾ ਘਨੌਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਅੱਜ ਆਪਣੇ ਨਾਮਜ਼ਦਗੀ ਪੱਤਰ ਰਿਟਰਨਿੰਗ ਅਫ਼ਸਰ ਘਨੌਰ-113 ਮਨਜੀਤ ਸਿੰਘ ਚੀਮਾ ਕੋਲ ਦਾਖਲ ਕਰਵਾਏ।ਉਨ੍ਹਾਂ ਦੀ ਪਤਨੀ ਬੀਬੀ ਅਮਰਜੀਤ ਕੌਰ ਜਲਾਲਪੁਰ ਨੇ ਕਵਰਿੰਗ ਉਮੀਦਵਾਰ ਵਜੋਂ ਕਾਗਜ਼ ਦਾਖਲ ਕੀਤੇ।

ਕਰ ਅਤੇ ਆਬਕਾਰੀ ਕਮਿਸ਼ਨਰ ਦਫ਼ਤਰ ਵਿਖੇ ਨਾਮਜ਼ਦਗੀ ਦਾਖ਼ਲ ਕਰਵਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਜਲਾਲਪੁਰ ਨੇ ਕਿਹਾ ਕਿ ਘਨੌਰ ਹਲਕਾ ਮੇਰਾ ਜੱਦੀ ਹਲਕਾ ਹੈ ਤੇ ਮੈਂ ਜਦ ਤੋਂ ਸਿਆਸਤ ਵਿਚ ਪੈਰ ਧਰਿਆ ਹੈ, ਉਦੋਂ ਤੋਂ ਹੁਣ ਤੱਕ ਹਲਕਾ ਘਨੌਰ ਨੂੰ ਨਮੂਨੇ ਦਾ ਹਲਕਾ ਬਣਾਉਣ ਲਈ ਯਤਨਸ਼ੀਲ ਰਿਹਾ ਹਾਂ।ਉਨ੍ਹਾਂ ਇਹ ਵੀ ਕਿਹਾ ਕਿ ਲੰਘੇ 5 ਸਾਲਾਂ ਦੌਰਾਨ ਕੀਤੇ ਗਏ ਅਥਾਹ ਵਿਕਾਸ ਕਾਰਜਾਂ ਦੇ ਚਲਦਿਆਂ ਹਲਕਾ ਘਨੌਰ ਦੇ ਸਮੁੱਚੇ ਵਸਨੀਕ ਇਹ ਜੰਗ ਫਤਿਹ ਕਰਨ ਵਿਚ ਆਉਣ ਵਾਲੀ 20 ਫਰਵਰੀ ਨੂੰ ਹੱਥ ਪੰਜੇ ਦੇ ਨਿਸ਼ਾਨ ਤੇ ਮੋਹਰਾਂ ਲਾ ਕੇ ਮੈਨੂੰ ਕਾਮਯਾਬ ਕਰਨਗੇ।ਇਸ ਮੌਕੇ ਜਿ਼ਲ੍ਹਾ ਪ੍ਰਧਾਨ ਗੁਰਦੀਪ ਸਿੰਘ ਉਂਟਸਰ, ਗਗਨਦੀਪ ਸਿੰਘ ਜਲਾਲਪੁਰ, ਬੀਬਾ ਪ੍ਰਨੀਤ ਕੌਰ ਜਲਾਲਪੁਰ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।

Leave a Reply

Your email address will not be published. Required fields are marked *