ਵਿਦਿਆਰਥਣ ਵੱਲੋਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ‘ਚੋਂ ਉੱਚ ਸਥਾਨ ਹਾਸਲ
ਅੰਮ੍ਰਿਤਸਰ (ਸੁਖਬੀਰ/ਮਧੂਸਾਰ ਬਿਊਰੋ) ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ, ਅੰਮ੍ਰਿਤਸਰ ਦੀ ਜੋਨਿਸ ਮਹਿਰਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਮਈ, 2017 ਵਿੱਚ ਆਯੋਜਿਤ ਕੀਤੀ ਗਈ ਬੈਚਲਰ ਆਫ਼ ਫਾਈਨ ਆਰਟਸ ਸਮੈਸਟਰ ਅੱਠਵਾਂ ਦੀ ਪ੍ਰੀਖਿਆਵਾਂ ਵਿੱਚ ਉੱਚ ਸਥਾਨ ਹਾਸਲ ਕਰਕੇ ਕਾਲਜ ਦਾ ਨਾਮ ਰੋਸ਼ਨ ਕੀਤਾ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਅਵੱਲ ਆਈ ਵਿਦਿਆਰਥਣ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਅਜਿਹੇ ਨਤੀਜੇ ਲਿਆਉਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਮੈਰਿਟ ਸਥਾਨ ਤੇ ਪਹੁੰਚਾਉਣ ਵਾਲੇ ਅਧਿਆਪਕਾਂ ਦੀ ਸਖਤ ਮਿਹਨਤ ਦੀ ਸ਼ਲਾਘਾ ਕੀਤੀ।
ਡਾ. ਜੀਵਨ ਸੌਢੀ ਮੁੱਖੀ, ਫਾਈਨ ਆਰਟਸ ਪੀ.ਜੀ. ਵਿਭਾਗ, ਡਾ. ਸਿਮਰਦੀਪ ਡੀਨ ਅਕਾਦਮਿਕ, ਪ੍ਰੋ. ਮੰਜੂ ਦੁੱਗਲ, ਮੁੱਖੀ ਗਣਿਤ ਵਿਭਾਗ ਸਮੇਤ ਹੋਰ ਫੈਕਲਟੀ ਮੈਂਬਰਾਂ ਨੇ ਵੀ ਵਿਦਿਆਰਥਣ ਨੂੰ ਮੁਬਾਰਕਬਾਦ ਦਿੱਤੀ।

