ਪੰਜਾਬਪਟਿਆਲਾ

ਸਿਮਰਤ ਕੋਹਲੀ ਵੀ ਚੋਣ ਮੈਦਾਨ ‘ਚ ਕੁੱਦੇ, ਪਤੀ ਦੇ ਹੱਕ ‘ਚ ਨੁਕੜ ਮੀਟਿੰਗਾਂ ਕੀਤੀਆਂ

ਘਰ ਦੇ ਨਾਲ ਨਾਲ ਪਟਿਆਲਾ ਸਹਿਰ ਵੀ ਮੇਰੇ ਪ੍ਰਵਿਾਰ ਵਾਂਗ-ਸਿਮਰਤ ਕੋਹਲੀ

ਪਟਿਆਲਾ, 4 ਫਰਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਆਮ ਆਦਮੀ ਪਾਰਟੀ ਦੇ ਸਹਿਰੀ ਤੋਂ ਉਮੀਦਵਾਰ ਸ. ਅਜੀਤਪਾਲ ਸਿੰਘ ਕੋਹਲੀ ਦੀ ਧਰਮਪਤਨੀ ਸ੍ਰੀਮਤੀ ਸਿਮਰਤ ਕੋਹਲੀ ਵੀ ਚੋਣ ਮੈਦਾਨ ਵਿਚ ਕੁੱਦ ਗਏ ਹਨ। ਉਨਾ ਨੇ ਵੀ ਆਪਣੇ ਪਤੀ ਅਜੀਤਪਾਲ ਸਿੰਘ ਕੋਹਲੀ ਦੀ ਚੋਣ ਮੁਹਿੰਮ ਭਖਾਉਣ ਲਈ ਮੀਟਿੰਗਾਂ ਦਾ ਦੋਰ ਸੁਰੂ ਕਰ ਦਿੱਤਾ ਹੈ। ਉਹ ਜਿਲਾ ਮਹਿਲਾ ਆਪ ਪ੍ਰਧਾਨ ਰਾਜਵੀਰ ਕੋਰ ਚਹਿਲ ਅਤੇ ਹੋਰਨਾ ਵੱਡੀ ਗਿਣਤੀ ਆਪ ਵਲੰਟੀਅਰਾਂ ਨਾਲ ਮਿਲ ਕਿ ਲੋਕਾਂ ਵਿਚ ਜਾ ਰਹੇ ਹਨ। ਉਨਾ ਨੇ ਪਟਿਆਲਾ ਸਹਿਰ ਦੇ ਵੱਖ ਵੱਖ ਥਾਵਾਂ ਤੇ ਨੁਕੱੜ ਮੀਟਿੰਗਾਂ ਕੀਤੀਆਂ ਅਤੇ ਲੋਕਾਂ ਨੂੰ ਜਾਗਰੁਕ ਕੀਤਾ ਕਿ ਆਪ ਦੀ ਸਪੋਟ ਕੀਤੀ ਜਾਵੇ ਅਤੇ ਅਜੀਤਪਾਲ ਸਿੰਘ ਕੋਹਲੀ ਨੂੰ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਜਾਵੇ। ਇਸ ਦੋਰਾਨ ਉਨਾ ਦੇ ਨਾਲ ਪਰਮਜੀਤ ਕੌਰ, ਸੋਨੀਆ ਦਾਸ, ਸਿਮਰਨ ਕੌਰ ਮਿੱਡਾ, ਰੂਬੀ ਭਾਟੀਆ, ਰਿਤਕਾ ਸਿੰਘ, ਮਿਨਾਕਸੀ, ਸੋਨੀਆ ਸਰਮਾ, ਕਿਰਨ, ਸੁਮਨ ਰਾਣੀ, ਪ੍ਰੀਤੀ, ਸੋਨੂੰ ਅਤੇ ਸਾਰਦਾ ਅਤੇ ਹਰਨਾ ਮਹਿਲਾ ਵੀ ਮੌਜੂਦ ਸਨ। ਇਸ ਦੋਰਾਨ ਸਿਮਰਤ ਕੋਹਲੀ ਨੇ ਕਿਹਾ ਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਹੋਰਨਾ ਪਾਰਟੀਆਂ ਨੂੰ ਵੇਖਦੇ ਆ ਰਹੇ ਹਾਂ। ਇਸ ਲਈ ਜੇਕਰ ਇਕ ਵਾਰ ਸਿਰਫ 1 ਵਾਰ ਆਮ ਆਦਮੀ ਪਾਰਟੀ ਨੂੰ ਮੋਕੇ ਦੇ ਦੇਈਏ ਤਾਂ ਆਪਣੇ ਪੰਜਾਬ ਨੂੰ ਸੋਨੇ ਦੀ ਚਿੱੜੀ ਬਣਾ ਸਕਦੇ ਹਾਂ।

ਉਨਾ ਕਿਹਾ ਕਿ ਸਾਨੂੰ ਹਰ 5 ਸਾਲ ਬਾਅਦ ਸਰਕਾਰ ਚੁਣਨ ਦਾ ਮੌਕਾ ਮਿਲਦਾ ਹੈ, ਪਰ ਅਸੀਂ ਹਰ ਵਾਰ ਦੋ ਪਾਰਟੀਆਂ ਨੂੰ ਹੀ ਵੋਟਾਂ ਦੇ ਰਹੇ ਹਾਂ, ਇਸ ਕਰਕੇ ਇਸ ਵਾਰ ਸਿਰਫ 1 ਵਾਰ ਆਪ ਨੂੰ ਵੋਟਾਂ ਦਿਉ ਅਤੇ ਜੇਕਰ ਕੰਮ ਨਹੀਂ ਕਰਨਗੇ ਤਾਂ ਅਗਲੀ ਵਾਰ ਵੋਟ ਨਾ ਪਾਊਣਾ। ਸਿਮਰਤ ਕੋਹਲੀ ਨੇ ਕਿਹਾ ਕਿ ਸਾਨੂੰ ਇਹ ਮੌਕਾ ਆਪ ਨੂੰ ਦੇਣਾ ਚਾਹੀਦਾ ਹੈ। ਅਤੇ ਪਟਿਆਲਾ ਸਹਿਰੀ ਤੋਂ ਸ. ਅਜੀਤਪਾਲ ਸਿੰਘ ਕੋਹਲੀ ਨੂੰ ਵੋਟਾਂ ਦੇ ਕੇ ਜਿਤਾਊਣਾ ਹੈ। ਉਨਾ ਕਿਹਾਕਿ ਪਟਿਆਲਾ ਸਹਿਰ ਵੀ ਮੇਰੇ ਘਰ ਵਾਗ ਹੈ ਅਤੇ ਮੈਂ ਹਰ ਤੇ ਮੇਰਾ ਪ੍ਰਵਿਾਰ ਹਰ ਸਮੇਂ ਪਹਿਲਾਂ ਦੀ ਤਰਾਂ ਪਟਿਆਲਵੀਆਂ ਦੀ ਸੇਵਾ ਵਿਚ ਹਾਜਰ ਰਹਾਂਗੇ। ਇਸ ਦੋਰਾਨ ਵੀਰਪਾਲ ਕੋਰ ਚਹਿਲ ਨੇ ਕਿਹਾ ਕਿ ਸਾਨੂੰ ਹਰ ਵਾਰ ਨਵੀਂ ਸਰਕਾਰ ਬਣਾਊਣ ਦਾ ਮੌਕਾ ਮਿਲਦਾ ਹੈ, ਇਸ ਲਈ ਇਸ ਵਾਰ ਆਪ ਨੂੰ ਲਿਆਉਣ ਅਤੇ ਆਪਣਾ ਤੇ ਅਪਣੇ ਪ੍ਰਵਿਾਰ ਦਾ ਭ੍ਰਵਿੱਖ ਸੁਰੱਖਿਅਤ ਕਰੋ।

Leave a Reply

Your email address will not be published. Required fields are marked *