ਪੰਜਾਬਪਟਿਆਲਾ

ਕਾਂਗਰਸ, ਆਪ ਤੇ ਬੀਜੇਪੀ ਕਦੇ ਵੀ ਨਹੀਂ ਕਰ ਸਕਦੇ ਪੰਜਾਬ ਦਾ ਭਲਾ : ਸੁਰਜੀਤ ਰੱਖੜਾ

ਢੈਂਠਲ ‘ਚ ਕਾਂਗਰਸ ਨੂੰ ਝਟਕਾ : ਦਰਜ਼ਨਾਂ ਨੇਤਾ ਅਕਾਲੀ ਦਲ ‘ਚ ਸ਼ਾਮਲ

ਪਟਿਆਲਾ, 4 ਫਰਵਰੀ :(ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਹਲਕਾ ਸਮਾਣਾ ਤੋਂ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਕਾਂਗਰਸ ਤੇ ਆਪ ਕਦੇ ਵੀ ਪੰਜਾਬ ਦਾ ਭਲਾ ਨਹੀਂ ਕਰ ਸਕਦੇ। ਇਸ ਲਈ ਉਨ੍ਹਾਂ ਨੂੰ ਮੁੰਗੇਰੀ ਲਾਲ ਦੇ ਸੁਪਨੇ ਨਹੀਂ ਲੈਣੇ ਚਾਹੀਦੇ। ਸ. ਰੱਖੜਾ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਪਿੰਡ ਢੈਂਠਲ ਅਤੇ ਵੱਖ-ਵੱਖ ਪਿੰਡਾਂ ‘ਚ ਚੋਣ ਪ੍ਰਚਾਰ ਦੌਰਾਨ ਕੀਤਾ। ਇਸ ਮੌਕੇ ਪਿੰਡ ਢੈਂਠਲ ਵਿੱਚ ਦਰਜ਼ਨਾਂ ਕਾਂਗਰਸੀ ਨੇਤਾ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ, ਜਿਸ ਨਾਲ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ।

ਸ. ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਅੱਜ ਲੋਕਾਂ ਦਾ ਪੂਰਾ ਸਾਥ ਤੇ ਸਹਿਯੋਗ ਅਕਾਲੀ ਦਲ ਨੂੰ ਮਿਲ ਰਿਹਾ ਹੈ ਕਿਉਂਕਿ ਲੋਕ ਅਕਾਲੀ ਦਲ ਵੱਲੋਂ ਪਿਛਲੇ ਸਮੇਂ ਦੌਰਾਨ ਕਰਵਾਏ ਗਏ ਵਿਕਾਸ ਤੋਂ ਚੰਗੀ ਤਰ੍ਹਾਂ ਜਾਣੂ ਹਨ। ਇਸ ਲਈ ਅੱਜ ਹਰ ਵਰਗ ਅਕਾਲੀ ਦਲ ਬਸਪਾ ਦੇ ਨਾਲ ਮੋਢੇ ਨਾਲ ਮੋਢਾ ਜੋੜਕੇ ਚੱਲ ਰਿਹਾ ਹੈ। ਇਸ ਲਈ ਲੋਕਾਂ ਨੂੰ ਜਰਾ ਵੀ ਨਿਰਾਸ਼ ਨਹੀਂ ਹੋਣ ਦਿੱਤਾ ਜਾਵੇਗਾ ਤੇ ਇੱਕ ਵੱਡੀ ਜਿੱਤ ਦਰਜ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਲੋਕ ਜਾਣਦੇ ਹਨ ਕਿ ਕਾਂਗਰਸੀਆਂ ਦੇ ਵਿੱਚ ਸਿਰਫ਼ ਕੁੁਰਸੀ ਨੂੰ ਪਾਉਣ ਦੀ ਦੌੜ ਚੱਲ ਰਹੀ ਹੈ ਅਤੇ ਆਪ ਦੇ ਵਿੱਚ ਪੰਜਾਬ ਦੀ ਸੱਤਾ ਨੂੰ ਹਥਿਆਉਣ ਦੀ ਦੌੜ ਹੈ, ਜਦੋਂ ਕਿ ਦੋਵੇਂ ਪਾਰਟੀਆਂ ਪੰਜਾਬ ਦਾ ਭਲਾ ਨਹੀਂ ਕਰ ਸਕਦੀਆ। ਪੰਜਾਬ ਦਾ ਭਲਾ ਸਿਰਫ਼ ਤੇ ਸਿਰਫ਼ ਅਕਾਲੀ ਦਲ ਬਸਪਾ ਵੱਲੋਂ ਹੀ ਕੀਤਾ ਜਾਵੇਗਾ। ਇਸ ਮੋਕੇ ਵਿਸ਼ੇਸ਼ ਤੌਰ ‘ਤੇ ਪਿੰਡ ਢੈਂਠਲ ਵਿਖੇ ਬਲਵਿੰਦਰ ੰਿਸਘ ਦਾਨੀਪੁਰ ਦੀ ਅਗਵਾਈ ਵਿੱਚ ਕਾਂਗਰਸੀ ਆਗੂ ਪ੍ਰਿਤਪਾਲ ਸਿੰਘ ਬਿੱਟੂ ਨੰਬਰਦਾਰ, ਨਿਰਮਲ ਸਿੰਘ ਰਿੰਕੂ ਨੰਬਰਦਾਰ, ਜਗਵਿੰਦਰ ੰਿਸਘ ਨੰਬਰਦਾਰ, ਜਸਪ੍ਰੀਤ ਸਿੰਘ, ਗੁਰਵੀਰ ਸਿੰਘ ਵਿਰਕ ਅਕਾਲੀ ਦਲ ਵਿੱਚ ਸ਼ਾਮਲ ਹੋਏ।

Leave a Reply

Your email address will not be published. Required fields are marked *