ਪੰਜਾਬਪਟਿਆਲਾ

ਮੋਹਿਤ ਮੋਹਿੰਦਰਾ ਨੇ ਹਲਕਾ ਪਟਿਆਲਾ ਦਿਹਾਤੀ `ਚ ਮਘਾਇਆ ਚੋਣ ਮੈਦਾਨ

ਗੁਰੂ ਨਾਨਕ ਨਗਰ, ਅਬਚਲ ਨਗਰ ਤੇ ਵਿਕਾਸ ਨਗਰ `ਚ ਕੀਤੀਆਂ ਨੁੱਕੜ ਮੀਟਿੰਗਾਂ

ਕਾਂਗਰਸ ਪਾਰਟੀ ਨੇ ਹਲਕਾ ਪਟਿਆਲਾ ਦਿਹਾਤੀ `ਚ ਖੋਲੇ ਵਿਕਾਸ ਦੇ ਰਾਹ: ਮੋਹਿਤ ਮੋਹਿੰਦਰਾ

ਪਟਿਆਲਾ 4 ਫ਼ਰਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਹਲਕਾ ਪਟਿਆਲਾ ਦਿਹਾਤੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮੋਹਿਤ ਮੋਹਿੰਦਰਾ ਵਲੋਂ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਤੇ ਲਗਾਤਾਰ ਵੱਖ-ਵੱਖ ਇਲਾਕਿਆਂ ਵਿਚ ਜਾ ਕੇ ਨੁੱਕੜ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ। ਆਪਣੀ ਚੋਣ ਮੁਹਿੰਮ ਨੂੰ ਮਘਾਉਣ ਲਈ ਮੋਹਿਤ ਮੋਹਿੰਦਰਾ ਵਲੋਂ ਅਬਚਲ ਨਗਰ, ਵਿਕਾਸ ਨਗਰ ਤੇ ਗੁਰੂ ਨਾਨਕ ਨਗਰ `ਚ ਲੋਕਾਂ ਨਾਲ ਨੁੱਕੜ ਮੀਟਿੰਗਾਂ ਕੀਤੀਆਂ ਤੇ ਆਪਣੇ ਹੱਕ ਵਿਚ ਚੋਣ ਪ੍ਰਚਾਰ ਵੀ ਕੀਤਾ ਗਿਆ।

ਇਸ ਮੌਕੇ ਮੋਹਿਤ ਮੋਹਿੰਦਰਾ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਦੇ 10 ਸਾਲਾਂ ਦੇ ਕਾਰਜ਼ਕਾਲ ਵਿਚ ਲੋਕ ਵਿਕਾਸ ਲਈ ਤਰਸ ਗਏ ਸਨ। ਲੋਕ ਟੁੱਟੀਆਂ ਸੜਕਾਂ, ਸੀਵਰੇਜ਼ ਤੇ ਗੰਦੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਸਨ। ਪਰ ਜਦੋਂ ਤੋਂ ਕਾਂਗਰਸ ਪਾਰਟੀ ਨੇ ਪੰਜਾਬ ਦੀ ਸੱਤਾ ਸਾਂਭੀ ਉਦੋਂ ਤੋਂ ਹਲਕਾ ਪਟਿਆਲਾ ਦਿਹਾਤੀ ਵਿਚ ਵਿਕਾਸ ਦੇ ਰਾਹ ਖੁੱਲੇ ਹਨ। ਆਪਣੇ ਕਾਰਜ਼ਕਾਲ ਦੌਰਾਨ ਕਾਂਗਰਸ ਪਾਰਟੀ ਵਲੋਂ 1 ਹਜ਼ਾਰ ਕਰੋੜ ਤੋਂ ਵੱਧ ਦੇ ਵਿਕਾਸ ਕਾਰਜ਼ ਵੀ ਕਰਵਾਏ ਗਏ ਹਨ ਤੇ ਜੋ ਰਹਿ ਗਏ ਉਹ ਵੀ ਤੇਜ਼ ਰਫ਼ਤਾਰ ਨਾਲ ਚੱਲ ਰਹੇ ਹਨ, ਜਿਸ ਤੋਂ ਪਟਿਆਲਾ ਦਿਹਾਤੀ ਦੇ ਲੋਕ ਚੰਗੀ ਤਰ੍ਹਾਂ ਜਾਣੂ ਹਨ।ਮੋਹਿਤ ਮੋਹਿੰਦਰਾ ਨੇ ਕਿਹਾ ਕਿ ਜਿਥੇ ਤੱਕ ਆਮ ਆਦਮੀ ਪਾਰਟੀ ਵਲੋਂ ਵੱਡੀਆਂ ਵੱਡੀਆਂ ਗਰੰਟੀਆਂ ਦੇ ਲੋਕਾਂ ਨੂੰ ਸੁਪਨੇ ਦਿਖਾਏ ਜਾ ਰਹੇ ਹਨ। ਇਨ੍ਹਾਂ ਗਰੰਟੀਆਂ ਨੂੰ ਹਾਲੇ ਤੱਕ ਆਪ ਸੁਪਰੀਮੋ ਕੇਜ਼ਰੀਵਾਲ ਆਪਣੀ ਦਿੱਲੀ ਵਿਚ ਵੀ ਲਾਗੂ ਨਹੀਂ ਕਰ ਸਕੇ ਹਨ।

ਕਾਂਗਰਸ ਪਾਰਟੀ ਜੋ ਵਾਅਦੇ ਕਰਦੀ ਹੈ ਉਸ ਨੂੰ ਨਿਭਾਉਂਦੀ ਹੈ, ਜਿਸ ਦੀ ਸਭ ਤੋਂ ਵੱਡੀ ਮਿਸਾਲ ਹਲਕਾ ਦਿਹਾਤੀ ਵਿਚ ਹੋਏ ਰਿਕਾਰਡਤੋੜ ਵਿਕਾਸ ਕਾਰਜ਼ ਹਨ। ਇਸ ਲਈ ਹੁਣ ਲੋਕ ਮੁੜ ਤੋਂ ਲੋਕ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਮਨ ਬਣਾਈ ਬੈਠੇ ਹਨ। ਇਸ ਮੌਕੇ ਲੋਕਾਂ ਨੇ ਮੋਹਿਤ ਮੋਹਿੰਦਰਾ ਦਾ ਪੂਰਨ ਸਮਰਥਨ ਦਿੱਤਾ ਤੇ ਉਨਾਂ੍ਹ ਦੇ ਹੱਕ ਵੋਟਾਂ ਪਾ ਕੇ ਵੱਡੀ ਲੀਡ ਨਾਲ ਹਲਕਾ ਪਟਿਆਲਾ ਦਿਹਾਤੀ ਦੀ ਸੀਟ ਤੋਂ ਜਿਤਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਕੁਲਜੀਤ ਕੌਰ, ਰਵਿੰਦਰ ਕੌਰ, ਬਲਬੀਰ ਕੌਰ ਸਿੱਧੂ, ਗੁਰਜੀਤ ਕੌਰ, ਟੀਬੀ ਠਾਕੁਰ, ਸੰਜੀਵ ਸ਼ਰਮਾ ਕਾਲੂ, ਕੇਸੀ ਜੋਸ਼ੀ, ਬਲਰਾਮ ਸ਼ਰਮਾ, ਹਰਜੀਤ ਸਿੰਘ, ਏਕੇ ਗਰਗ, ਜਗਦੀਸ਼ ਵਰਮਾ, ਕੌਂਸਲਰ ਰੇਖਾ ਰਾਣਾ, ਬਿਮਲਾ ਵਰਮਾ, ਕਿਰਨ ਸ਼ਰਮਾ, ਤਨੇਜਾ, ਗਰੀਸ਼ ਸਕਲਾਨੀ, ਬਿੰਦਾ ਗੁੱਜਰ, ਹੈਪੀ ਬਿੱਲਾ, ਨੰਨਾ ਡਾਕਟਰ, ਰਵਿੰਦਰ, ਨਵੀਨ, ਰਮਨ, ਅਕਵਿੰਦਰ ਕੌਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *