ਅੰਮ੍ਰਿਤਸਰਦੇਸ਼-ਵਿਦੇਸ਼ਪੰਜਾਬ

ਬੁੱਢਾ ਦਲ ਨੇ ਜਥੇ: ਅਕਾਲੀ ਬਾਬਾ ਫੂਲਾ ਸਿੰਘ ਦੀ 199ਵੀਂ ਬਰਸੀ ਮਨਾਈ

ਸਤਾਬਦੀ ਨੂੰ ਸਮਰਪਿਤ ਵੱਖ-ਵੱਖ ਥਾਵਾਂ ਤੇ ਹੋਣਗੇ ਗੁਰਮਤਿ ਸਮਾਗਮ: ਬਾਬਾ ਬਲਬੀਰ ਸਿੰਘ 96 ਕਰੋੜੀ

ਅੰਮ੍ਰਿਤਸਰ, 14 ਮਾਰਚ (ਸੋਨੂੰ ਨਰੂਲਾ/ਮਧੂਸਾਰ ਬਿਊਰੋ)- ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਸ਼਼ਹੀਦ ਦੀ 199ਵੀਂ ਬਰਸੀ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਵਿਖੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਹੇਠ ਮਨਾਈ ਗਈ।ਪਰਸੋਂ ਰੋਜ ਤੋਂ ਰੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੇ ਭੋਗ ਪਾਏ ਗਏ।ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇ: ਗਿ: ਗੁਰਬਚਨ ਸਿੰਘ ਨੇ ਸਿੱਖ ਇਤਿਹਾਸ ਵਿੱਚੋ ਅਕਾਲੀ ਬਾਬਾ ਫੂਲਾ ਸਿੰਘ ਦੀ ਭੂਮਿਕਾ ਤੇ ਕਥਾ ਦੀ ਵਿਚਾਰ ਪ੍ਰਗਟ ਕੀਤੇ, ਬਾਬਾ ਹਰਜੀਤ ਸਿੰਘ ਰਾਗੀ ਉਮਰਪੁਰਾ ਬਟਾਲਾ ਦੇ ਰਾਗੀ ਜਥੇ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਅਤੇ ਗਿ: ਕੇਵਲ ਸਿੰਘ ਕੋਮਲ ਢਾਡੀ ਜਥੇ ਨੇ ਬੀਰਰਸੀ ਵਾਰਾਂ ਗਾਣਿਨ ਕੀਤੀਆਂ।ਇਸ ਸਮੇਂ ਬਾਬਾ ਬਲਬੀਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਨਿਹੰਗ ਦੀ ਦੂਸਰੀ ਸ਼ਹੀਦੀ ਸ਼ਤਾਬਦੀ 2023 ਵਿਚ ਆ ਰਹੀ ਹੈ, ਜੋ ਖਾਲਸਾਈ ਜਾਹੋ ਜਲਾਲ ਨਾਲ ਵਿਸ਼ਾਲ ਪੱਧਰ ਤੇ ਸੰਗਤਾਂ ਦੇ ਸਹਿਯੋਗ ਨਾਲ ਏਸੇ ਸਥਾਨ ਤੇ ਮਨਾਈ ਜਾਵੇਗੀ।

ਉਨ੍ਹਾਂ ਕਿਹਾ ਕਿ ਅਕਾਲੀ ਬਾਬਾ ਫੂਲਾ ਸਿੰਘ ਕੌਮ ਦੇ ਮਹਾਨ ਜਰਨੈਲ ਸਨ, ਜਿਨ੍ਹਾਂ ਨੇ ਸਿੱਖ ਕੌਮ ਦੀ ਚੜ੍ਹਦੀ ਕਲਾ ਅਤੇ ਬੁਲੰਦੀ ਲਈ ਅਹਿਮ ਯੋਗਦਾਨ ਪਾਉਂਦਿਆਂ ਸ਼ਹਾਦਤ ਪ੍ਰਾਪਤ ਕੀਤੀ।ਜਥੇਦਾਰ ਬਾਬਾ ਫੂਲਾ ਸਿੰਘ ਅਕਾਲੀ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਬੁੱਢਾ ਦਲ ਪੰਥ ਦੀ ਅਗਵਾਈ ਕਰਦੇ ਰਹੇ।ਉਸ ਮਹਾਨ ਯੋਧੇ ਦੀ ਯਾਦ ਵਿਚ ਸਥਾਨਕ ਗੁਰਦੁਆਰਾ ਬੁਰਜ ਸਾਹਿਬ ਵਿਖੇ ਨਿਹੰਗ ਸਿੰਘ ਜਥੇਬੰਦੀਆਂ ਤੇ ਸਿੱਖ ਸੰਸਥਾਵਾਂ ਦੇ ਸਾਂਝੇ ਉਦਮ ਨਾਲ 200 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵਿਸ਼ਾਲ ਸਮਾਗਮ ਕੀਤਾ ਜਾਵੇਗਾ ਅਤੇ ਇਸ ਦੇ ਮੱਦੇਨਜ਼ਰ ਸਾਰਾ ਸਾਲ ਬਾਬਾ ਫੂਲਾ ਸਿੰਘ ਨਾਲ ਸਬੰਧਤ ਇਤਿਹਾਸਕ ਅਸਥਾਨਾਂ ਤੇ ਵਿਸ਼ੇਸ਼ ਗੁਰਮਤਿ ਸਮਾਗਮ ਚਲਾਏ ਜਾਣਗੇ।

ਉਨ੍ਹਾਂ ਨੇ ਮੌਜੂਦਾ ਵਾਤਾਵਰਣ ਦੀ ਸਥਿਤੀ ਤੇ ਬੋਲਦਿਆਂ ਕਿਹਾ ਕਿ ਗੁਰੂ ਸਾਹਿਬਾਨ ਨੇ ਵਾਤਾਵਰਣ ਦੀ ਸੁੱਧਤਾ ਕਾਇਮ ਰੱਖਣ ਲਈ ਉਪਰਾਲੇ ਕੀਤੇ ।ਉਨ੍ਹਾਂ ਦੇ ਜੀਵਨ ਤੋਂ ਸੇਧ ਲੈਂਦਿਆਂ ਵਾਤਾਵਰਣ ਦੀ ਸਾਂਭ ਸੰਭਾਲ ਲਈ ਉਚੇਚੇ ਯਤਨ ਕਰਨ ਦੀ ਸਾਨੂੰ ਸਭ ਨੂੰ ਸਖਤ ਲੋੜ ਹੈ।ਇਸੇ ਦੌਰਾਨ ਉਨ੍ਹਾਂ ਸੰਮਤ ਨਾਨਕਸ਼ਾਹੀ 554 ਦੀ ਆਮਦ ਤੇ ਸੰਗਤਾਂ ਨੂੰ ਮੁਬਾਰਕਬਾਦ ਦਿੱਤੀ।ਸਮਾਗਮ ਸਮੇਂ ਆਈਆਂ ਪ੍ਰਮੁੱਖ ਸਖਸ਼ੀਅਤਾਂ ਨੂੰ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ ਨੇ ਗੁਰੂ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।ਇਸ ਸਮੇਂ ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ,ਬਾਬਾ ਜੱਸਾ ਸਿੰਘ ਤਲਵੰਡੀ ਸਾਬੋ, ਬਾਬਾ ਗੁਰਪਿੰਦਰ ਸਿੰਘ ਗੁਰੂਸਰ ਸਤਲਾਣੀ, ਬਾਬਾ ਮੇਜਰ ਸਿੰਘ ਮੁਖੀ ਦਸ਼ਮੇਸ਼ ਤਰਨਾ ਦਲ, ਬਾਬਾ ਰਘੁਬੀਰ ਸਿੰਘ ਖਿਆਲੇ ਵਾਲੇ, ਬਾਬਾ ਬਲਵਿੰਦਰ ਸਿੰਘ ਮਹਿਤਾ ਚੌਂਕ, ਬਾਬਾ ਹਰਜੀਤ ਸਿੰਘ ਬਟਾਲਾ, ਬਾਬਾ ਜਸਬੀਰ ਸਿੰਘ, ਬਾਬਾ ਵਿਸ਼ਵ ਪ੍ਰਤਾਪ ਸਿੰਘ, ਬਾਬਾ ਹਰਪ੍ਰੀਤ ਸਿੰਘ, ਸ੍ਰ. ਹਰਪਾਲ ਸਿੰਘ ਆਹਲੂਵਾਲੀਆਂ, ਸ੍ਰ. ਰਜਿੰਦਰ ਸਿੰਘ ਮਰਵਾਹ, ਸ੍ਰ. ਐਸ. ਪੀ. ਸਿੰਘ, ਬਾਬਾ ਭਗਤ ਸਿੰਘ ਬਹਾਦਰਗੜ੍ਹ, ਬਾਬਾ ਲੱਖਾ ਸਿੰਘ ਮੱਲਣ, ਬਾਬਾ ਰਣਯੋਧ ਸਿੰਘ ਢੱਡਰੀਆਂ, ਬਾਬਾ ਗੁਰਦੀਪ ਸਿੰਘ ਕੁੰਬੜੀਆਂ, ਬਾਬਾ ਬਘੇਲ ਸਿੰਘ, ਬਾਬਾ ਲੱਖਾ ਸਿੰਘ ਸਿਧਵਾਂ, ਸ: ਗੁਰਦੇਵ ਸਿੰਘ ਢਿਲੋਂ, ਗਗਨਦੀਪ ਸਿੰਘ ਭੁਜੰਗੀ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *