ਹਲਕਾ ਪਟਿਆਲਾ ਦਿਹਾਤੀ `ਚ ਮੋਹਿਤ ਮੋਹਿੰਦਰਾ ਦੀ ਚੋਣ ਮੁਹਿੰਮ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ
ਵੱਡੀ ਗਿਣਤੀ ਚ ਆਏ ਰਾਮ ਨਗਰ ਤੇ ਐਸਐਸਟੀ ਨਗਰ ਦੇ ਵਾਸੀਆਂ ਨਾਲ ਕੀਤੀ ਮੀਟਿੰਗ
ਆਪ ਉਮੀਦਵਾਰ ਹਲਕਾ ਦਿਹਾਤੀ ਚ ਪੈਂਦੇ ਇਲਾਕਿਆਂ ਦੀ ਕਰਨ ਗੱਲ : ਮੋਹਿਤ ਮੋਹਿੰਦਰਾ
ਪਟਿਆਲਾ 6 ਫ਼ਰਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਹਲਕਾ ਪਟਿਆਲਾ ਦਿਹਾਤੀਚ ਕਾਂਗਰਸ ਪਾਰਟੀ ਦੇ ਉਮੀਦਵਾਰ ਮੋਹਿਤ ਮੋਹਿੰਦਰਾ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾਂ ਮਿਲ ਰਿਹਾ ਹੈ। ਮੁਹਿੰਮ ਦੌਰਾਨ ਲੋਕ ਖੁੱਦ ਆਪ ਮੁਹਾਰੇ ਹੀ ਮੀਟਿੰਗਾਂ ਵਿਚ ਸ਼ਾਮਲ ਹੋ ਰਹੇ ਹਨ। ਅੱਜ ਮੋਹਿਤ ਮੋਹਿੰਦਰਾ ਵਲੋਂ ਰਾਮ ਨਗਰ ਤੇ ਐਸਐਸਟੀ ਨਗਰ ਵਿਖੇ ਮੀਟਿੰਗ ਕੀਤੀ ਗਈ। ਜਿਥੇ ਵੱਡੀ ਵਿਚ ਪੁੱਜੇ ਲੋਕਾਂ ਨੇ ਮੋਹਿਮ ਮੋਹਿੰਦਰਾ ਨੂੰ ਆਪਣਾ ਸਮਰਥਨ ਵੀ ਦਿੱਤਾ ਤੇ ਉਨ੍ਹਾਂ ਦੇ ਹੱਕ ਵਿਚ ਵੋਟਾਂ ਪਾ ਕੇ ਵੱਡੀ ਲੀਡ ਨਾਲ ਜਿੱਤ ਦਰਜ਼ ਕਰਨ ਦਾ ਭਰੋਸਾ ਵੀ ਦਿੱਤਾ।
ਲੋਕਾਂ ਦੇ ਰੂਬਰੂ ਹੁੰਦਿਆਂ ਮੋਹਿਤ ਮੋਹਿੰਦਰਾ ਨੇ ਦਸਿਆ ਕਿ ਕਾਂਗਰਸ ਪਾਰਟੀ ਨੇ ਆਪਣੇ ਪਿਛਲੇ 5 ਸਾਲਾਂ ਦੇ ਕਾਰਜ਼ਕਾਲ ਦੋਰਾਨ 1 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਹਲਕਾ ਦਿਹਾਤੀ ਚ ਪੈਂਦੇ ਸ਼ਹਿਰੀ ਤੇ ਪੇਂਡੂ ਇਲਾਕਿਆਂ ਵਿਚ ਵਿਕਾਸ ਕਾਰਜ਼ ਕਰਵਾਏ ਗਏ ਹਨ। ਸੋਸ਼ਲ ਮੀਡੀਆਤੇ ਲੋਕਾਂ ਨੂੰ ਗੁਮਰਾਹ ਕਰਨ ਲਈ ਹਲਕਾ ਦਿਹਾਤੀ ਤੋਂ ਬਾਹਰ ਹੋਰਨਾਂ ਇਲਾਕਿਆਂ ਵਿਚ ਜਾ ਕੇ ਕਾਂਗਰਸ ਪਾਰਟੀ ਖਿਲਾਫ਼ ਆਪ ਉਮੀਦਵਾਰਾਂ ਤੇ ਵਰਕਰਾਂ ਵਲੋਂ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ। ਮੋਹਿਤ ਮੋਹਿੰਦਰਾ ਨੇ ਕਿਹਾ ਕਿ ਹਲਕਾ ਦਿਹਾਤੀ ਤੋਂ ਉਮੀਦਵਾਰ ਵਲੋਂ ਪਾਈ ਵੀਡੀਓ ਦਾ ਖੁਲਾਸਾ ਵੀ ਇੱਕ ਮੀਡੀਆ ਰਿਪੋਰਟ ਵਿਚ ਹੋ ਗਿਆ ਹੈ ਕਿ ਉਹ ਹਲਕਾ ਸਨੌਰ ਦੇ ਇਲਾਕੇ ਵਿਚ ਜਾ ਕੇ ਕਾਂਗਰਸ ਪਾਰਟੀ ਖਿਲਾਫ਼ ਗਲਤ ਪ੍ਰਚਾਰ ਕਰ ਰਹੇ ਹਨ।
ਕਿਉਂਕਿ ਇਹ ਉਹ ਲੋਕ ਹਨ ਜਿੰਨਾਂ ਨੂੰ ਕੈਬਨਿਟ ਮੰਤਰੀ ਬ੍ਰਹਮ ਮੋਹਿੰਦਰਾ ਦੀ ਅਗੁਵਾਈ ਹੇਠ ਹੋਏ ਵਿਕਾਸ ਕਾਰਜ਼ਾਂ ਤੋਂ ਇਲਾਵਾ ਕੁੱਝ ਵੀ ਨਹੀਂ ਮਿਲਿਆ ਹੈ।ਇਸ ਮੌਕੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸੰਤ ਬਾਂਗਾ, ਸੰਜੀਵ ਨੰਦਾ, ਰਾਜੇਸ਼ ਨੰਦਾ, ਰਾਜੀਵ ਨੰਦਾ, ਅੰਕੂਸ਼ ਬਾਂਸਲ, ਸੰਜੀਵ ਧੀਰ, ਕੁੱਲਵਿੰਦਰ ਕੁਮਾਰ, ਭੁਸ਼ਣ ਮਲਿਕ, ਡੀਐਸਪੀ ਵਿਮਲ ਸ਼ਰਮਾ, ਗੁਲਾਬ ਰਾਣੀ, ਰਾਜੀਵ ਠਾਕੁਰ, ਕੌਂਸਲਰ ਅਨਿਲ ਮੋਦਗਿੱਲ, ਗੋਲਡੀ ਸ਼ਰਮਾ, ਪਰਮਿੰਦਰ ਸਿੰਘ, ਮਨੀ, ਰਵਿੰਦਰ ਕੁਮਾਰ, ਬਿੱਟੂ, ਹਰਸਿਮਰਨ ਪੱਪੂ, ਫ਼ੌਜੀ ਸਾਹਿਬ, ਵਰਿੰਦਰ ਸ਼ਰਮਾ ਆਦਿ ਹਾਜ਼ਰ ਸਨ।

