ਪਟਿਆਲਾ

ਔਰੰਗਜੇਬ ਤੋਂ ਵੀ ਮਾੜਾ ਸਾਬਤ ਹੋ ਰਿਹਾ ਹੈ ਪੰਜਾਬ ‘ਚ ਕਾਂਗਰਸ ਦਾ ਰਾਜ : ਅਬਲੋਵਾਲ

-ਕਾਂਗਰਸ ਸਰਕਾਰ ਲੋਕਾਂ ਤੇ ਟੈਕਸਾਂ ਲਗਾਉਣ ਵਾਲੀ ਬਣੀ ਸਰਕਾਰ
ਪਟਿਆਲਾ, 29 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਸ੍ਰੋਮਣੀ ਅਕਾਲੀ ਦਲ ਬਾਦਲ ਜਿਲਾ ਪਟਿਆਲਾ ਦੇ ਮੁੱਖ ਬੁਲਾਰੇ ਤੇ ਰਾਜਨੀਤਿਕ ਮਾਮਲਿਆਂ ਬਾਰੇ ਕਮੇਟੀ ਦੇ ਮੈਬਰ ਸੁਰਜੀਤ ਸਿੰਘ ਅਬਲੋਵਾਲ ਨੇ ਪੰਜਾਬ ਦੇ ਮੌਜੂਦਾ ਕਾਂਗਰਸ ਰਾਜ ਨੂੰ ਔਰੰਗਜੇਬ ਦੇ ਰਾਜ ਤੋਂ ਵੀ ਵੱਧ ਮਾੜਾ ਐਲਾਨਿਆ ਹੈ।

ਸਰਦਾਰ ਅਬਲੋਵਾਲ ਅੱਜ ਇਥੇ ਸਰਕਲ ਜਥੇਦਾਰ ਹਰਜਿੰਦਰ ਸਿੰਘ ਬੱਲ ਤੇ ਸਰਕਲ ਜਥੇਦਾਰ ਭੁਪਿੰਦਰ ਸਿੰਘ ਡਕਾਲਾ ਦੀ ਅਗਵਾਈ ਵਿਚ ਉਨਾਂ ਦੇ ਹੋਏ ਸਨਮਾਨ ਸਮਾਰੋਹ ਤੋ ਬਾਅਦ ਗੱਲਬਾਤ ਕਰ ਰਹੇ ਸਨ ।
ਚੈਅਰਮੈਨ ਅਬਲੋਵਾਲ ਨੇ ਦੋਸ਼ ਲਾਇਆ ਕਿ ਕਾਂਗਰਸ ਦੇ ਡੇਢ ਸਾਲ ਦੇ ਰਾਜ ਵਿਚ 440 ਤੋ ਵੱਧ ਕਿਸਾਨਾਂ ਨੇ ਪੰਜਾਬ ਵਿਚ ਖੁਦਕੁਸ਼ੀ ਕਰ ਲਈ ਹੈ। ਉਨ੍ਹਾਂ ਆਖਿਆ ਕਿ ਅਸਲ ਵਿਚ ਕਾਂਗਰਸ ਦੀ ਸਰਕਾਰ ਨੂੰ ਕਿਸਾਨਾਂ ਦੀ ਖੁਦਕਸੀ ਲਈ ਦੋਸ਼ੀ ਸਰਕਾਰ ਮੰਨਿਆ ਜਾਵੇਗਾ। ਉਨਾਂ ਕਿਹਾ ਕਿ ਪੰਜਾਬ ਦਾ ਵਾਲ-ਵਾਲ ਸਰਕਾਰ ਨੇ ਕਰਜਾਈ ਕਰ ਦਿੱਤਾ ਹੈ ਫਿਰ ਵੀ ਸਰਕਾਰ ਕੋਲ ਤਨਖਾਹਾਂ ਦੇਣ ਲਈ ਪੈਸੇ ਨਹੀਂ ਹਨ, ਪੰਜਾਬ ਦੇ ਇਤਿਹਾਸ ਵਿਚ ਇਸ ਤੋਂ ਵੱਧ ਨਕੰਮੀ ਸਰਕਾਰ ਕਦੇ ਨਹੀਂ ਆਈ।
ਉਨ੍ਹਾਂ ਆਖਿਆ ਕਿ ਪੰਜਾਬ ਦੇ ਕਿਸਾਨਾਂ ਦੀਆਂ ਮੋਟਰਾਂ ਦੇ ਬਿਲ ਲਾਏ ਜਾ ਰਹੇ ਹਨ , ਕਿਸਾਨ ਦੀ ਦੁਰਦਸ਼ਾ ਦਿਨ ਬ ਦਿਨ ਮਾੜੀ ਹੁੰਦੀ ਜਾ ਰਹੀ ਹੈ। ਪੰਜਾਬ ਦਾ ਹਰ ਵਰਗ ਕਾਂਗਰਸ ਸਰਕਾਰ ਤੋ ਦੁਖੀ ਚਲ ਰਿਹਾ ਹੈ । ਅੱਜ ਸੂਬੇ ਵਿਚ ਬੇਰੁਜ਼ਗਾਰੀ ਵੱਧ ਰਹੀ ਹੈ , ਨੋਜਵਾਨ ਕੁਰਾਹੇ ਪੈ ਰਿਹਾ ਹੈ ਪਰ ਸਰਕਾਰ ਖਾਮੋਸ਼ ਹੈ।
ਉਨਾਂ ਕਿਹਾ ਕਿ ਅਕਾਲੀ ਸਰਪੰਚਾਂ ਨੂੰ ਧਮਕਾਇਆ ਜਾ ਰਿਹਾ ਹੈ ਤਾਂ ਜੋ ਉਹ ਪੰਚਾਇਤੀ ਚੋਣਾਂ ਤੋ ਪਿਛੇ ਹੱਟ ਜਾਣ ਪਰ ਅਕਾਲੀ ਕਾਂਗਰਸ ਦੀਆਂ ਅਜਿਹੀਆਂ ਗਿੱਦੜ ਧਮਕੀਆਂ ਤੋ ਨਹੀ ਡਰਦੇ ਤੇ ਪੰਚਾਇਤੀ ਚੋਣਾਂ ਪੂਰੇ ਜੋਰਾਂ ਸ਼ੋਰਾਂ ਨਾਲ ਲੜੀਆਂ ਜਾਣਗੀਆਂ। ਇਸ ਮੋਕੇ ਕਮਲਜੀਤ ਸਿੰਘ ਜੋਗੀਪੁਰ ਮਨੈਜਰ ਕਰਹਾਲੀ ਸਾਹਿਬ, ਜੋਗਾ ਸਿੰਘ ਮੈਂਬਰ ਬਲਾਕ ਸੰਮਤੀ , ਚਰਨਜੀਤ ਕੌਰ ਸਰਪੰਚ ਕਰਹਾਲੀ ਸਾਹਿਬ, ਹਰਜਿੰਦਰ ਸਿੰਘ, ਰਾਜਵਿੰਦਰ ਸਿੰਘ, ਬੋਬੀ ਨੰਬਰਦਾਰ, ਦਲਵੀਰ ਸਿੰਘ, ਚਰਨਜੀਤ ਸਿੰਘ, ਜਰਨੈਲ ਸਿੰਘ, ਰਣਜੋਧ ਸਿੰਘ ਖੇੜਕੀ, ਅੰਗਰੇਜ਼ ਸਿੰਘ ਨਜਾਮਨੀਵਾਲਾ, ਲਾਲੀ ਪੰਨੂੰ, ਸਪਿੰਦਰ ਸਿੰਘ ਕਰਹਾਲੀ, ਗੋਸ਼ਾ ਢੀਢਸਾ ਤੇ ਹੋਰ ਵੀ ਨੇਤਾ ਵੀ ਹਾਜ਼ਰ ਸਨ।

Leave a Reply

Your email address will not be published. Required fields are marked *