ਐਲਾਨੇ ਸੀ.ਐਮ. ਦੇ ਚਿਹਰੇ ਨਾਲ ਕਾਂਗਰਸ ਵਿੱਚ ਅੰਦਰ ਖਾਤੇ ਹੋਵੇਗੀ ਭਿਆਨਕ ਜੰਗ : ਸੁਰਜੀਤ ਰੱਖੜਾ
ਸਿਰਫ਼ ਅਕਾਲੀ-ਬਸਪਾ ਦੇ ਹੱਥਾਂ ‘ਚ ਹੈ ਪੰਜਾਬ ਦਾ ਭਵਿੱਖ ਸੁਰੱਖਿਅਤ
ਸਿੱਧੂ ਧੜਾ ਵੀ ਦਿਖਾਵੇਗਾ ਆਪਣੇ ਤੇਵਰ
ਪਟਿਆਲਾ, 6 ਫਰਵਰੀ : (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਹਲਕਾ ਸਮਾਣਾ ਤੋਂ ਉਮੀਦਵਾਰ ਅਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਅੱਜ ਕਾਂਗਰਸ ਵੱਲੋਂ ਐਲਾਨੇ ਸੀ.ਐਮ. ਦੇ ਚਿਹਰੇ ਤੋਂ ਬਾਅਦ ਹੁਣ ਕਾਂਗਰਸ ਅੰਦਰ ਖਾਤੇ ਭਿਆਨਕ ਜੰਗ ਹੋਵੇਗੀ ਕਿਉਂਕਿ ਕਾਂਗਰਸ ਦੇ ਨੇਤਾਵਾਂ ਨੂੰ ਪੰਜਾਬ ਤੋਂ ਕੁੱਝ ਵੀ ਲੈਣਾ ਦੇਣਾ ਨਹੀਂ ਹੈ, ਇਹ ਸਿਰਫ਼ ਆਪਣਾ ਫਾਇਦਾ ਸੋਚਦੇ ਹਨ। ਸ. ਰੱਖੜਾ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਪਸਿਆਣਾ ਵਿਖੇ ਅਜਮੇਰ ਪਸਿਆਣਾ ਦੀ ਅਗਵਾਈ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਨ ਦੌਰਾਨ ਕੀਤਾ।
ਸ. ਸੁਰਜੀਤ ਰੱਖੜਾ ਨੇ ਕਿਹਾ ਕਿ ਅੱਜ ਰਾਹੁਲ ਗਾਂਧੀ ਨੇ ਚੰਨੀ ਨੂੰ ਸੀ.ਐਮ. ਦਾ ਚਿਹਰਾ ਤਾਂ ਐਲਾਨ ਦਿੱਤਾ ਪਰ ਸਿੱਧੂ ਧੜਾ ਵੀ ਆਪਣੇ ਤੇਵਰ ਜਲਦ ਹੀ ਇਸ ਪ੍ਰਤੀ ਵਿਖਾਵੇਗਾ। ਇਸ ਲਈ ਇਹ ਪਾਰਟੀ ਕਦੇ ਵੀ ਪੰਜਾਬ ਦਾ ਭਲਾ ਨਹੀਂ ਕਰ ਸਕਦੀ। ਪੰਜਾਬ ਦਾ ਭਵਿੱਖ ਸਿਰਫ਼ ਤੇ ਸਿਰਫ਼ ਅਕਾਲੀ ਦਲ ਬਸਪਾ ਦੇ ਹੱਥਾਂ ਵਿੱਚ ਹੀ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਪਣੇ ਲੰਘੇ ਪੰਜ ਸਾਲਾਂ ਵਿੱਚ ਵੀ ਪੰਜਾਬ ਦਾ ਕੁੱਝ ਨਹੀਂ ਸੰਵਾਰਿਆ, ਜਿਸਤੋਂ ਕਿ ਪੰਜਾਬ ਦੇ ਲੋਕ ਭਲੀਭਾਂਤ ਜਾਣੂ ਹਨ। ਇਸ ਲਈ ਪੰਜਾਬ ਦੇ ਲੋਕ ਕਾਂਗਰਸ ਨੂੰ ਜਰਾ ਵੀ ਮੂੰਹ ਨਹੀਂ ਲਗਾਉਣਗੇ।
ਉਨ੍ਹਾਂ ਕਿਹਾ ਕਿ ਹੁਣ ਲੋਕਾਂ ਦੀ ਪਹਿਲੀ ਪਸੰਦ ਸਿਰਫ਼ ਅਕਾਲੀ ਦਲ ਤੇ ਬਸਪਾ ਹੈ, ਜੋਕਿ ਲੋਕਾਂ ਲਈ ਵਿਕਾਸ ਕਰਵਾ ਸਕਦੀ ਹੈ ਕਿਉਂਕਿ ਲੋਕ ਅਕਾਲੀ ਦਲ ਵੱਲੋਂ ਪਿਛਲੇ ਸਮੇਂ ਦੌਰਾਨ ਕਰਵਾਏ ਗਏ ਵਿਕਾਸ ਤੋਂ ਭਲੀਭਾਂਤ ਜਾਣੂ ਹਨ। ਇਸ ਲਈ ਫਿਰ ਤੋਂ ਪੰਜਾਬ ਦੀ ਸੱਤਾ ‘ਤੇ ਅਕਾਲੀ ਦਲ ਬਸਪਾ ਕਾਬਜ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ, ਜੋਕਿ ਪੰਜਾਬ ਨੂੰ ਫਿਰ ਤੋਂ ਆਪਣੇ ਪੈਰਾਂ ‘ਤੇ ਖੜਾ ਕਰੇਗੀ। ਇਸ ਮੌਕੇ ਉਨ੍ਹਾਂ ਨਾਲ ਕ੍ਰਿਸ਼ਨ ਕੁਮਾਰ ਐਸਆਰਪੀ, ਲਖਵਿੰਦਰ ਲੰਖਾ, ਮੇਜਰ ਪ੍ਰਧਾਨ, ਕੈਪਟਨ ਚਾਂਦੀਰਾਮ, ਸੁਚਾ ਰਾਮ, ਰਵਤੀਰ ਸਿੰਘ, ਕਾਕਾ ਰਾਮ, ਕੁਲਵਿੰਦਰ ਸਿੰਘ, ਭੋਲਾ ਰਾਮ, ਕੁਲਦੀਪ ਸਿੰਘ, ਸੁਖਚੈਨ ਸਿੰਘ, ਰੋਸ਼ਨ ਲਾਲ ਆਦਿ ਮੌਜੂਦ ਸਨ।

