ਸੱਦੀ ਹੋਈ ਮਿੱਤਰਾਂ ਦੀ ਪੈਰ ਜੁੱਤੀ ਨਾ ਪਾਂਵਾਂ- ਚੰਨੀਂ
ਸੀ.ਐਮ. ਚੇਹਰਾ ਐਲਾਨਣ ਤੋਂ ਕੁਝ ਘੰਟੇ ਬਾਅਦ ਚੰਨੀਂ ਨੇ ਘਨੌਰ ਪੁੱਜ ਕੇ ਜਲਾਲਪੁਰ ਦੇ ਹੱਕ `ਚ ਕੀਤੀ ਭਰਵੀਂ ਰੈਲੀ
ਚੰਨੀਂ ਵਲੋਂ ਪੰਜਾਬੀਆਂ ਨੂੰ ਕਾਂਗਰਸ ਦੀ ਮਜ਼ਬੂਤ ਸਰਕਾਰ ਬਣਾਉਣ ਦੀ ਕੀਤੀ ਅਪੀਲ
ਘਨੌਰ 7 ਫਰਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨ੍ਹੀਂ ਦਾ ਅਨਾਜ ਮੰਡੀ ਘਨੌਰ ਵਿਖੇ ਪੁੱਜਣ `ਤੇ ਹਲਕਾ ਘਨੌਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਧਾਇਕ ਮਦਨ ਲਾਲ ਜਲਾਲਪੁਰ ਤੇ ਵਰਕਰਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ।ਜਿ਼ਕਰਯੋਗ ਹੈ ਕਿ ਚਰਨਜੀਤ ਸਿੰਘ ਚੰਨੀਂ ਨੂੰ ਲੰਘੇ ਕੱਲ੍ਹ ਕਾਂਗਰਸ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਵਲੋਂ ਵਿਧਾਨ ਸਭਾ ਚੋਣਾਂ 2022 ਲਈ ਮੁੱਖ ਮੰਤਰੀ ਦਾ ਚੇਹਰਾ ਐਲਾਨਿਆਂ ਗਿਆ ਸੀ। ਐਲਾਨ ਤੋਂ ਕੁਝ ਘੰਟੇ ਬਾਅਦ ਹੀ ਅਨਾਜ ਮੰਡੀ ਘਨੌਰ ਵਿਖੇ ਰੈਲੀ ਵਿਚ ਪੁੱਜ ਕੇ ਚੰਨੀਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਸੱਚੇ ਮਿੱਤਰ ਹਨ। ਇਸ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨ੍ਹੀਂ ਨੇ ਸਮੁੱਚੇ ਘਨੌਰ ਨਿਵਾਸੀਆਂ ਨੂੰ ਜਲਾਲਪੁਰ ਦੇ ਹੱਕ ਵਿਚ ਡੱਟਣ ਤੇ ਕਾਂਗਰਸ ਦੀ ਮਜ਼ਬੂਤ ਸਰਕਾਰ ਲਿਆਉਣ ਦੀ ਅਪੀਲ ਵੀ ਕੀਤੀ।
ਉਨ੍ਹਾਂ ਸਾਇਰਾਨਾ ਅੰਦਾਜ਼ ਵਿਚ ਸੱਦੀ ਹੋਈ ਮਿੱਤਰਾਂ ਦੀ ਪੈਰ ਭੂੰਜੇ ਨਾ ਲਾਵਾਂ ਦੀ ਗੱਲ ਕਹਿੰਦਿਆਂ ਕਿਹਾ ਕਿ ਲੰਘੀ ਰਾਤ 11 ਵਜੇ ਜਲਾਲਪੁਰ ਨੇ ਮੈਨੂੰ ਫੋਨ ਕਰਕੇ ਘਨੌਰ ਪੁੱਜਣ ਲਈ ਕਿਹਾ ਸੀ ਤੇ ਮੈਂ ਇਸ ਸੁਨੇਹੇ ਨੂੰ ਨਹੀਂ ਟਾਲ ਸਕਦਾ ਸੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਲੰਘੇ ਕੱਲ੍ਹ ਸ੍ਰੀ ਰਾਹੁਲ ਗਾਂਧੀ ਨੇ ਮੇਰਾ ਮੁੱਖ ਮੰਤਰੀ ਲਈ ਚਿਹਰਾ ਐਲਾਨ ਕੇ ਇੱਕ ਗ਼ਰੀਬ ਨੂੰ ਜੋ ਮਾਣ ਦਿੱਤਾ ਹੈ ਉਸ ਲਈ ਮੈਂ ਕੀ ਪੰਜਾਬ ਦਾ ਹਰ ਇਕ ਗਰੀਬ ਅਤੇ ਆਮ ਪਰਿਵਾਰ ਉਨ੍ਹਾਂ ਦਾ ਧੰਨਵਾਦੀ ਹੈ।ਚੰਨੀਂ ਨੇ ਕਿਹਾ ਕਿ ਦਿੱਲੀ ਵਿੱਚ ਵਿਕਾਸ ਕਾਰਜਾਂ ਦੇ ਨਮੂਨੇ ਪੇਸ਼ ਕਰਕੇ ਲੋਕਾਂ ਨੂੰ ਭਰਮਾਉਣ ਵਾਲੀ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਜਗੀਰਦਾਰ ਵਾਲੀ ਸੋਚ ਦੇ ਉਮੀਦਵਾਰਾਂ ਨੂੰ ਟਿਕਟਾਂ ਦੇ ਕੇ ਸੂਬੇ ਦੇ ਲੋਕਾਂ ਕੋਲੋਂ ਇਕ ਵਾਰੀ ਸਰਕਾਰ ਬਣਾਉਣ ਦਾ ਮੌਕਾ ਮੰਗ ਰਹੀ ਹੈ ਪਰ ਲੋਕ ਭਲੀਭਾਂਤ ਵਾਕਫ ਹਨ ਕੀ ਇਹ ਪਾਰਟੀ ਪੰਜਾਬ ਦਾ ਭਲਾ ਨਹੀਂ ਕਰ ਸਕਦੀ।
ਇਸ ਮੌਕੇ ਜਲਾਲਪੁਰ ਨੇ ਚਰਨਜੀਤ ਸਿੰਘ ਚੰਨੀਂ ਨੂੰ ਮੁੱਖ ਮੰਤਰੀ ਦਾ ਚੇਹਰਾ ਐਲਾਨੇ ਜਾਣ ਦੀ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਵਿਚ 70 ਸਾਲ ਰਜਵਾੜਿਆਂ ਦਾ ਰਾਜ ਰਿਹਾ ਜਿਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਪੰਜਾਬ ਦੇ ਪਿੰਡਾਂ ਵਿਚ ਕਿੰਨੇ ਕੁ ਗਰੀਬ ਰਹਿੰਦੇ ਹਨ ਪ੍ਰੰਤੂ ਕਾਂਗਰਸ ਪਾਰਟੀ ਨੇ ਪੰਜਾਬ ਦਾ ਦਰਦ ਸਮਝਿਆਂ ਇੱਕ ਗਰੀਬ ਪਰਿਵਾਰ ਦੇ ਪੁੱਤ ਨੂੰ ਮੁੱਖ ਮੰਤਰੀ ਬਣਾਇਆ ਅਤੇ ਹੁਣ ਫਿਰ ਤੋਂ 2022 ਲਈ ਮੁੱਖ ਮੰਤਰੀ ਚੇਹਰਾ ਐਲਾਨਿਆਂ।ਉਨ੍ਹਾਂ ਕਿਹਾ ਕਿ ਜੋ 111 ਦਿਨਾਂ ਦੀ ਸਰਕਾਰ ਨਾਲ ਮੁੱਖ ਮੰਤਰੀ ਚੰਨੀਂ ਨੇ ਪੰਜਾਬ ਦੇ ਲੋਕਾਂ ਦਾ ਭਲ਼ਾ ਕੀਤਾ ਜੇਕਰ ਪੰਜਾਬੀਆਂ ਨੇ ਉਨ੍ਹਾਂ ਨੂੰ ਫਿਰ ਮੁੱਖ ਮੰਤਰੀ ਬਣਾਇਆ ਤਾਂ ਉਹ ਪੰਜਾਬ ਨੂੰ ਮੁੜ ਸੋਨੇ ਦੀ ਚਿੜ੍ਹੀ ਬਣਾ ਦੇਣਗੇ। ਜਲਾਲਪੁਰ ਨੇ ਕਿਹਾ ਕਿ ਪੰਜਾਬ ਦੇ ਭਲੇ ਤੇ ਤਰੱਕੀ ਲਈ ਹਰ ਪੰਜਾਬੀ ਨੂੰ ਕਾਂਗਰਸ ਦੇ ਹੱਕ ਵਿਚ ਵੋਟ ਪਾਉਣੀ ਪੈਣੀ ਹੈ ਨਹੀਂ ਤਾਂ ਅਮੀਰਯਾਦੇ ਸੁਖਬੀਰ ਸਿੰਘ ਬਾਦਲ, ਸ਼ਰਾਬੀ ਭਗਵੰਤ ਮਾਨ, ਰਾਜਾ ਸ਼ਾਹੀ ਕੈਪਟਨ ਅਮਰਿੰਦਰ ਹੱਥ ਪੰਜਾਬ ਦੀ ਫਿਰ ਤੋਂ ਡੋਰ ਚਲੀ ਜਾਵੇਗੀ ਜੋ ਪੰਜਾਬ ਨੂੰ ਲੁੱਟ-ਲੁੱਟ ਕੇ ਖਾ ਜਾਣਗੇ।ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਪੰਜਾਬ ਦਾ ਕੋਈ ਭਲਾ ਕਰ ਸਕਦਾ ਹੈ ਉਹ ਸਿਰਫ ਤੇ ਸਿਰਫ਼ ਇਕ ਆਮ ਪਰਿਵਾਰ ਦਾ ਬੱਚਾ ਚਰਨਜੀਤ ਸਿੰਘ ਚੰਨੀਂ ਹੀ ਕਰ ਸਕਦਾ ਹੈ।
ਇਸ ਮੌਕੇ ਬੀਬਾ ਅਮਰਜੀਤ ਕੌਰ ਜਲਾਲਪੁਰ, ਬੀਬਾ ਸੰਦੀਪ ਕੌਰ, ਬੀਬਾ ਪਰਨੀਤ ਕੌਰ ਜਲਾਲਪੁਰ, ਪੀਪੀਸੀਸੀ ਦੇ ਸੂਬਾ ਸਕੱਤਰ ਗੁਰਪ੍ਰੀਤ ਸਿੰਘ ਸੰਧੂ, ਜਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਉਂਟਸਰ, ਗਗਨਦੀਪ ਸਿੰਘ ਜਲਾਲਪੁਰ, ਜਗਵਿੰਦਰ ਸਿੰਘ ਲੰਜਾ, ਪਰਮਿੰਦਰ ਸਿੰਘ ਲਾਲੀ, ਜਗਰੂਪ ਸਿੰਘ ਹੈਪੀ ਸੇਹਰਾ, ਜਗਦੀਪ ਸਿੰਘ ਡਿੰਪਲ ਚਪੜ, ਬਲਜੀਤ ਸਿੰਘ ਗਿੱਲ, ਰਾਮ ਸਿੰਘ ਸੀਲ, ਨਰਪਿੰਦਰ ਸਿੰਘ ਭਿੰਦਾ, ਇੰਦਰਜੀਤ ਸਿੰਘ ਗਿਫਟੀ, ਅੱਛਰ ਸਿੰਘ ਭੇਡਵਾਲ, ਗੁਰਦੇਵ ਸਿੰਘ ਬਘੌਰਾ, ਕੁਲਦੀਪ ਸਿੰਘ ਬਦੇਸ਼ਾ, ਦਰਸ਼ਨ ਸਿੰਘ ਮੰਡੌਲੀ, ਸੰਜੇ ਸਿੰਗਲਾ, ਅਮਰੀਕ ਸਿੰਘ ਖ਼ਾਨਪੁਰ, ਗੁਰਵਿੰਦਰ ਸਿੰਘ ਚਮਾਰੂ ਪਰਮਜੀਤ ਸਿੰਘ ਸੈਦਖੇੜੀ ਸਮੇਤ ਵੱਡੀ ਗਿਣਤੀ ਕਾਂਗਰਸੀ ਆਗੂ ਅਤੇ ਵਰਕਰ ਮੌਜੂਦ ਸਨ।

