169 ਕਰੌੜ ਨਾਲ ਕਿਸਾਨਾਂ ਦੇ ਖੇਤਾਂ ਤੱਕ ਪੁੱਜਦਾ ਕੀਤਾ ਨਹਿਰੀ ਪਾਣੀ- ਜਲਾਲਪੁਰ
ਘਨੌਰ ਦੇ ਪੱਕੇ ਰਜਵਾਹੇ ਤੇ ਬਨੂੜ ਕੈਨਾਲ ਕਿਸਾਨਾਂ ਲਈ ਬਣੇ ਵਰਦਾਨ

ਘਨੌਰ 9 ਫਰਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਧਰਤੀ ਹੇਠਲਾ ਪਾਣੀ ਦਿਨੋਂ-ਦਿਨ ਹੇਠਾਂ ਜਾ ਰਿਹਾ ਹੈ ਤੇ ਖੇਤੀ ਸਿੰਚਾਈ ਲਈ ਪਾਣੀ ਦਾ ਪ੍ਰਬੰਧ ਕਰਨਾ ਵੱਡੀ ਮੁਸ਼ਕਲ ਬਣਦੀ ਜਾ ਰਹੀ ਹੈ।ਹਲਕਾ ਘਨੌਰ ਦੇ ਕਿਸਾਨ ਭਰਾਵਾਂ ਦੇ ਖੇਤਾਂ ਤੱਕ ਸਿੰਚਾਈ ਲਈ ਪਾਣੀ ਪੁੱਜਦਾ ਕਰਨ ਲਈ 169 ਕਰੌੜ ਰੁਪਏ ਖਰਚੇ ਜਾ ਚੁੱਕੇ ਹਨ ਅਤੇ ਘਨੌਰ ਦੇ ਲਗਭਗ ਸਾਰੇ ਕੱਚੇ ਰਜਵਾਹਿਆਂ ਨੂੰ ਪੱਕਾ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਘਨੌਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਪਿੰਡਾਂ ਵਿਚ ਚੋਣ ਬੈਠਕਾਂ ਨੂੰ ਸੰਬੋਧਨ ਕਰਦਿਆਂ ਕੀਤਾ ਗਿਆ।ਅੱਜ ਉਨ੍ਹਾਂ ਅੱਧਾ ਦਰਜਨ ਪਿੰਡਾਂ ਵਿਚ ਨੁੱਕੜ ਚੋਣ ਬੈਠਕਾਂ ਕਰਕੇ ਹਲਕਾ ਨਿਵਾਸੀਆਂ ਨੂੰ ਕਾਂਗਰਸ ਪਾਰਟੀ ਦੇ ਹੱਕ ਵਿਚ ਲਾਮਬੰਦ ਕੀਤਾ। ਉਨ੍ਹਾਂ ਵਲੋਂ ਪਿੰਡ ਖੇੜੀ ਮੰਡਲਾਂ, ਖੇੜੀ ਪੰਡਤਾਂ, ਲੱਖੋਮਾਜਰਾ, ਰਾਓ ਮਾਜਰਾ, ਘੁਮਾਣਾ, ਨਰੜੂ ਵਿਖੇ ਚੋਣਾਂ ਬੈਠਕਾਂ ਕੀਤੀਆਂ ਗਈਆਂ।

ਇਸ ਮੌਕੇ ਸੰਬੋਧਨ ਕਰਦਿਆਂ ਜਲਾਲਪੁਰ ਨੇ ਕਿਹਾ ਕਿ ਘੱਗਰ ਦਾ ਪਾਣੀ ਬਨੂੜ ਨਹਿਰ ਰਾਹੀਂ ਹਲਕਾ ਘਨੌਰ ਦੇ ਕਿਸਾਨਾਂ ਤੱਕ ਪਹੁੰਚਾਉਣ ਲਈ 144 ਕਰੌੜ 70 ਲੱਖ ਰੁਪਏ ਖਰਚੇ ਗਏ ਹਨ, ਜਿਸ ਨਾਲ ਪਿੰਡ ਮੋਹੀ ਖੁਰਦ, ਚਮਾਰੂ, ਮਦਨਪੁਰ ਚਲਹੇੜੀ, ਘੜਾਮਾ, ਨਨਹੇੜਾ,ਅਲੀਮਾਜਰਾ, ਘੱਗਰ ਸਰਾਏ, ਚਤਰ ਨਗਰ ਮੰਡਿਆਣਾ,ਮਹਿਮਾ, ਨੌਗਾਵਾਂ, ਖੈਰਪੁਰ ਸ਼ੇਖਾਂ, ਸੁਹਰੋਂ, ਬਠੌਣੀਆਂ,ਮੰਡਿਆਣਾ, ਮਹਿਮੂਦਪੁਰ, ਕੋਹਲੇਮਾਜਰਾ ਆਦਿ ਪਿੰਡਾਂ ਨੂੰ ਸਿੰਚਾਈ ਲਈ ਪਾਣੀ ਮੁਹਈਆ ਕਰਵਾਇਆ ਜਾ ਸਕੇ। ਇਸ ਤੋਂ ਇਲਾਵਾ ਅਰਨੌਲੀ ਡਿਸਟ੍ਰੀਰਿਬਿਉਟਰੀ ਪਿੰਡ ਮੰਡਲੀ ਤੋਂ ਲੈ ਕੇ ਹਰਿਆਣਾ ਬਾਰਡਰ ਤੱਕ 13 ਕਰੌੜ ਰੁਪਏ, ਉਦੇਪੁਰ ਮਾਈਨਰ ਲਈ 9 ਕਰੌੜ ਰੁਪਏ, ਘਨੌਰ ਮਾਈਨਰ ਡੇਢ ਕਰੌੜ ਅਤੇ ਬਲੱਵਗੜ ਮਾਈਨਜ ਡੇਢ ਕਰੌੜ ਰੁਪਏ (ਕੁੱਲ 25 ਲਾਗਤ ਕਰੌੜ) ਨਾਲ ਪੱਕੇ ਕਰਵਾਏ ਅਤੇ ਕੰਮ ਚੱਲ ਰਹੇ ਹਨ ਤੇ ਨਹਿਰੀ ਪਾਣੀ ਕਿਸਾਨਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ।
ਜਲਾਲਪੁਰ ਨੇ ਕਿਹਾ ਕਿ 70 ਸਾਲ ਤੋਂ ਹਲਕਾ ਘਨੌਰ ਤੋਂ ਵਿਧਾਇਕ ਬਣਕੇ ਮੰਤਰੀ ਵੀ ਬਣਦੇ ਰਹੇ ਪਰ ਜੋ ਕੰਮ ਪਿਛਲੇ 5 ਸਾਲ ਵਿਚ ਹੋਇਆ ਹੈ, ਉਹ ਆਪਣੇ ਆਪ ਵਿਚ ਇਤਿਹਾਸ ਹੈ। ਉਨ੍ਹਾਂ ਕਿਹਾ ਕਿ ਹਲਕਾ ਘਨੌਰ ਨਿਵਾਸੀ ਕੀਤੇ ਗਏ ਕੰਮਾਂ ਦੇ ਆਧਾਰ ਤੇ ਆਉਣ ਵਾਲੀ 20 ਫਰਵਰੀ ਨੂੰ ਹੱਕ ਪੰਜੇ ਦੇ ਨਿਸ਼ਾਨ ਤੇ ਮੋਹਰਾਂ ਲਗਾ ਕੇ ਮੈਨੂੰ ਪਹਿਲਾਂ ਨਾਲੋਂ ਵੀ ਵੱਡੀ ਲੀਡ ਨਾਲ ਜਿਤਾਉਣਗੇ। ਇਸ ਮੌਕੇ ਗੁਰਵਿੰਦਰ ਸਿੰਘ ਸਰਪੰਚ ਖੇੜੀ ਮੰਡਲਾਂ, ਪਰਦੀਪ ਸਿੰਘ, ਸਤਪਾਲ ਸਰਪੰਚ ਪੰਡਤਾਂ, ਦਵਿੰਦਰ ਸਿੰਘ, ਜਸਵੀਰ ਸਿੰਘ ਸਰਪੰਚ ਲੱਖੋਮਾਜਰਾ, ਮਨਪ੍ਰੀਤ ਸਿੰਘ ਸਰਪੰਚ ਨਰੜੂ, ਜਗਤਾਰ ਸਿੰਘ ਸਰਪੰਚ ਘੁਮਾਣਾ ਸਮੇਤ ਵੱਡੀ ਗਿਣਤੀ ਵਰਕਰ ਮੌਜੂਦ ਰਹੇ।

