ਪੰਜਾਬਪਟਿਆਲਾ

ਕਾਂਗਰਸੀਆਂ ਨੂੰ ਦੇਣਾ ਪਵੇਗਾ ਜਨਤਾ ‘ਤੇ ਕੀਤੇ ਅਤਿਆਚਾਰਾਂ ਦਾ ਜਵਾਬ : ਬਿੱਟੂ ਚੱਠਾ

ਅਕਾਲੀ ਦਲ-ਬਸਪਾ ਦੀ ਸਰਕਾਰ ਬਣਦਿਆਂ ਹੀ ਕਰਾਂਗੇ ਇਨਸਾਫ

ਪਿੰਡ ਹਰਦਾਸਪੁਰ ਦੇ ਲੋਕਾਂ ਨੇ ਤੋਲਿਆ ਲੱਡੂਆਂ ਨਾਲ

ਪਟਿਆਲਾ, 9 ਫਰਵਰੀ:(ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਪਟਿਆਲਾ ਦਿਹਾਤੀ ਤੋਂ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਨੇ ਆਖਿਆ ਕਿ ਕਾਂਗਰਸੀਆਂ ਨੂੰ ਲੋਕਾਂ ‘ਤੇ ਕੀਤੇ ਗਏ ਅੱਤਿਆਚਾਰਾਂ ਦਾ ਜਵਾਬ ਦੇਣਾ ਪਵੇਗਾ ਕਿਉਂਕਿ ਮੁੱਖ ਮੰਤਰੀ ਦਾ ਚਿਹਰਾ ਬਦਲ ਕੇ ਉਹ ਆਪਣੇ ਕੀਤੇ ਮਾੜੇ ਕੰਮਾਂ ਤੋਂ ਬਚ ਨਹੀਂ ਸਕਦੇ। ਬਿੱਟੂ ਚੱਠਾ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਪਿੰਡ ਹਰਦਾਸਪੁਰ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਬਿੱਟੂ ਚੱਠਾ ਨੂੰ ਪਿੰਡ ਦੇ ਲੋਕਾਂ ਵੱਲੋਂ ਲੱਡੂਆਂ ਨਾਲ ਤੋਲਕੇ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ।

ਜਸਪਾਲ ਸਿੰਘ ਬਿੱਟੂ ਚੱਠਾ ਨੇ ਆਖਿਆ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਨੂੰ ਲੁੱਟਣ ਵਿੱਚ ਕੋਈ ਕਸਰ ਨਹੀਂ ਛੱਡੀ ਤੇ ਫਿਰ ਚਰਨਜੀਤ ਚੰਨੀ ਆਪਣੀਆਂ ਜੇਬਾਂ ਭਰਦੇ ਰਹੇ, ਜਿਸਤੋਂ ਸਾਰੀ ਦੁਨੀਆ ਜਾਣੂ ਹੈ ਤਾਂਹਿਓ ਅੱਜ ਚੰਨੀ ਦੇ ਰਿਸ਼ਤੇਦਾਰਾਂ ਦੇ ਈ.ਡੀ ਦੀਆਂ ਰੇਡਾਂ ਪੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਹੋਰ ਜਾਂਚ ਹੋਵੇ ਤਾਂ ਅਜਿਹੇ ਹੋਰ ਕਾਰਨਾਮੇ ਵੀ ਬਾਹਰ ਆਉਣ ਦੀ ਪੂਰੀ ਸੰਭਾਵਨਾ ਹੈ।

ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਇਨ੍ਹਾਂ ਮਾੜੀਆਂ ਪਾਰਟੀਆਂ ਨੂੰ ਕਦੇ ਵੀ ਮੂੰਹ ਨਹੀਂ ਲਗਾਉਣਗੇ ਅਤੇ ਅਕਾਲੀ ਦਲ ਬਸਪਾ ਜੋਕਿ ਲੋਕਾਂ ਦੀ ਹੀ ਪਾਰਟੀ ਹੈ, ਨੂੰ ਆਪਣਾ ਕੀਮਤੀ ਵੋਟ ਦੇਣਗੇ। ਉਨ੍ਹਾਂ ਕਿਹਾ ਕ ਿਅਕਾਲੀ ਦਲ ਬਸਪਾ ਵੱਲੋਂ ਸੱਤਾ ‘ਚ ਆਉਂਦਿਆਂ ਹੀ ਅਜਿਹੇ ਕਾਲੇ ਕਾਰਨਾਮੇ ਕਰਨ ਵਾਲਿਆਂ ‘ਤੇ ਜਿੱਥੇ ਕਾਰਵਾਈ ਕੀਤੀ ਜਾਵੇਗੀ, ਉੱਥੇ ਲੋਕਾਂ ਨੂੰ ਵੀ ਪੂਰਾ ਇਨਸਾਫ ਦਿਵਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਹਰਿੰਦਰ ਸਿੰਘ ਹਰਦਾਸਪੁਰ, ਜਗਦੀਸ਼ ਸਿੰਘ, ਜਸਵਿੰਦਰ, ਚੇਤਨ ਸਿੰਘ, ਹਰਬੰਘ ਸਿੰਘ, ਸੋਨੂੰ ਗਿਲ, ਸੇਵਾ ਸਿੰਘ, ਸੁਖਵਿੰਦਰ ਸਿੰਘ, ਰਣਧੀਰ ਸਿੰਘ, ਰਣਧੀਰ ਠੇਕੇਦਾਰ, ਕਰਨੈਲ ਸਿੰਘ, ਮਾਜਰੀ, ਬਲਵਿੰਦਰ ਸਿੰਘ ਲੰਗ, ਦਲਜੀਤ ਸਿੰਘ ਬਾਰਨ, ਅੰਮ੍ਰਿਤ ਲੰਗ ਆਦਿ ਮੌਜੂਦ ਸਨ।

Leave a Reply

Your email address will not be published. Required fields are marked *