ਹਰਿਆਣਾ

ਐਨਐਚਏਆਈ ਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ

ਡਿਪਟੀ ਸੀਐਮ ਨੇ ਚੌਧਰੀਵਾਸ, ਸਰਸੌਦ-ਬਿਚਪੜੀ ਪਿੰਡ: ਵਿਚ ਾਂਲਹਵੇਟਿਡ ਰੋਡ ਬਨਾਉਣ ਦੇ ਨਿਰਦੇਸ਼ ਦਿੱਤੇ

ਜੁਲਾਨਾ ਦੇ ਕੋਲ ਗ੍ਰੀਨਫੀਲਡ ਐਕਸਪ੍ਰੈਸ-ਵੇ ਨੂੰ ਐਨਐਚਏਆਈ ਦੇ ਪੁਰਾਣੇ ਰੋਡ ਨਾਲ ਜੋੜਿਆ ਜਾਵੇ – ਦੁਸ਼ਯੰਤ

ਚੰਡੀਗੜ੍ਹ, 9 ਫਰਵਰੀ (ਮਧੂਸਾਰ ਬਿਊਰੋ) – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ (ਐਨਐਚਏਆਈ) ਦੇ ਹਿਸਾਰ ਜਿਲ੍ਹਾ ਦੇ ਚੌਧਰੀਵਾਸ, ਮੁਕਲਾਨ, ਸਰਸੌਦਾ-ਬਿਚਪੜੀ ਤੇ ਸੱਚਾਖੇੜਾ ਪਿੰਡ ਵਿਚ ਏਲੀਵੇਟਿਡ ਰੋਡ ਦਾ ਨਿਰਮਾਣ ਕਰਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ, ਜੁਲਾਨਾ ਵਿਧਾਨਸਭਾ ਖੇਤਰ ਦੇ ਤਹਿਤ ਆਉਣ ਵਾਲੇ ਨਵੇਂ ਗ੍ਰੀਨਫੀਲਡ ਐਕਸਪ੍ਰੈਸ-ਵੇ ਨੂੰ ਐਨਐਚਏਆਈ ਦੇ ਪੁਰਾਣੇ ਰੋਡ ਨਾਲ ਮੁੜ ਵਿਚ ਜੋੜਨ ਦੇ ਵੀ ਨਿਰਦੇਸ਼ ਦਿੱਤੇ ਤਾਂ ਜੋ ਉਸ ਖੇਤਰ ਵਿਚ ਹੋਣ ਵਾਲੀ ਦੁਰਘਟਨਾਵਾਂ ‘ਤੇ ਰੋਕ ਲਗਾਈ ਜਾ ਸਕੇ ਅਤੇ ਲੋਕਾਂ ਨੂੰ ਸਹੂਲਤ ਹੋਵੇ।

ਡਿਪਟੀ ਸੀਐਮ, ਜਿਨ੍ਹਾਂ ਦੇ ਕੋਲ ਲੋਕ ਨਿਰਮਾਣ ਵਿਭਾਗ ਦਾ ਕਾਰਜਭਾਰ ਵੀ ਹੈ, ਅੱਜ ਇੱਥੇ ਐਨਐਚਏਆਈ ਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ, ਇਸ ਮੌਕੇ ‘ਤੇ ਜੁਲਾਨਾ ਵਿਧਾਨਸਭਾ ਖੇਤਰ ਦੇ ਵਿਧਾਇਕ ਅਮਰਜੀਤ ਢਾਂਡਾ ਵੀ ਮੌਜੂਦ ਸਨ।

ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਜੁਲਾਨਾ ਖੇਤਰ ਦੇ ਪਿੰਡ ਮਿਲਾ-ਜਫਰਗੜ੍ਹ ਵਿਚ ਐਚਐਚਏਆਈ ਦੇ ਰੋਡ ‘ਤੇ ਸਕੂਲ ਦੇ ਸਾਹਮਣੇ ਅੰਡਰਪਾਸ ਬਣਾਇਆ ਜਾਵੇ ਤਾਂ ਜੋ ਸਕੂਲੀ ਵਿਦਿਆਰਥੀਆਂ ਦੇ ਉੱਥੋਂ ਗੁਜਰਦੇ ਸਮੇਂ ਦੁਰਘਟਨਾ ਨਾ ਵਾਪਰੇ।ਉਨ੍ਹਾਂ ਨੇ ਐਚਐਚਆਈ ਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਕਿਲਾ-ਜਫਰਗੜ੍ਹ, ਕਿਨਾਨਾ, ਅਨੂਪਗੜ੍ਹ ਆਦਿ ਪਿੰਡਾਂ ਵਿਚ ਵੀ ਅੰਡਰਪਾਸ ਬਨਾਉਣ ਦੇ ਲਈ ਵਿਧਾਇਥ ਦੇ ਨਾਲ ਮੌਕੇ ਦਾ ਨਿਰੀਖਣ ਕਰ ਇਸ ਬਾਰੇ ਵਿਚ ਸਾਕਾਰਾਤਮਕ ਕਦਮ ਚੁਕਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਜੁਲਾਨਾ ਸ਼ਹਿਰ ਵਿਚ ਬਣੇ ਨਵੇਂ ਬਾਈਪਾਸ ਦੀ ਮੁਰੰਮਤ ਕਰਨ ਦੇ ਲਈ ਵੀ ਜਲਦੀ ਪ੍ਰਸਤਾਵ ਤਿਆਰ ਕਰਨ ਨੂੰ ਕਿਹਾ ਤਾਂ ਜੋ ਲੋਕਾਂ ਨੂੰ ਅਸੲੁਲਤ ਨਾ ਹੋਵੇ।

ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਸਿਵਾਨੀ-ਹਿਸਾਰ-ਨਰਵਾਨਾ ਐਨਐਚਏਆਈ ਦੇ ਉੱਪਰ ਪੈਣ ਵਾਲੇ ਪਿੰਡ ਚੌਧਰੀਵਾਸ, ਮੁਕਲਾਨਾ, ਸਰਸੌਦਾ-ਬਿਚਪੜੀ ਤੇ ਸੱਖਾਖੇੜਾ ਵਿਚ ਰੋਡ ਦੇ ਦੋਵਾਂ ਪਾਸੇ ਕਾਫੀ ਆਬਾਦੀ ਵਸੀ ਹੋਈ ਹੈ, ਗ੍ਰਾਮੀਣਾਂ ਨੂੰ ਰੋਡ-ਕ੍ਰੋਸ ਕਰ ਕੇ ਆਪਸ ਵਿਚ ਆਉਣਾ-ਜਾਣਾ ਪੈਂਦਾ ਹੈ ਜਿਸ ਦੇ ਕਾਰਣ ਵਾਹਨਾਂ ਦੀ ਤੇਜ ਗਤੀ ਦੇ ਕਾਰਨ ਕਈ ਵਾਰ ਦੁਰਘਟਨਾਵਾਂ ਹਹੋ ਚੁੱਕੀਆਂ ਹਨ। ਉਨ੍ਹਾਂ ਨੇ ਉਕਤ ਸਾਰੇ ਪਿੰਡਾਂ ਵਿਚ ਏਲੀਵੇਟਿਡ ਰੋਡ ਬਨਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਉਕਤ ਪਿੰਡਾਂ ਤੋਂ ਗੁਜਰਣ ਵਾਲੀ ਸੜਕਾਂ ਤੋਂ ਇਲਾਵਾ ਭਿਵਾਨੀ-ਜੀਂਦ ਰੋਡ, ਪੇਹਵਾ-ਕੁਰੂਕਸ਼ੇਤਰ, ਮੁਹਾਨਾ ਹੈ। ਉਨ੍ਹਾਂ ਨੇ ਉਕਤ ਸਾਰੇ ਪਿੰਡਾਂ ਵਿਚ ਏਲੀਵੇਟਿਡ ਰੋਡ ਬਨਾਉਣ ਦੇ ਨਿਰਦੇਸ਼ ਦਿੱਤੇ।

Leave a Reply

Your email address will not be published. Required fields are marked *