ਅੰਮ੍ਰਿਤਸਰ

ਅਟਾਰੀ ਹਲਕੇ ਵਿਚ ‘ਆਪ‘ ਦੀ ਹਨੇਰੀ

ਵਿਰੋਧੀਆਂ ਦੀਆਂ ਹੋਣਗੀਆਂ ਜਮਾਨਤਾਂ ਜ਼ਬਤ – ਪ੍ਰਭਾ ਸਿੱਧੂ

ਅੰਮ੍ਰਿਤਸਰ, ( ਸੁਖਬੀਰ ਸਿੰਘ ਮਧੂਸਾਰ ਬਿਊਰੋ) ਆਮ ਆਦਮੀ ਪਾਰਟੀ ਹਲਕਾ ਅਟਾਰੀ ਦੇ ਉਮੀਦਵਾਰ ਸਾਬਕਾ ਏ.ਡੀ.ਸੀ ਜਸਵਿੰਦਰ ਸਿੰਘ ਰਮਦਾਸ ਦੀ ਧਰਮਪਤਨੀ ਮੈਡਮ ਪ੍ਰਭਾ ਸਿੱਧੂ ਨੇ ਅੱਜ ਅਪਣੀ ਪਤੀ ਜਸਵਿੰਦਰ ਸਿੰਘ ਰਮਦਾਸ ਦੇ ਹੱਕ ਵਿਚ ਹਲਕਾ ਅਟਾਰੀ ਅਧੀਨ ਆਉਂਦੇ ਕਈ ਪਿੰਡਾਂ ਵਿਚ ਜਾ ਕੇ ਚੋਣ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਅਪੀਲ ਕੀਤੀ ਕੀ ਪੰਜਾਬ ਨੂੰ ਬਚਾਉਣ ਲਈ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਕਿਉਂਕਿ ਰਵਾਇਤੀ ਪਾਰਟੀਆਂ ਨੇ ਵਾਰੀ – ਵਾਰੀ ਪੰਜਾਬ ਨੂੰ ਬਹੁਤ ਵਾਰ ਲੁੱਟਿਆ ਹੈ ਅਤੇ ਕੁੱਟਿਆ ਹੈ। ਉਨ੍ਹਾਂ ਕਿਹਾ ਕਿ ਇੰਨ੍ਹਾਂ ਨੇ ਪੰਜ- ਪੰਜ ਸਾਲ ਵਾਰੀ ਬੰਨੀ ਹੋਈ ਸੀ ਲੋਕਾਂ ਕੋਲ ਕੋਈ ਬਦਲ ਨਹੀਂ ਸੀ ਪਰ ਹੁਣ ਲੋਕਾਂ ਦੇ ਹਕਾਂ ਦੀ ਰਾਖੀ ਲਈ ‘ਆਪ‘ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਆ ਗਏ ਹਨ

ਜਿਹੜੇ ਜੋ ਵੀ ਵਾਅਦੇ ਲੋਕਾਂ ਨਾਲ ਕਰਦੇ ਹਨ ਉਹ ਪੂਰਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਮਹਿਲਾਵਾਂ ਵਿਚ ਬਹੁਤ ਜਿਆਦਾ ਉਤਸ਼ਾਹ ਹੈ ਅਤੇ ਉਹ ਆਪ ਦੇ ਉਮੀਦਵਾਰ ਪੜੇ ਲਿਖੇ ਇਮਾਨਦਾਰ ਲੋਕਾਂ ਦੇ ਅਸਲ ਸੇਵਕ ਜਸਵਿੰਦਰ ਸਿੰਘ ਰਮਦਾਸ ਨੂੰ ਸੇਵਾ ਦਾ ਮੌਕਾ ਦੇਣਗੇ। ਇਸ ਮੌਕੇ ਰਣਦੀਪ ਕੌਰ, ਪਰਮਿੰਦਰ ਕੌਰ, ਰੋਸ਼ਨ ਸਿੰਘ, ਸਰਕਲ ਇੰਚਾਰਜ ਮਨਜੀਤ ਸਿੰਘ ਖਾਲਸਾ ਬਲ, ਕੋ ਸਰਕਲ ਇੰਚਾਰਜ ਸੁਖਦੇਵ ਸਿੰਘ ਪੰਡੋਰੀ, ਸੋਮਾ, ਬਬਲੀ, ਅਜੀਤ ਸਿੰਘ, ਕਰਨੈਲ ਸਿੰਘ, ਅਜ਼ਮੇਰ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *