ਪਟਿਆਲਾ

ਪੰਜਾਬ ਅੰਦਰੋਂ ਲੋਕਾਂ ਦਾ ਵਿਸ਼ਵਾਸ਼ ਖੋ ਚੁੱਕੀ ਕਾਂਗਰਸ ਨਾ ਕਰੇ ਵੱਡੀਆਂ-ਵੱਡੀਆਂ ਗੱਲਾਂ : ਜਸਪਾਲ ਸਿੰਘ ਬਿੱਟੂ ਚੱਠਾ

ਕਾਂਗਰਸ ਨੂੰ ਛੱਡ 40 ਪਰਿਵਾਰਾਂ ਨੇ ਬਿੱਟੂ ਚੱਠਾ ਨਾਲ ਡਟਣ ਦਾ ਕੀਤਾ ਐਲਾਨ

ਪਟਿਆਲਾ, 10 ਫਰਵਰੀ :(ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਪਟਿਆਲਾ ਦਿਹਾਤੀ ਤੋਂ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਨੇ ਕਿਹਾ ਕਿ ਪੰਜਾਬ ਅੰਦਰੋਂ ਆਪਣਾ ਵਿਸ਼ਵਾਸ਼ ਲੋਕਾਂ ਤੋਂ ਖੋ ਚੁੱਕੀ ਕਾਂਗਰਸ ਹੁਣ ਵੱਡੀਆਂ ਵੱਡੀਆਂ ਗੱਲਾਂ ਨਾ ਕਰੇ ਕਿਉਂਕਿ ਇਸ ਵਾਰ ਪੰਜਾਬ ਦੇ ਲੋਕ ਕਾਂਗਰਸ ਨੂੰ ਕਰਾਰੀ ਹਾਰ ਦੇਣ ਦਾ ਪੂਰੀ ਤਰ੍ਹਾਂ ਮਨ ਬਣਾਕੇ ਬੈਠੇ ਹਨ। ਜਸਪਾਲ ਸਿੰਘ ਬਿੱਟੂ ਚੱਠਾ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਕਾਂਗਰਸ ਨੂੰ ਛੱਡ ਅਕਾਲੀ ਦਲ ‘ਚ ਸ਼ਾਮਲ ਹੋਏ 40 ਪਰਿਵਾਰਾਂ ਦਾ ਸਨਮਾਨ ਕਰਦਿਆਂ ਕੀਤਾ।

ਜਸਪਾਲ ਸਿੰਘ ਬਿੱਟੂ ਚੱਠਾ ਨੇ ਕਿਹਾ ਕਿ ਅੱਜ 40 ਪਰਿਵਾਰਾਂ ਨੇ ਉਨ੍ਹਾਂ ਦੇ ਹੱਕ ‘ਚ ਡਟਣ ਦਾ ਐਲਾਨ ਕੀਤਾ ਹੈ, ਜਿਨ੍ਹਾਂ ਦੇ ਉਹ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿਉਨ੍ਹਾਂ ਦਾ ਮਕਸਦ ਸਿਰਫ਼ ਲੋਕਾਂ ਲਈ ਕੰਮ ਕਰਕੇ ਉਨ੍ਹਾਂ ਦੀ ਸੇਵਾ ਕਰਨਾ ਹੈ, ਜਿਸਨੂੰ ਊਨ੍ਹਾਂ ਵੱਲੋਂ ਬਾਖੂਬੀ ਨਿਭਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਸਪਾ ਦੀ ਜਿੱਤ ਤੋਂ ਬਾਅਦ ਵੀ ਲੋਕਾਂ ਦੀ ਸੇਵਾ ਨੂੰ ਇਸੇ ਤਰ੍ਹਾ ਜਾਰੀ ਰੱਖਿਆ ਜਾਵੇਗਾ।

ਇਸ ਮੌਕੇ ਡਾ. ਮਨਪ੍ਰੀਤ ਸਿੰਘ ਚੱਢਾ ਪੀਏਸੀ ਮੈਂਬਰ ਦੀ ਰਹਿਨੁਮਾਈ ਹੇਠ ਘੁੰਮਣ ਨਗਰ ਵਿਖੇ ਮਨੀਸ਼ ਕੁਮਾਰ ਸੈਣੀ ਦੀ ਪ੍ਰਧਾਨਗੀ ਹੇਠ 40 ਪਰਿਵਾਰਾਂ ਨੇ ਕਾਂਗਰਸ ਨੂੰ ਛੱਡ ਅਕਾਲੀ ਦਲ ਦਾ ਪਲੜਾ ਫੜਿਆ, ਜਿਨ੍ਹਾਂ ਨੂੰ ਬਿੱਟੂ ਚੱਠਾ ਨੇ ਸਨਮਾਨਿਤ ਕੀਤਾ। ਇਨ੍ਹਾਂ ਨੇਤਾਵਾਂ ਵਿੱਚ ਮਨਜੀਤ ਸਿੰਘ, ਜਸਪਾਲ ਸਿੰਘ, ਰਣਜੀਤ ਸਿੰਘ, ਗੁਰਚਰਨ ਸਿੰਘ, ਅਵਤਾਰ ਸਿੰਘ, ਵਿਨੋਦ ਕੁਮਾਰ, ਡਾ. ਸਾਹਿਬ, ਮਨੀਸ਼ ਕੁਮਾਰ, ਰਵਿੰਦਰ ਸਿੰਘ, ਰਾਜਿੰਦਰ ਕੁਮਾਰ, ਗੁਰਵਿੰਦਰ ਸਿੰਘ, ਪਰਵਿੰਦਰ ਸਿੰਘ, ਸੁਰਜੀਤ ਸਿੰਘ, ਅਮਨਦੀਪ ਸਿੰਘ, ਰੂਬੀ, ਰਾਕੇਸ਼ ਅਰੋੜਾ, ਪ੍ਰਿੰਸ, ਅਮਰੀਕ ਸਿੰਘ, ਜਸਬੀਰ ਸਿੰਘ, ਮਨਜਿੰਦਰ ਸਿੰਘ, ਰਾਏ ਸਾਹਿਬ, ਰਾਹੁਲ, ਵਿਵੇਕ ਕੁਮਾਰ, ਅਨੁਜ ਕੁਮਾਰ, ਰੋਹਿਤ ਕੁਮਾਰ, ਪਰਮਜੀਤ ਕੌਰ, ਆਨਦ, ਨਿਸ਼ਾ, ਅਮ੍ਰਿਤ ਪਾਲ ਕੌਰ, ਆਰਤੀ ਆਦਿ ਸ਼ਾਮਲ ਹੋਏ।

Leave a Reply

Your email address will not be published. Required fields are marked *