ਆਪ ਪੁੱਜੀ ਬਾਰ ਐਸੋਸੀਏਸ਼ਨ ਦੇ ਦੁਆਰ ਸਰਕਾਰ ਬਣਨ ’ਤੇ ਹੋਵੇਗੀ ਵਕੀਲ ਭਾਈਚਾਰੇ ਦੀ ਹਰ ਮੰਗ ਪੂਰੀ
ਕੋਹਲੀ, ਡਾ. ਬਲਬੀਰ ਤੇ ਪਠਾਣਮਾਜਰਾ ਨੂੰ ਵਕੀਲ ਭਾਈਚਾਰੇ ਨੇ ਦਿੱਤਾ ਵੱਡਾ ਸਮਰਥਨ

ਵਕੀਲ ਭਾਈਚਾਰੇ ਅੰਦਰ ਵੀ ਸੂਬੇ ਵਿੱਚ ਬਦਲਾਅ ਦੀ ਗੱਲ ਵੱਡੇ ਪੱਧਰ ’ਤੇ ਉਠੀ

ਪਟਿਆਲਾ, 11 ਫਰਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਸੂਬੇ ਵਿੱਚ ਸਰਕਾਰ ਬਣਾਉਣ ਜਾ ਰਹੀ ਆਮ ਆਦਮੀ ਪਾਰਟੀ ਪਟਿਆਲਾ ਬਾਰ ਐਸੋਸੀਏਸ਼ਨ ਦੇ ਦੁਆਰ ਵੀ ਪਹੁੰਚ ਗਈ, ਜਿੱਥੇ ਪੁੱਜੇ ਪਟਿਆਲਾ ਸ਼ਹਿਰੀ ਤੋਂ ਆਪ ਦੇ ਉਮੀਦਵਾਰ ਅਜੀਤ ਪਾਲ ਸਿੰਘ ਕੋਹਲੀ, ਪਟਿਆਲਾ ਦਿਹਾਤੀ ਤੋਂ ਡਾ. ਬਲਬੀਰ ਤੇ ਹਲਕਾ ਸਨੌਰ ਤੇ ਹਰਮੀਤ ਸਿੰਘ ਪਠਾਣਮਾਜਰਾ ਨੇ ਭਰੋਸਾ ਦਿਵਾਇਆ ਕਿ ਸਰਕਾਰ ਬਣਦੇ ਹੀ ਵਕੀਲ ਭਾਈਚਾਰੇ ਦੀ ਹਰ ਮੰਗ ਪੂਰੀ ਹੋਵੇਗੀ। ਉਧਰੋਂ ਵਕੀਲ ਭਾਈਚਾਰੇ ਨੇ ਵੀ ਆਪ ਨੂੰ ਵੱਡਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ।
ਇਸ ਮੌਕੇ ਬਾਰ ਐਸੋਸੀਏਸ਼ਨ ਪਟਿਆਲਾ ਦੇ ਪ੍ਰਧਾਨ ਜੇਪੀਐਸ ਘੁੰਮਣ ਅਤੇ ਸਕੱਤਰ ਅਵਨੀਤ ਸਿੰਘ ਬ ਿਗ ਨੇ ਆਪਣੀਆਂ ਮੰਗਾਂ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਜ਼ਿਲਾ ਉਪਭੋਗਤਾ ਅਦਾਲਤ ਜੋ ਪਿਛਲੇ ਪੰਜ ਸਾਲ ਤੋਂ ਮਾਣਯੋਗ ਜੱਜ ਤੋਂ ਸਖਣੀ ਚੱਲ ਰਹੀ ਹੈ। ਇਹ ਅਦਾਲਤ ਪੰਜਾਬ ਸਰਕਾਰ ਅਧੀਨ ਆਉਂਦੀ ਹੈ, ਇਸ ਲਈ ਸਰਕਾਰ ਬਣਦਿਆਂ ਹੀ ਸਭ ਤੋਂ ਪਹਿਲਾ ਕੰਮ ਇਸ ਅਦਾਲਤ ਅੰਦਰ ਜੱਜ ਦੀ ਤੈਨਾਤੀ ਕੀਤੀ ਜਾਵੇਗੀ। ਇਸਤੋਂ ਇਲਾਵਾ ਵਕੀਲ ਭਾਈਚਾਰੇ ਲਈ ਉਪਭੋਗਤਾ ਅਦਾਲਤ ਅੰਦਰ ਹੀ ਬਹੁ ਮੰਜਲੀ ਪਾਰਕਿੰਗ ਬਣਾਈ ਜਾਵੇ। ਉਨ੍ਹਾਂ ਅਗਲੀ ਮੰਗ ਰੱਖੀ ਕਿ ਜ਼ਿਲਾ ਅਦਾਲਤ ਪਟਿਆਲਾ ਅੰਦਰ ਮਹਾਤਮਾ ਗਾਂਧੀ ਕੰਪਲੈਕਸ ਅਤੇ ਯਾਦਵਿੰਦਰਾ ਕੰਪਲੈਕਸ ਨੂੰ ਇੱਕਠਾ ਕਰਨ ਦੇ ਲਈ ਮੰਗ ਲੰਬੇ ਸਮੇਂ ਤੋਂ ਚੱਲ ਰਹੀ ਹੈ।
ਇਸਨੂੰ ਵੀ ਪੂਰਾ ਕੀਤਾ ਜਾਣਾ ਚਾਹੀਦਾ ਹੈ। ਇਸਤੋਂ ਇਲਾਵਾ ਜੋ ਅਦਾਲਤਾਂ ਡਵੀਜਨਲ ਕਮਿਸ਼ਨਰ ਦਫ਼ਤਰ ਮਿੰਨੀ ਸਕੱਤਰੇਤ, ਡਿਪਟੀ ਕਮਿਸ਼ਨਰ ਦਫ਼ਤਰ ਅਤੇ ਐਸਡੀਐਮ ਦਫ਼ਤਰ ਲੱਗਦੀਆਂ ਹਨ, ਉਨ੍ਹਾਂ ਨੂੰ ਵੀ ਜ਼ਿਲਾ ਕੋਰਟ ਕੰਪਲੈਕਸ ਅੰਦਰ ਸ਼ਿਫਟ ਕੀਤਾ ਜਾਵੇ ਕਿਉਂਕਿ ਰੋਜ਼ਾਨਾ ਉਕਤ ਅਦਾਲਤਾਂ ਅੰਦਰ ਸੈਂਕੜੇ ਕੇਸ ਲੱਗੇ ਹੁੰਦੇ ਹਨ, ਜਿਨ੍ਹਾਂ ਦੀ ਪੈਰਵਾਈ ਕਰਨ ਲਈ ਜ਼ਿਲਾ ਅਦਾਲਤ ਪਟਿਆਲਾ ਤੋਂ ਸੈਂਕੜੇ ਵਕੀਲ ਜਾਂਦੇ ਹਨ ਪਰ ਉੱਥੇ ਪਹੰੁਚ ਕੇ ਪਤਾ ਚੱਲਦਾ ਹੈ ਕਿ ਅੱਜ ਇਹ ਅਦਾਲਤ ਨਹੀਂ ਲੱਗੇਗੀ, ਜਿਸ ਕਾਰਨ ਵਕੀਲ ਭਾਈਚਾਰੇ ਨੂੰ ਵੱਡੀ ਦਿੱਕਤ ਆਉਂਦੀ ਹੈ। ਇਸ ਲਈ ਇਹ ਸ਼ਿਫਟਿੰਗ ਦਾ ਮਾਮਲਾ ਵੀ ਪੰਜਾਬ ਸਰਕਾਰ ਦੇ ਅਧੀਨ ਹੈ, ਜਿਸ ਕਰਕੇ ਇਨ੍ਹਾਂ ਨੂੰ ਜਲਦੀ ਹੀ ਪੂਰਾ ਕੀਤਾ ਜਾਵੇ। ਇਸਤੋਂ ਇਲਾਵਾ ਵਕੀਲ ਭਾਈਚਾਰੇ ਨੇ ਅਦਾਲਤ ਅੰਦਰ ਸੀਵਰੇਜ ਦੀ ਮੰਗ ਵੀ ਰੱਖੀ, ਜੋ ਪਿਛਲੇ 25-30 ਸਾਲ ਤੋਂ ਰੁਕੀ ਪਈ ਹੈ ਅਤੇ ਨਾਲ ਹੀ ਸਮੂਹ ਵਕੀਲ ਭਾਈਚਾਰੇ ਲਈ ਪ੍ਰਤੀ ਵਕੀਲ 10 ਲੱਖ ਬੀਮਾ ਕਰਵਾਉਣ ਅਤੇ ਨੋਟਰੀ ਲਾਇਸੈਂਸ ਖੁਲਣ ਦੀ ਵੀ ਮੰਗ ਰੱਖੀ। ਇਸ ਮੌਕੇ ਸੰਬੋਧਨ ਕਰਦਿਆਂ ਸ. ਅਜੀਤ ਪਾਲ ਸਿੰਘ ਕੋਹਲੀ, ਡਾ. ਬਲਬੀਰ ਅਤੇ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਜਦੋਂ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਾਵੇਗੀ ਤਾਂ ਸਮੁੱਚੇ ਵਕੀਲ ਭਾਈਚਾਰੇ ਨੂੰ ਕੋਈ ਦਿੱਕਤ ਨਹੀਂ ਆਵੇਗੀ।
ਉਨ੍ਹਾਂ ਦੀਆਂ ਪੈਡਿੰਗ ਪਈਆਂ ਸਾਰੀਆਂ ਮੰਗਾਂ ਤੁਰੰਤ ਹੱਲ ਕਰ ਦਿੱਤੀਆਂ ਜਾਣਗੀਆਂ। ਇਸ ਮੌਕੇ ਪੰਜਾਬ ਵਿੱਚ ਰਾਜਨੀਤਿਕ ਬਦਲਾਅ ਦੀ ਗੱਲ ਵੱਡੇ ਪੱਧਰ’ਤੇ ਉੱਠੀ ਅਤੇ ਸਮੁੱਚੇ ਵਕੀਲ ਭਾਈਚਾਰੇ ਨੇ ਆਪਣਾ ਸਮਰਥਨ ਆਮ ਆਦਮੀ ਪਾਰਟੀ ਨੂੰ ਦੇਣ ਦਾ ਐਲਾਨ ਕੀਤਾ। ਇਸ ਦੌਰਾਨ ਐਡਵੋਕੇਟ ਸੁਖਜਿੰਦਰ ਸਿੰਘ ਆਨੰਦ, ਐਡਵੋਕੇਟ ਜੇਪੀ ਸਿੰਘ, ਐਡਵੋਕੇਟ ਰਵਿੰਦਰ ਸਿੰਘ, ਐਡਵੋਕੇਟ ਜਗਜੀਤ ਸਿੰਘ ਕੁਵਾਤੜਾ,¿; ਐਡਵੋਕੇਟ ਭੁਪਿੰਦਰ ਸਿੰਘ ਵਿਰਕ ਅਤੇ ਹੋਰ ਵਕੀਲਾਂ ਨੇ ਵੀ ਇਸ ਪੋ੍ਰਗਰਾਮ ਨੂੰ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਪਾਰੀ ਆਗੂ ਰਾਕੇਸ਼ ਗੁਪਤਾ, ਕੌਂਸਲਰ ਿਸਨ ਚੰਦ ਬੁੱਧੂ ਸਮੇਤ ਹੋਰ ਆਪ ਵਾਲੰਟੀਅਰ ਸ਼ਾਮਲ ਸਨ।

