ਪਟਿਆਲਾ

ਯੋਜਨਾ ਅਤੇ ਸਾਰਿਆਂ ਦੇ ਸਹਿਯੋਗ ਨਾਲ ਪੂਰਾ ਹੋਵੇਗਾ `ਆਪ` ਦੀ ਜਿੱਤ ਦਾ ਸਫ਼ਰ: ਤੇਜਿੰਦਰ ਮਹਿਤਾ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਵਲੋਂ ਜਿ਼ਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਨੂੰ ਪ੍ਰਧਾਨਗੀ ਦੇ ਨਾਲ-ਨਾਲ ਬਲਾਕ ਨੰ. 4 ਇੰਚਾਰਜ਼ ਨਿਯੁਕਤ ਕਰਕੇ ਅਹਿਮ ਜੁੰਮੇਵਾਰੀ ਸੌਂਪੀ ਗਈ। ਜਿਸ ਕਾਰਣ ਤੇਜਿੰਦਰ ਮਹਿਤਾ ਨੇ ਉਨ੍ਹਾਂ ਨੂੰ ਮਿਲੇ ਇਸ ਸਨਮਾਨ ਤੇ ਕਿਹਾ ਕਿ ਉਹ ਹਰ ਬੂਥ ਨੂੰ ਮਜਬੂਤ ਕਰਨ ਅਤੇ ਕਮੇਟੀਆਂ ਬਣਾਕੇ ਚੌਣਾਂ ਵਾਲੇ ਦਿਨ ਅਤੇ ਇਸਤੌਂ ਪਹਿਲਾਂ ਪ੍ਰਚਾਰ ਕਿਸ ਤਰਾਂ ਕਰਨਾ ਹੈ ਦੀ ਸਿੱਖਿਆ ਨੂੰ ਬਾਖੂਬੀ ਢੰਗ ਤੌਂ ਨਿਭਾਉਣਗੇ।

ਤੇਜਿੰਦਰ ਮਹਿਤਾ ਦੀ ਅਗਵਾਈ ਹੇਠ ਅੱਜ ਵਾਰਡ ਨੰ.47 ਦੇ ਇੰਚਾਰਜ ਦਿਆਰਾਮ ਨਿਰਵਾਣ ਨਾਲ ਮੀਟਿੰਗ ਕੀਤੀ ਗਈ। ਜਿੱਥੇ ਉਨ੍ਹਾਂ ਵਲੋਂ ਵਾਰਡ ਦੇ ਬੂਥ ਇੰਚਾਰਜ ਅਤੇ ਸਮੂਹ ਮੈਂਬਰਾਂ ਦੇ ਨਾਲ ਅਗਲੇ 10 ਦਿਨਾਂ ਦੀ ਰਣਨੀਤੀ ਤਿਆਰ ਕੀਤੀ। ਇਸ ਦੇ ਨਾਲ ਹੀ ਚੋਣ ਪ੍ਰਚਾਰ ਤੇ ਚੋਣਾਂ ਦੇ ਦਿਨ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਮਹਿਤਾ ਨੇ ਮੇਰਾ ਬੂਥ ਸਭ ਤੋਂ ਮਜ਼ਬੂਤ ਦਾ ਨਾਅਰਾ ਬੁਲੰਦ ਕਰਦਿਆਂ ਕਿਹਾ ਕਿ ਇਹ ਵਾਰਡ ਆਉਣ ਵਾਲੇ ਦਿਨਾਂ ਵਿੱਚ ਸਭ ਤੋਂ ਮਜ਼ਬੂਤ ਸਾਬਤ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋਏ ਲੋਕਾਂ ਤੋਂ ਆਸ ਪ੍ਰਗਟਾਈ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਤੋਂ ਦੁਖੀ ਹੋਏ ਲੋਕ ਇਸ ਵਾਰ ਬਦਲਾਅ ਦੇ ਰਾਹ `ਤੇ ਹਨ ਅਤੇ ਅਤੇ ਉਹ ਪੰਜਾਬ ਚ ਆਪ ਦੇ ਹੱਕ ਚ ਵੌਟਾਂ ਦੀ ਸੁਨਾਮੀ ਲਿਆਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ। ਇਸ ਮੌਕੇ ਕੋ-ਇੰਚਾਰਜ ਅਸ਼ੀਸ਼ ਨਈਅਰ, ਗੋਲੂ ਰਾਜਪੂਤ, ਭਾਰਤ ਭੂਸ਼ਨ, ਸੰਨੀ ਡਾਬੀ, ਮਹਿਤਾਬ ਸੰਧੂ, ਮਹਿੰਦਰ ਕੁਮਾਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *