ਪੰਜਾਬਪਟਿਆਲਾ

ਬਰਸਾਤੀ ਡੱਡੂਆਂ ਨੂੰ ਮੂੰਹ ਨਹੀਂ ਲਾਉਣਗੇ ਘਨੌਰ ਵਾਸੀ- ਜਲਾਲਪੁਰ

ਘਨੌਰ ਨੂੰ ਸੂਬੇ ਦਾ ਨੰਬਰ ਇਕ ਹਲਕਾ ਬਣਾਉ੍ਣ ਦਾ ਕੀਤਾ ਦਾਅਵਾ

ਘਨੌਰ (ਮਧੂਸਾਰ ਬਿਊਰੋ) ਚੋਣਾਂ ਦਾ ਮੌਸਮ ਹੋਣ ਕਾਰਨ ਬਹੁਤ ਸਾਰੇ ਬਰਸਾਤੀ ਡੱਡੂ ਛੱਪੜਾਂ ਚੋਂ ਬਾਹਰ ਨਿਕਲ ਆਏ ਹਨ ਅਤੇ ਅੱਜ ਆਪਣੀਆਂ ਮਿੱਠੀਆਂ-ਮਿੱਠੀਆਂ ਗੱਲਾਂ ਕਰਕੇ ਲੋਕਾਂ ਨੂੰ ਭਰਮਾਉਣ ਵਿਚ ਲੱਗੇ ਹੋਏ ਹਨ ਪ੍ਰੰਤੂ ਹਲਕਾ ਘਨੌਰ ਦੇ ਵੋਟਰ ਬਹੁਤ ਸੂਝਵਾਨ ਹਨ ਜੋ ਇਨ੍ਹਾਂ ਬਾਹਰੀ ਉਮੀਦਵਾਰਾਂ ਨੂੰ ਮੂੰਹ ਨਹੀਂ ਲਾਉਣਗੇ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਘਨੌਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਦਰਜਨ ਦੇ ਕਰੀਬ ਪਿੰਡਾਂ ਵਿਚ ਨੁੱਕੜ ਚੋਣ ਬੈਠਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਜਲਾਲਪੁਰ ਵਲੋਂ ਅੱਜ ਨੱਥੂਮਾਜਰਾ, ਅਜਰੌਰ, ਹਰਪਾਲਪੁਰ, ਸੈਦਖੇੜੀ, ਮੰਡੌਲੀ ਅਤੇ ਖਾਨਪੁਰ ਬੜਿੰਗ ਵਿਖੇ ਚੋਣ ਬੈਠਕਾਂ ਕੀਤੀਆਂ। ਜਲਾਲਪੁਰ ਨੇ ਕਿਹਾ ਕਿ ਪਹਿਲਾਂ ਹਲਕਾ ਘਨੌਰ ਨਿਵਾਸੀਆਂ ਨੇ ਮੈਨੂੰ ਅਜ਼ਾਦ ਤੌਰ ਤੇ ਜਿਤਾ ਕੇ ਵੱਡ-ਵੱਡੇ ਮੰਤਰੀਆਂ ਦੀ ਪਿੱਠ ਲਗਵਾਈ, ਫਿਰ 2017 ਵਿਚ 36 ਹਜ਼ਾਰ ਵੋਟਾਂ ਦੀ ਵੱਡੀ ਲੀਡ ਨਾਲ ਜਿਤਾ ਕੇ ਮੇਰੇਤੇ ਅਜਿਹਾ ਅਹਿਸਾਨ ਕੀਤਾ, ਜਿਸ ਨੂੰ ਚੁਕਾਉਣ ਲਈ ਮੈਂ ਘਨੌਰ ਨੂੰ ਬਲੰਦੀਆਂ ਤੇ ਪਹੁੰਚਾਉਣ ਦਾ ਪ੍ਰਣ ਕੀਤਾ,

ਨਤੀਜੇ ਵਜੋਂ ਲੰਘੇ ਪੰਜ ਸਾਲ ਵਿਚ 1500 ਕਰੌੜ ਰੁਪਏ ਨਾਲ ਘਨੌਰ ਦਾ ਅਜਿਹਾ ਵਿਕਾਸ ਕੀਤਾ ਕਿ ਘਨੌਰ ਨੂੰ ਪੱਛੜੇ ਹਲਕੇ ਤੋਂ ਨੰਬਰ ਇਕ ਹਲਕਾ ਬਣਾਇਆ। ਉਨ੍ਹਾਂ ਹਲਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵਿਰੋਧੀਆਂ ਦੀਆਂ ਗੱਲਾਂ ਵਿਚ ਨਾ ਕੇ ਸਿਰਫ਼ ਤੇ ਸਿਰਫ਼ ਕਾਂਗਰਸ ਪਾਰਟੀ ਨੂੰ ਵੋਟ ਕਰਨ ਤਾਂ ਜੋ ਘਨੌਰ ਨੂੰ ਹੋਰ ਵੀ ਸੋਹਣਾ ਬਣਾਇਆ ਜਾ ਸਕੇ। ਇਸ ਸਰਪੰਚ ਰਣਜੀਤ ਸਿੰਘ ਨੱਥੂਮਾਜਰਾ, ਚੇਅਰਮੈਨ ਗੁਰਚਰਨ ਸਿੰਘ, ਸਰਪੰਚ ਪ੍ਰੀਤਮ ਸਿੰਘ ਅਜਰੌਰ, ਰਿੰਕੂ, ਸਰਪੰਚ ਦਾਰਾ ਹਰਪਾਲਪੁਰ, ਸਰਪੰਚ ਪਰਮਜੀਤ ਸਿੰਘ, ਮਨੋਹਰ ਲਾਲ ਜਲਾਲਪੁਰ, ਬਿੱਟੂ, ਜੋਗਾ ਸਿੰਘ, ਸਰਪੰਚ ਦਰਸ਼ਨ ਸਿੰਘ ਮੰਡੌਲੀ, ਰਜੇਸ਼ ਨੰਦਾ, ਵਿਜੇ ਨੰਦਾ, ਗੁਰਜੰਟ ਸਿੰਘ, ਚੰਨੀ, ਸਰਪੰਚ ਲਾਡੀ ਖਾਨਪੁਰ ਬੜਿੰਗ ਸਮੇਤ ਵੱਡੀ ਗਿਣਤੀ ਕਾਂਗਰਸੀ ਆਗੂ ਤੇ ਵਰਕਰ ਮੌਜੂਦ ਰਹੇ।

Leave a Reply

Your email address will not be published. Required fields are marked *