ਕਾਂਗਰਸ ਦੇ ਗੜ ਵਿਚ ਜੁਨੇਜਾ ਦੀ ਗੂੰਜ
ਪਟਿਆਲਾ, (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਸ਼ੋ੍ਰਮਣੀ ਅਕਾਲੀ ਦਲ ਦੀ ਇਸ ਵਾਰ ਪਟਿਆਲਾ ਸ਼ਹਿਰ ਵਿਚ ਆਮ ਨਾਲੋਂ ਸ਼ਾਨਦਾਰ ਸਥਿਤੀ ਨਜ਼ਰ ਆ ਰਹੀ ਹੈ, ਕਿਉਕਿ ਕਾਂਗਰਸ ਦੇ ਜਿਹੜੇ ਇਲਾਕੇ ਗੜ ਮੰਨੇ ਜਾਂਦੇ ਸਨ, ਜਿਵੇਂ ਕੱਚਾ ਪਟਿਆਲਾ, ਆਰੀਆ ਸਮਾਜ ਅਤੇ ਲਾਲ ਬਾਗ ਇਥੇ ਹਰਪਾਲ ਜੁਨੇਜਾ ਦੇ ਨਾਮ ਦੀ ਗੂੰਜ ਸਾਫ਼ ਸੁਣਾਈ ਦੇ ਰਹੀ ਹੈ। ਕਿਉਕਿ ਲੋਕ ਇਸ ਵਾਰ ਆਪਣੇ ਵਿਚੋਂ ਇਕ ਮੰਨੇ ਜਾਣ ਵਾਲੇ ਹਰਪਾਲ ਜੁਨੇਜਾ ਨੂੰ ਜਿਤਾਉਣ ਦਾ ਮਨ ਬਣਾ ਚੁੱਕੇ ਹਨ। ਹਰਪਾਲ ਜੁਨੇਜਾ ਵੱਲੋਂ ਜਿੱਥੇ ਵੱਡੀਆਂ ਅਤੇ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਉਥੇ ਅੰਦਰੂਨੀ ਸ਼ਹਿਰ ਵਿਚ ਭੀੜੀਆਂ ਗਲੀਆਂ ਵਿਚ ਉਹ ਖੁਦ ਡੋਰ-ਟੂ-ਡੋਰ ਕਰਕੇ ਲੋਕਾਂ ਦੇ ਘਰਾਂ ਤੱਕ ਪਹੁੰਜ ਰਹੇ ਹਨ ਅਤੇ ਲੋਕ ਵੀ ਖੁਦ ਘਰਾਂ ਤੋਂ ਬਾਹਰ ਆ ਕੇ ਜਿੱਥੇ ਉਨਾਂ ਦਾ ਸਵਾਗਤ ਕਰ ਰਹੇ ਹਨ,
ਉਥੇ ਆਪਣੇ ਪਰਿਵਾਰ ਦੀ ਇਕ ਇਕ ਵੋਟ ਇਸ ਵਾਰ ਇਸ ਸਮਾਜ ਸੇਵਕ ਪਰਿਵਾਰ ਦੇ ਬੱਚੇ ਹਰਪਾਲ ਜੁਨੇਜਾ ਨੂੰ ਪਾਉਣ ਦਾ ਜਨਤਕ ਤੌਰ ’ਤੇ ਐਲਾਨ ਵੀ ਕਰ ਰਹੇ ਹਨ। ਇੱਥੇ ਗੱਲਬਾਤ ਕਰਦਿਆਂ ਜੁਨੇਜਾ ਨੇ ਕਿਹਾ ਕਿ ਲੋਕਾਂ ਨੂੰ ਉਨਾਂ ਦੇ ਵਿਚ ਰਹਿਣ ਵਾਲਾ, ਉਨਾਂ ਦੀ ਸੇਵਾ ਕਰਨ ਵਾਲਾ, ਉਨਾਂ ਦੇ ਦੁਖ ਦਰਜ ਵਿਚ ਖੜਨ ਵਾਲਾ ਉਮੀਦਵਾਰ ਚਾਹੀਦਾ ਹੈ। ਨਾ ਕਿ ਵੋਟਾਂ ਦੌਰਾਨ ਪਟਿਆਲਾ ਅਤੇ ਵੋਟਾਂ ਦੇ ਖ਼ਤਮ ਹੁੰਦੇ ਹੀ ਪਹਾੜਾਂ ’ਤੇ ਚੜਨ ਵਾਲਾ ਉਮੀਦਵਾਰ। ਉਨਾਂ ਕਿਹਾ ਕਿ ਅਹਿਮ ਗੱਲ ਇਹ ਹੈ ਕਿ ਪਟਿਆਲਾ ਇਕ ਪੜੇ ਲਿਖੇ ਲੋਕਾਂ ਦਾ ਸ਼ਹਿਰ ਹੈ ਅਤੇ ਇਸ ਨੂੰ ਹੁਣ ਹੋਰ ਜ਼ਿਆਦਾ ਦੇਰ ਤੱਕ ਦਲ ਬਦਲੂ ਗੁੰਮਰਾਹ ਨਹੀਂ ਕਰ ਸਕਣਗੇ।

