ਫ਼ੋਕਲ ਪੁਆਇੰਟ ਐਸੋਸੀਏਸ਼ਨ ਨੇ ਮੋਹਿਤ ਮੋਹਿੰਦਰਾ ਦੇ ਹੱਕ `ਚ ਦਿੱਤਾ ਸਮਰਥਨ
ਜਿੱਤਣ ਤੋਂ ਬਾਅਦ ਫ਼ੈਕਟਰੀ ਮਾਲਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ ਹੱਲ: ਮੋਹਿਤ ਮੋਹਿੰਦਰਾ
ਪਟਿਆਲਾ 15 ਫ਼ਰਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਹਲਕਾ ਪਟਿਆਲਾ ਦਿਹਾਤੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮੋਹਿਤ ਮੋਹਿੰਦਰਾ ਦੀ ਚੋਣ ਮੁਹਿੰਮ ਨੂੰ ਪਿੰਡਾਂ ਤੇ ਸ਼ਹਿਰਾਂ ਵਿਚੋਂ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਦੌਰਾਨ ਮੋਹਿਤ ਮੋਹਿੰਦਰਾ ਦੀ ਚੋਣ ਮੁਹਿੰਮ ਨੂੰ ਵੱਡੀ ਤਾਕਤ ਉਸ ਸਮੇਂ ਮਿਲੀ ਜਦੋਂ ਫ਼ੋਕਲ ਪੁਆਇੰਟ ਐਸੋੋਸੀਏਸ਼ਨ ਨੇ ਮੋਹਿਤ ਮੋਹਿੰਦਰਾ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ।ਫ਼ੈਕਟਰੀ ਮਾਲਕਾਂ ਨੇ ਕਿਹਾ ਕਿ ਕੈਬਨਿਟ ਮੰਤਰੀ ਬ੍ਰਹਮ ਮੋਹਿੰਦਰਾ ਦੀ ਅਗੁਵਾਈ ਹੇਠ ਵੱਡੇ ਵੱਡੇ ਪ੍ਰਾਜੈਕਟ ਫ਼ੋਕਲ ਪੁਆਇੰਟ ਵਿਚ ਪੂਰੇ ਹੋਏ।ਜਿਸ ਕਾਰਨ ਅੱਜ ਫ਼ੈਕਟਰੀ ਮਾਲਕਾਂ ਵਿਚ ਖੁਸ਼ੀ ਦੀ ਲਹਿਰ ਹੈ।ਇਸ ਲਈ ਉਹ ਇਹ ਵਿਕਾਸ ਦੀ ਡੋਰ ਨੂੰ ਟੁੱਟਣ ਦੇਣਗੇ ਤੇ ਫ਼ੈਕਟਰੀ ਮਾਲਕਾਂ ਨੇ ਮੋਹਿਤ ਮੋਹਿੰਦਰਾ ਦੇ ਹੱਕ ਵਿਚ ਸਮਰਥਨ ਦੇਣ ਦਾ ਫ਼ੈਸਲਾ ਕੀਤਾ ਹੈ।ਤਾਂਕਿ ਹਲਕਾ ਦਿਹਾਤੀਚ ਵੱਡੀ ਲੀਡ ਦੇ ਨਾਲ ਮੋਹਿਤ ਮੋਹਿੰਦਰਾ ਜਿੱਤ ਹਾਸਲ ਕਰ ਸਕਣ।
ਐਸੋਸੀਏਸ਼ਨ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਮੋਹਿਤ ਮੋਹਿੰਦਰਾ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਕਾਰਜ਼ਕਾਲ ਦੌਰਾਨ ਫ਼ੈਕਟਰੀ ਮਾਲਕਾਂ ਨੂੰ ਸੀਵਰੇਜ਼ ਤੇ ਸੜਕਾਂ ਦੀ ਪ੍ਰੇ਼਼ਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਕਾਂਗਰਸ ਸਰਕਾਰ ਨੇ ਸੱਤਾ ਸਾਂਭਦਿਆਂ ਹੀ ਫ਼ੋਕਲ ਪੁਆਇੰਟ ਦੀ ਮੁੱਖ ਸਮੱਸਿਆਵਾਂ ਸੀਵਰੇਜ਼ ਤੇ ਸੜਕਾਂ ਦਾ ਹੱਲ ਕਰਵਾਇਆ ਹੈ ਤੇ ਇਸ ਦੇ ਨਾਲ ਹੀ ਚੌਂਕ ਦੀ ਐਂਟਰੀ ਤੇ ਖਾਸ ਤੌਰ ਤੇ ਲਾਇਟਾਂ ਵੀ ਲਗਾਈਆਂ ਗਈਆਂ ਹਨ ਤਾਂਕਿ ਫ਼ੈਕਟਰੀ ਮਾਲਕਾ ਨੂੰ ਆਉਣ ਜਾਣ ਸਮੇਂ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਮੁੜ ਤੋਂ ਬਣਨ ਜਾ ਰਹੀ ਹੈ ਤੇ ਸੂਬੇ ਵਿਚ ਮੁੜ ਤੋਂ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੇ ਹਲਕਾ ਪਟਿਆਲਾ ਦਿਹਾਤੀ ਨੂੰ ਪੰਜਾਬ ਤੇ ਮਾਡਲ ਹਲਕੇ ਵਜੋਂ ਵਿਕਸਿਤ ਕੀਤਾ ਜਾਵੇਗਾ।ਮੋਹਿਤ ਮੋਹਿੰਦਰਾ ਨੇ ਕਿਹਾ ਕਿ ਹਲਕਾ ਦਿਹਾਤੀ ਦੇ ਵਿਕਾਸ ਲਈ ਉਨ੍ਹਾਂ ਵੱਲੋਂ ਰੋਡ ਰੈਪ ਤਿਆਰ ਕਰ ਲਿਆ ਗਿਆ ਹੈ, ਜਿੱਤਣ ਤੋਂ ਬਾਅਦ ਫ਼ੈਕਟਰੀ ਮਾਲਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਹੱਲ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਅਧਾਰ ਪੰਜਾਬਚ ਬਿਲਕੁਲ ਖ਼ਤਮ ਹੋ ਚੁੱਕਾ ਹੈ, ਜਦੋਂਕਿ ਅਕਾਲੀ ਦਲ ਤੇ ਭਾਜਪਾ ਆਪਣੀ ਸਿਆਸੀ ਜ਼ਮੀਨ ਤਲਾਸ਼ਣ ਲੱਗੇ ਹੋਏ ਹਨ।
ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਪਾਰਟੀਆਂ ਤੋਂ ਸੁਚੇਤ ਰਹਿਣ ਇਹ ਸਿਰਫ਼ ਤੇ ਸਿਰਫ ਤੁਹਾਨੂੰ ਭਰਮਾਉਣ ਲਈ ਆਏ ਹਨ। ਉਨ੍ਹਾਂ ਅਪੀਲ ਕੀਤੀ ਕਿ ਉਹ ਹਲਕੇ ਤਰੱਕੀ ਅਤੇ ਖੁਸ਼ਹਾਲੀ ਲਈ 20 ਫ਼ਰਵਰੀ ਨੂੰ ਹੱਥ ਪੰਜੇ ਦਾ ਬਟਨ ਦਬਾ ਕੇ ਕਾਮਯਾਬ ਬਣਾਉਣ ਤਾਂ ਜੋ ਪੂਰਨ ਬਹੁਮਤ ਨਾਲ ਸਰਕਾਰ ਬਣਾ ਕੇ ਲੋਕਾਂ ਦੀਆਂ ਰਹਿੰਦੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾ ਸਕੇ।ਇਸ ਮੌਕੇ ਰੋਹਿਤ ਬਾਂਸਲ, ਅਸ਼ਵਨੀ ਗੁਪਤਾ, ਰਾਜੀਵ ਗਰਗ, ਪ੍ਰਦੀਪ ਮਲਹੋਤਰਾ, ਸਾਹਿਲ ਗਰਗ, ਐਲਐਨ ਛਾਬੜਾ, ਪਰਮਜੀਤ ਸਿੰਘ, ਅਸ਼ੋਕ ਸਿੰਗਲਾ, ਰਵਿੰਦਰਜੀਤ ਸਿੰਘ ਗੈਰਾ, ਮਹਿੰੰਦਰਪਾਲ ਗਿੱਲ, ਦੀਪਕ ਗੁਪਤਾ, ਵਿਪਨ ਗੋਇਲ, ਅਰੂਨ ਗੁਪਤਾ, ਰਕੇਸ਼ ਸਿੰਗਲਾ, ਸੁਨੀਲ ਕੁਮਾਰ, ਭਗਵਾਨ ਦਾਸ ਸਿੰਗਲਾ, ਸੁਮੀਤ ਨੰਦਾ ਆਦਿ ਹਾਜ਼ਰ ਸਨ।

