ਪੰਜਾਬਪਟਿਆਲਾ

ਰਾਜੂ ਖੰਨਾ ਦੀ ਚੋਣ ਮੁਹਿੰਮ ਨੂੰ ਵੱਡਾ ਬਲ ਮਿਲਿਆ,ਜੈ ਜਵਾਨ ਜੈ ਕਿਸਾਨ ਪਾਰਟੀ ਦੇ ਉਮੀਦਵਾਰ ਸ ਜਸਪਾਲ ਸਿੰਘ ਹਰਮਨ ਟਿਵਾਣਾ ਨੇ ਸਾਥੀਆਂ ਸਮੇਤ ਦਿੱਤਾ ਵੱਡਾ ਸਮੱਰਥਨ।

ਨਸੀਬ ਸੀਬਾ ਬੀ ਸੀ ਵਿੰਗ ਦੇ ਸੂਬਾ ਜਨਰਲ ਸਕੱਤਰ,ਤੇ ਹਰਮਨ ਟਿਵਾਣਾ ਯੂਥ ਵਿੰਗ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ।

ਮੰਡੀਗੌਬਿੰਦਗੜ,15 ਫਰਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਹਲਕਾ ਅਮਲੋਹ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਸ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਚੋਣ ਮੁਹਿੰਮ ਨੂੰ ਅੱਜ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਜੈ ਜਵਾਨ ਜੈ ਕਿਸਾਨ ਪਾਰਟੀ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਸ ਜਸਪਾਲ ਸਿੰਘ ਹਰਮਨ ਟਿਵਾਣਾ ਰਾਜੂ ਖੰਨਾ ਵੱਲੋਂ ਪਿਛਲੇ 15 ਸਾਲਾਂ ਤੋਂ ਨਿਰੰਤਰ ਹਲਕਾ ਵਾਸੀਆਂ ਦੀਆਂ ਕੀਤੀਆਂ ਜਾ ਰਹੀਆਂ ਸੇਵਾਵਾਂ ਤੋਂ ਪ੍ਰਭਾਵਿਤ ਹੋ ਕੇ ਆਪਣੇ ਵੱਡੀ ਗਿਣਤੀ ਸਾਥੀਆਂ ਸਮੇਤ ਰਾਜੂ ਖੰਨਾ ਨੂੰ ਸਮੱਰਥਨ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ । ਇਸ ਮੌਕੇ ਤੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਹਰਮਨ ਟਿਵਾਣਾ ਦਾ ਵਿਸ਼ੇਸ਼ ਸਨਮਾਨ ਕਰਦੇ ਹੋਏ ਪਾਰਟੀ ਅੰਦਰ ਬਣਦਾ ਮਾਣ ਸਤਿਕਾਰ ਦੇਣ ਦਾ ਭਰੋਸਾ ਵੀ ਦਿੱਤਾ ਗਿਆ। ਅੱਜ ਰਾਜੂ ਖੰਨਾ ਵੱਲੋਂ ਕੁੰਭੜਾ, ਤੂਰਾਂ, ਲਾਡਪੁਰ,ਬਦੀਨਪੁਰ ,ਗੁਰੂ ਕੀ ਨਗਰੀ,ਰਾਮ ਨਗਰ, ਸੰਗਤਪੁਰਾ ਮੁਹੱਲਾ, ਇਕਬਾਲ ਨਗਰ ,ਬਟਨ ਲਾਲ ਰੋਡ ਮੰਡੀਗੌਬਿੰਦਗੜ ਵਿਖੇ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ।

ਇਹਨਾਂ ਮੀਟਿੰਗਾਂ ਵਿੱਚ ਜਿਥੇ ਪਿੰਡ ਤੂਰਾਂ ਦੇ ਸਾਬਕਾ ਕਾਂਗਰਸੀ ਸਰਪੰਚ ਜੰਗ ਸਿੰਘ ਨੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ। ਉਂਥੇ ਵੱਖ-ਵੱਖ ਮੀਟਿੰਗਾ ਵਿੱਚ ਵੱਡੀ ਗਿਣਤੀ ਯੂਥ ਨੌਜਵਾਨਾਂ ਨੇ ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ਤੇ ਕਾਂਗਰਸ ਛੱਡ ਕਿ ਰਾਜੂ ਖੰਨਾ ਦੀ ਹਾਜ਼ਰੀ ਵਿੱਚ ਸ੍ਰੋਮਣੀ ਅਕਾਲੀ ਦਲ ਦਾ ਪੱਲਾ ਵੀ ਫੜਿਆਂ। ਇਸ ਮੌਕੇ ਤੇ ਨਸ਼ੀਬ ਸਿੰਘ ਸੀਬਾ ਨੇ ਭਾਜਪਾ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਪੱਲਾ ਵੀ ਫੜਿਆ। ਸੰਗਤਪੁਰਾ ਮੁਹੱਲੇ ਵਿੱਚ ਹੋਈ ਭਰਵੀਂ ਮੀਟਿੰਗ ਵਿੱਚ ਨਸੀਬ ਸਿੰਘ ਸੀਬਾ ਨੂੰ ਬੀ ਸੀ ਵਿੰਗ ਦਾ ਸੂਬਾ ਜਰਨਲ ਸਕੱਤਰ ਤੇ ਜਸਪਾਲ ਸਿੰਘ ਹਰਮਨ ਟਿਵਾਣਾ ਨੂੰ ਯੂਥ ਅਕਾਲੀ ਦਲ ਦਾ ਸੂਬਾ ਸੀਨੀਅਰ ਮੀਤ ਪ੍ਰਧਾਨ ਵੀ ਨਿਯੁਕਤ ਕੀਤਾ ਗਿਆ।ਇਸ ਮੌਕੇ ਤੇ ਬਸਪਾ ਦੇ ਸੂਬਾ ਸਕੱਤਰ ਕੁਲਵੰਤ ਸਿੰਘ ਮਹਿਤੋ , ਜ਼ਿਲ੍ਹਾ ਪ੍ਰਧਾਨ ਕ੍ਰਿਸ਼ਨ ਵਰਮਾ ਬੌਬੀ,ਅਜੀਤ ਸਿੰਘ ਬੰਟੀ, ਵਿੱਕੀ ਮੰਡੀ,ਕੌਸਲ ਮਿਸ਼ਰਾ, ਹਰਮੀਤ ਸਿੰਘ ਖਾਲਸਾ,ਹਰਜੀਤ ਸਿੰਘ ਕਲਸੀ,ਪ੍ਰਿਸ ਛਤਵਾਲ, ਰਣਧੀਰ ਸਿੰਘ ਧੀਰਾ, ਗੁਰਪ੍ਰੀਤ ਸਿੰਘ ਨੋਨੀ,ਰੌਸਨ ਸਿੰਘ , ਚਰਨਜੀਤ ਸਿੰਘ ਰਾਜੂ, ਬਿਕਰਮ ਸਿੰਘ ਬੀਕਾ, ਹਰਪਾਲ ਸਿੰਘ ਮੰਗੋ,ਰਣਧੀਰ ਸਿੰਘ ਪੱਪੀ, ਜਸਵਿੰਦਰ ਸਿੰਘ ਛੋਟਾ,ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਬਸਪਾ ਗੱਠਜੋੜ ਦੇ ਵਰਕਰ ਤੇ ਆਗੂ ਵੀ ਮੌਜੂਦ ਰਹੇ।

Leave a Reply

Your email address will not be published. Required fields are marked *