ਪੰਜਾਬਪਟਿਆਲਾ

ਮਹਿਲਾਵਾਂ ਦੀ ਆਮਦਨੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ ਜੈ ਇੰਦਰ ਕੌਰ

ਬੀਬਾ ਜੈ ਇੰਦਰ ਨੇ ਵੱਖ-ਵੱਖ ਵਾਰਡਾਂ ਵਿੱਚ ਕੀਤਾ ਚੋਣ ਪ੍ਰਚਾਰ

ਪਟਿਆਲਾ ਸ਼ਹਿਰੀ ਵਿਧਾਨ ਸਭਾ ਹਲਕੇ ਤੋਂ ਆਪਣੇ ਪਿਤਾ ਕੈਪਟਨ ਅਮਰਿੰਦਰ ਸਿੰਘ ਲਈ ਚੋਣ ਪ੍ਰਚਾਰ ਕਰ ਰਹੀ। ਉਹਨਾਂ ਦੀ ਸਪੁੱਤਰੀ ਬੀਬਾ ਜੈ ਇੰਦਰ ਕੌਰ ਨੇ ਅੱਜ ਵੱਖ-ਵੱਖ ਵਾਰਡਾਂ ਵਿੱਚ ਮੀਟਿੰਗ ਦੌਰਾਨ ਸੰਬੌਧਨ ਕਰਦੇ ਹੋਏ ਕਿਹਾ ਕਿ ਇਕ ਮਹਿਲਾ ਹੋਣ ਦੇ ਨਾਤੇ ਉਹ ਮਹਿਲਾਵਾਂ ਦਾ ਦੁੱਖ ਦਰਦ ਭਲੀ ਭਾਂਤੀ ਸਮਝਦੇ ਹਨ। ਅੱਜ ਦੇ ਇਸ ਅਜੋਕੇ ਯੁਗ ਵਿੱਚ ਮਹਿਲਾਵਾਂ ਨੂੰ ਹਰ ਖੇਤਰ ਵਿਚ ਅੱਗੇ ਹੋ ਕੇ ਕੰਮ ਕਰਨਾ ਪੈ ਰਿਹਾ ਹੈ

ਅਤੇ ਕਿਤੇ ਨਾ ਕਿਤੇ ਉਨ੍ਹਾਂ ਨੂੰ ਆਪਣੀ ਸੁਰੱਖਿਆ ਦੀ ਵੀ ਚਿੰਤਾ ਰਹਿੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿਚ ਪੰਜਾਬ ਲੋਕ ਕਾਂਗਰਸ ਅਤੇ ਭਾਜਪਾ ਗਠਬੰਧਨ ਦੀ ਸਾਂਝੀ ਸਰਕਾਰ ਬਣਨ ਤੋਂ ਬਾਅਦ ਮਹਿਲਾਵਾਂ ਦੀ ਆਮਦਨੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ ਤਾਂ ਜੋ ਮਹਿਲਾਵਾਂ ਨਿਡਰ ਹੋ ਕਿਸੇ ਵੀ ਜਗਾ ਤੇ ਜਾ ਕੇ ਆਪਣਾ ਕੰਮ ਕਾਜ ਕਰ ਸਕਣ ਅਤੇ ਆਤਮ-ਨਿਰਭਰ ਬਣ ਸਕਣ। ਕਿਉਂਕਿ ਇੱਕ ਗ੍ਰਹਿਣਨੀ ਦੇ ਰੂਪ ਵਿੱਚ ਮਹਿਲਾਵਾਂ ਹੀ ਸਮੁਚੇ ਘਰ ਨੂੰ ਸਾਂਭ ਕੇ ਰੱਖਦੀਆ ਹਨ।

Leave a Reply

Your email address will not be published. Required fields are marked *