ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵਾਲੀਬਾਲ ਵੋਮੈਨ ਅੰਤਰ ਕਾਲਜ ਮੁਕਾਬਲਾ ਖ਼ਾਲਸਾ ਕਾਲਜ ਪਟਿਆਲਾ ਵਿਖੇ ਆਰੰਭ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਰਵਾਇਆ ਜਾ ਰਿਹਾ ਵਾਲੀਬਾਲ ਵੂਮੈਨ ਦਾ ਅੰਤਰ ਕਾਲਜ ਮੁਕਾਬਲਾ ਅੱਜ ਖ਼ਾਲਸਾ ਕਾਲਜ ਪਟਿਆਲਾ ਵਿਖੇ ਧੂਮਧਾਮ ਨਾਲ ਆਰੰਭ ਹੋ ਗਿਆ੍ਟ ਮੁਕਾਬਲੇ ਦੇ ਪਹਿਲੇ ਦਿਨ ਡਰੈਕਟਰ ਸਪੋਰਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਡਾ. ਅਜੀਤਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ੍ਟ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ. ਜੀਵਨਜੋਤ ਸਿੰਘ ਤੇਜਾ,ਦਰੋਣਾਚਾਰੀਆ ਐਵਾਰਡੀ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਸਨ੍ਟ ਇਸ ਮੌਕੇ ਉਨ੍ਹਾਂ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ੍ਟ ਇਸ ਮੁਕਾਬਲੇ ਵਿਚ ਪੰਜਾਬੀ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਦੀਆਂ ਵੱਖ-ਵੱਖ ਟੀਮਾਂ ਵੱਲੋਂ ਭਾਗ ਲਿਆ ਜਾ ਰਿਹਾ ਹੈ
ਪਹਿਲੇ ਮੁਕਾਬਲੇ ਵਿੱਚ ਖ਼ਾਲਸਾ ਕਾਲਜ ਪਟਿਆਲਾ ਨੇ ਗੌਰਮਿੰਟ ਵੂਮੈਨ ਕਾਲਜ ਪਟਿਆਲਾ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ੍ਟ ਦੂਜੇ ਮੁਕਾਬਲੇ ਵਿੱਚ ਮਾਤਾ ਸੁੰਦਰੀ ਕਾਲਜ ਮਾਨਸਾ ਦਾ ਮੁਕਾਬਲਾ ਨੈਸ਼ਨਲ ਫ਼ਜ਼ੀਕਲ ਕਾਲਜ ਚੁੱਪਕੀ ਨਾਲ ਹੋਇਆ ਜਿਸ ਵਿੱਚ ਫਿਜ਼ੀਕਲ ਕਾਲਜ ਜੇਤੂ ਰਿਹਾ੍ਟ ਇਸ ਮੌਕੇ ਇਨ੍ਹਾਂ ਮੁਕਾਬਲਿਆਂ ਦੇ ਮੇਜਬਾਨ ਕਾਲਜ ਖ਼ਾਲਸਾ ਕਾਲਜ ਪਟਿਆਲਾ ਦੇ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਕਿਹਾ ਕਿ ਖੇਡਾਂ ਸਾਡੀ ਜ਼ਿੰਦਗੀ ਦਾ ਅਨਿਖੜਵਾਂ ਭਾਗ ਹਨ੍ਟ ਖੇਡਾਂ ਜਿੱਥੇ ਵਿਦਿਆਰਥੀ ਨੂੰ ਮਾਨਸਿਕ ਤੌਰ ‘ਤੇ ਤੰਦਰੁਸਤ ਕਰਦੀਆਂ ਹਨ ਉਥੇ ਸਰੀਰਕ ਤੌਰ ਤੇ ਵੀ ਤਕੜਾ ਬਣਾਉਂਦੀਆਂ ਹਨ੍ਟ ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਮੁਕਾਬਲਿਆਂ ਵਿਚੋਂ ਹੀ ਅੱਗੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਹੁੰਦੇ ਹਨ੍ਟ ਇਸ ਮੌਕੇ ਮੁੱਖ ਮਹਿਮਾਨ ਡਾ.ਅਜੀਤਾ ਨੇ ਵਿਦਿਆਰਥੀਆਂ ਨਾਲ ਜਾਣ-ਪਹਿਚਾਣ ਕੀਤੀ ਤੇ ਉਨ੍ਹਾਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੋਤਸਾਹਿਤ ਕੀਤਾ੍ਟ ਵਿਸ਼ੇਸ਼ ਮਹਿਮਾਨ ਸ. ਜੀਵਨਜੋਤ ਸਿੰਘ ਤੇਜਾ ਨੇ ਆਪਣੇ ਨਿਜੀ ਤਜਰਬੇ ਸਾਂਝੇ ਕਰਦੇ ਦੱਸਿਆ ਕਿ ਸਖ਼ਤ ਮਿਹਨਤ ਨਾਲ ਮਨੁੱਖ ਜ਼ਿੰਦਗੀ ਵਿਚ ਸਾਰੀਆਂ ਬੁਲੰਦੀਆਂ ਨੂੰ ਹਾਸਲ ਕਰ ਸਕਦਾ ਹੈ੍ਟ ਕਾਲਜ ਦੇ ਫਿਜ਼ੀਕਲ ਐਜੂਕੇਸ਼ਨ ਵਿਭਾਗ ਦੇ ਮੁਖੀ ਡਾ. ਗੁਰਸ਼ਰਨ ਸਿੰਘ ਗਿੱਲ ਸਮੁੱਚੇ ਟੂਰਨਾਮੈਂਟ ਦੀ ਦੇਖ-ਰੇਖ ਕਰ ਰਹੇ ਸਨ੍ਟ ਅੱਜ ਦੇ ਮੁਕਾਬਲੇ ਮੈਡਮ ਰਚਨਾ ਦੀ ਅਗਵਾਈ ਹੇਠ ਨੇਪਰੇ ਚੜ੍ਹੇ੍ਟ ਡਾ. ਗੁਰਸ਼ਰਨ ਸਿੰਘ ਹੋਰਾਂ ਨੇ ਦੱਸਿਆ ਕੇ ਸੈਮੀਫਾਈਨਲ ਅਤੇ ਫਾਈਨਲ ਦੇ ਮੁਕਾਬਲੇ ਕੱਲ ਕਰਵਾਏ ਜਾਣਗੇ੍ਟ ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਪਿ੍ਰੰਸੀਪਲ ਡਾ. ਜਸਲੀਨ ਕੌਰ, ਵਾਇਸ ਪਿ੍ਰੰਸੀਪਲ ਡਾ. ਅਜੀਤ ਸਿੰਘ, ਵਾਇਸ ਪਿ੍ਰੰਸੀਪਲ ਡਾ. ਹਰਵਿੰਦਰ ਕੌਰ ਤੇ ਪ੍ਰੋ. ਸੰਦੀਪ ਕੌਰ ਚਹਿਲ ਵੀ ਹਾਜ਼ਰ ਸਨ੍ਟ

