ਪੰਜਾਬਪਟਿਆਲਾ

ਕਿਸਾਨ ਜਥੇਬੰਦੀਆਂ ਵਲੋਂ ਮੰਤਰੀ ਰਾਜ ਨਾਥ ਸਿੰਘ ਦਾ ਵਿਰੋਧ

ਪਟਿਆਲਾ (ਮਧੂਸਾਰ ਬਿਊਰੋ) ਬੀ.ਜੇ.ਪੀ. ਸਰਕਾਰ ਦੇ ਰੱਖਿਆ ਮੰਤਰੀ ਰਾਜ ਨਾਥ ਸਿੰਘ ਦਾ ਪਟਿਆਲਾ ਪਹੁੰਚਦ ਤੇ ਕਿਸਾਨ ਜਥੇਬੰਦੀਆਂ ਵਲੋਂ ਭਾਰੀ ਵਿਰੋਧ ਕੀਤਾ ਗਿਆ। ਅੱਜ ਸਵੇਰੇ ਤੋਂ ਹੀ ਕਿਸਾਨ ਜਥੇਬੰਦੀਆਂ ਪੁੱਡਾ ਗਰਾਉਂਡ ਵਿਖੇ ਆਪਣੀਆਂ ਆਪਣੀਆਂ ਜਥੇ ਦੀਆਂ ਝੰਡਿਆਂ ਅਤੇ ਵਿਰੋਧ ਵਿੱਚ ਕਾਲੇ ਝੰਡੇ ਲੈ ਕੇ ਪਹੁੰਚੇ। ਜਿਨ੍ਹਾਂ ਵਿੱਚ ਬੀ.ਕੇ.ਯੂ. ਕ੍ਰਾਂਤੀਕਾਰੀ, ਬੀ.ਕੇ.ਯੂ. ਉਗਰਾਹਾਂ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਬੀ.ਕੇ.ਯੂ. ਉਗਰਾਹਾਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਸ਼ਾਮਲ ਸਨ। ਜਥੇ ਪੁੱਡਾ ਗਰਾਉਂਡ ਤੋਂ ਰਾਜਨਾਥ ਸਿੰਘ ਦੀ ਰੈਲੀ ਵੱਲ ਮਾਰਚ ਸ਼ੁਰੂ ਕਰ ਦਿੱਤਾ ਜੋ ਕਿ ਡੀ.ਸੀ. ਦਫਤਰ ਪਟਿਆਲਾ, ਥਾਪਰ ਕਾਲਜ, ਲੀਲਾ ਭਵਨ ਚੌਂਕ ਪਹੁੰਚ ਕੇ ਰੈਲੀ ਕੀਤੀ ਗਈ। ਬੁਲਾਰਿਆਂ ਨੇ ਬੋਲਦਿਆ ਕਿਹਾ ਕਿ ਬੀ.ਜੇ.ਪੀ. ਜੋ ਕਿ 700 ਕਿਸਾਨਾਂ ਦੀ ਕਾਤਲ ਪਾਰਟੀ ਹੈ, ਇਨ੍ਹਾਂ ਨੂੰ ਪੰਜਾਬ ਵਿੱਚ ਪੰਜਾਬ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਬੁਲਾਰਿਆਂ ਨੇ ਕਿਹਾ ਕਿ 55 ਮਹੀਨੇ ਰਾਜ ਕਰਨ ਵਾਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਕਿ ਉਪਰੋਕਤ ਪਾਰਟੀਆਂ ਨਾਲ ਰਲ ਕੇ ਪੰਜਾਬੀਆਂ ਨਾਲ ਧੋਖਾ ਕਰਨ ਲਈ ਤੱਤਪਰ ਬੈਠਾ ਹੈ

ਇਨ੍ਹਾਂ ਦੇ ਨਾਲ ਹੀ ਸੁਖਦੇਵ ਸਿੰਘ ਢੀਂਡਸਾ ਦਾ ਕਿਸਾਨਾਂ ਵੱਲੋਂ ਵਿਰੋਧ ਜਾਰੀ ਰਹੇਗਾ। ਅੱਜ ਦੇ ਬੁਲਾਰਿਆਂ ਵਿੱਚ ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਵਿਰੁੱਧ ਨਾਅਰੇਬਾਜੀ ਕੀਤੀ ਗਈ। ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਪਰੋਕਤ ਨੂੰ ਮੂੰਹ ਨਾ ਲਾਇਆ ਜਾਵੇ ਅਤੇ ਇਲੈਕਸ਼ਨ ਵਿੱਚ ਮਾਤ ਦਿੱਤੀ ਜਾਵੇ। ਜਦੋਂ ਤੱਕ ਕੇਂਦਰ ਸਰਕਾਰ ਵੱਲੋਂ ਮੰਨੀਆਂ ਮੰਗਾਂ ਐਮ.ਐਸ.ਪੀ. ਤੇ ਕਮੇਟੀ ਬਣਾਉਣਾ ਵੀ ਸਾਰੇ ਕੇਸਾਂ ਦੀ ਵਾਪਸੀ, ਮੋਰਚੇ ਵਿੱਚ ਸ਼ਹੀਦ ਹੋਏ ਕਿਸਾਨਾਂ ਨੇ ਪੂਰਾ ਮੁਆਵਜਾ ਨਹੀਂ ਦਿੱਤਾ ਉਹਨਾਂ ਚਿਰ ਤੱਕ ਬੀ.ਜੇ.ਪੀ. ਦਾ ਵਿਰੋਧ ਜਾਰੀ ਰਹੇਗਾ। ਅੱਜ ਦੇ ਵਿਰੋਧ ਧਰਨੇ ਵਿੱਚ ਸ਼ਾਮਲ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕੀਤਾ ਉਹਨਾ ਵਿੱਚ ਗੁਰਮੀਤ ਸਿੰਘ ਦਿੱਤੂਪੁਰ, ਰਣਜੀਤ ਸਿੰਘ ਸਵਾਜਪੁਰ, ਬੰਦਰਾਜ ਜੋਸ਼ੀ, ਅਮਰੀਕ ਸਿੰਘ ਘੱਗਾ, ਜੰਗ ਸਿੰਘ ਭਟੇੜੀ, ਹਰਮੇਲ ਸਿੰਘ ਤੁਗਾ, ਸੁਰਿੰਦਰ ਸਿੰਘ ਕਕਰਾਲਾ ਅਤੇ ਅਵਤਾਰ ਸਿੰਘ ਕੌਰਜੀਵਾਲਾ ਨੇ ਸੰਬੋਧਨ ਕੀਤਾ।

Leave a Reply

Your email address will not be published. Required fields are marked *