ਪੰਜਾਬਪਟਿਆਲਾ

ਰਾਜੂ ਖੰਨਾ ਦੇ ਹੱਕ ਵਿੱਚ ਚਾਰ ਉਮੀਦਵਾਰ ਨੇ ਬੈਠ ਕੇ ਦਿੱਤਾ ਵੱਡਾ ਸਮੱਰਥਨ।

ਅਜ਼ਾਦ ਉਮੀਦਵਾਰ ਸੇਵਾ ਰਾਮ ਸਿੰਘ, ਜਨਤਾ ਦਲ ਯੁਨਾਇਟਡ ਦੇ ਸੰਜੀਵ ਪਾਇਲਟ,ਜੈ ਜਵਾਨ ਜੈ ਕਿਸਾਨ ਪਾਰਟੀ ਦੇ ਹਰਮਨ ਟਿਵਾਣਾ ਤੇ ਪੰਜਾਬ ਕਿਸਾਨ ਦਲ ਦੇ ਗੁਰਬਚਨ ਸਿੰਘ ਬੱਲ ਨੇ ਦਿੱਤਾ ਸਮੱਰਥਨ।

ਮੰਡੀਗੌਬਿੰਦਗੜ,18ਫਰਵਰੀ,(ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਚੋਣ ਮੁਹਿੰਮ ਨੂੰ ਅੱਜ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਜਨਤਾਂ ਦਲ ਯੁਨਾਇਟਡ ਦੇ ਉਮੀਦਵਾਰ ਸੰਜੀਵ ਪਾਇਲਟ ਨੇ ਰਾਜੂ ਖੰਨਾ ਵੱਲੋਂ ਹਲਕੇ ਅੰਦਰ ਨਿਭਾਇਆ ਜਾ ਰਹੀਆਂ ਸੇਵਾਵਾਂ ਤੋਂ ਪ੍ਰਭਾਵਿਤ ਹੋ ਸਾਥੀਆਂ ਸਮੇਤ ਸਮੱਰਥਨ ਦਿੱਤਾ। ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਤਿੰਨ ਉਮੀਦਵਾਰ ਸੇਵਾ ਰਾਮ ਸਿੰਘ, ਜਸਪਾਲ ਸਿੰਘ ਹਰਮਨ ਟਿਵਾਣਾ, ਗੁਰਬਚਨ ਸਿੰਘ ਬੱਲ ਰਾਜੂ ਖੰਨਾ ਦੇ ਹੱਕ ਵਿੱਚ ਬੈਠ ਕੇ ਵੱਡਾ ਸਮੱਰਥਨ ਦੇ ਚੁੱਕੇ ਹਨ। ਰਾਜੂ ਖੰਨਾ ਨੇ ਇਸ ਮੌਕੇ ਤੇ ਚਾਰੋਂ ਉਮੀਦਵਾਰਾਂ ਦਾ ਭਰਵਾਂ ਸਵਾਗਤ ਕਰਦੇ ਹੋਏ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਹਨਾਂ ਵੱਲੋਂ ਮੇਰੇ ਉੱਪਰ ਵਿਸ਼ਵਾਸ ਪ੍ਰਗਟ ਕਰਦੇਂ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਸਮੱਰਥਨ ਦਿੰਦੇ ਹੋਏ ਹੱਕ ਵਿੱਚ ਬੈਠੇ ਹਨ।

ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਨੂੰ ਹਲਕਾ ਅਮਲੋਹ ਅੰਦਰ ਵੱਡਾ ਬਲ ਮਿਲਿਆ ਹੈ। ਰਾਜੂ ਖੰਨਾ ਨੇ ਸਮੱਰਥਨ ਦੇਣ ਵਾਲੇ ਚਾਰੋਂ ਉਮੀਦਵਾਰਾਂ ਨੂੰ ਭਰੋਸਾ ਦਿਵਾਇਆ ਕਿ ਜਿਸ ਆਸ ਤੇ ਉਮੀਦ ਨਾਲ ਉਹਨਾਂ ਵੱਲੋਂ ਮੇਰੇ ਤੇ ਵਿਸ਼ਵਾਸ ਪ੍ਰਗਟ ਕੀਤਾ ਗਿਆ ਹੈ ਉਹ ਉਹਨਾਂ ਦੇ ਵਿਸ਼ਵਾਸ ਤੇ ਖ਼ਰਾ ਉੱਤਰਣਗੇ। ਇਸ ਮੌਕੇ ਤੇ ਸੂਬਾ ਮੀਤ ਪ੍ਰਧਾਨ ਸੰਤੋਖ ਸਿੰਘ ਸਲਾਣਾ, ਮੈਂਬਰ ਪੀ ਏ ਸੀ ਸੁਖਵਿੰਦਰ ਸਿੰਘ ਭਾਬਰੀ, ਰਾਜਿੰਦਰ ਕੁਮਾਰ ਟੀਟੂ,ਪ੍ਰਦੀਪ ਕੁਮਾਰ ਮਿੰਟੂ, ਸੱਤਪਾਲ ਸਿੰਘ ਸੱਤਾ, ਹਰਜੀਤ ਸਿੰਘ ਕਲਸੀ, ਹਰਪਿੰਦਰ ਸਿੰਘ ਭੂਰਾ,ਗੁਰਪ੍ਰੀਤ ਸਿੰਘ ਨੋਨੀ, ਰਣਧੀਰ ਸਿੰਘ ਧੀਰਾ,ਰੋਹਿਤ ਕੁਮਾਰ ਰੌਕੀ, ਹਰਜੀਤ ਸਿੰਘ ਸੋਨੂੰ,ਮਾਧਵ ਜੈਕੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਮੱਰਥਕ ਹਾਜ਼ਰ ਸਨ।

Leave a Reply

Your email address will not be published. Required fields are marked *