ਇਸ ਸਾਲ ਬੋਰਡ ਨਹੀਂ ਲਵੇਗਾ 5ਵੀਂ ਤੇ 8ਵੀਂ ਦੀ ਪ੍ਰੀਖਿਆਵਾਂ – ਮੁੱਖ ਮੰਤਰੀ
ਸਕੂਲ ਪੱਧਰ ‘ਤੇ ਹੀ ਹੋਵੇਗਾ ਇੰਨ੍ਹਾ ਪ੍ਰੀਖਿਆਵਾਂ ਦਾ ਆਯੋਜਨ
ਚੰਡੀਗੜ੍ਹ, 21 ਫਰਵਰੀ (ਮਧੂਸਾਰ ਬਿਊਰੋ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਅਗਲੇ 1 ਸਾਲ ਲਈ 5ਵੀਂ ਤੇ 8ਵੀਂ ਕਲਾਸ ਲਈ ਬੋਰਡ ਪ੍ਰੀਖਿਆਵਾਂ ਨੂੰ ਫਿਲਹਾਲ ਮੁਲਤਵੀ ਕੀਤਾ ਗਿਆ ਹੈ। ਇਸ ਸਾਲ ਹਰਿਆਣਾ ਸਕੂਲ ਸਿਖਿਆ ਬੋਰਡ ਵੱਲੋਂ ਇੰਨ੍ਹਾ ਪ੍ਰੀਖਿਆਵਾਂ ਨੂੰ ਨਹੀਂ ਲਿਆ ਜਾਵੇਗਾ। ਮੁੱਖ ਮੰਤਰੀ ਨੇ ਇਹ ਜਾਣਕਾਰੀ ਪੱਤਰਕਾਰਾਂ ਨਾਲ ਗਲ ਕਦੇ ਹੋਏ ਦਿੱਤੀ।
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਦਿਨਾਂ ਹਰਿਆਣਾ ਸਕੂਲ ਸਿਖਿਆ ਬੋਰਡ ਨੇ 5ਵੀਂ ਤੇ 8ਵੀਂ ਕਲਾਸ ਦੀ ਪ੍ਰੀਖਿਆਵਾਂ ਲੈਣ ਦਾ ਫੈਸਲਾ ਕੀਤਾ ਸੀ। ਇਸ ਦੇ ਬਾਅਦ ਕੁੱਝ ਮਾਂਪਿਆਂ ਤੇ ਸਕੂਲ ਪ੍ਰਬੰਧਕ ਇਸ ਸਬੰਧ ਵਿਚ ਉਨ੍ਹਾਂ ਨਾਲ ਮਿਲੇ ਅਤੇ ਕੋਵਿਡ ਮਹਾਮਾਰੀ ਦੇ ਚਲਦੇ ਪ੍ਰਭਾਵਿਤ ਹੋਈ ਪੜਾਈ ਦਾ ਹਵਾਲਾ ਦਿੰਦੇ ਹੋਏ, ਇੰਨ੍ਹਾਂ ਨੂੰ ਟਾਲਣ ਦੀ ਅਪੀਲ ਕੀਤੀ। ਇਸ ਦੇ ਚਲਦੇ ਉਨ੍ਹਾਂ ਨੇ ਇਕ ਸਾਲ ਲਈ ਇੰਨ੍ਹਾਂ ਪ੍ਰੀਖਿਆਵਾਂ ਨੂੰ ਹਰਿਆਣਾ ਸਕੂਲ ਸਿਖਿਆ ਬੋਰਡ ਰਾਹੀਂ ਆਯੋਜਿਤ ਨਾ ਕਰਨ ਦਾ ਫੈਸਲਾ ਕੀਤਾ ਹੈ। ਹੁਣ ਸਕੂਲ ਪੱਧਰ ‘ਤੇ ਹੀ ਇੰਨ੍ਹਾ ਪ੍ਰੀਖਿਆਵਾਂ ਦਾ ਆਯੋਜਨ ਕੀਤਾ ਜਾਵੇਗਾ।

