ਇਸਰਾਨਾ ਮਾਡਲ ਕਾਲੋਨੀ ਦੇ ਲਈ ਜਮੀਨ ਰਾਖਵਾਂ ‘ਤੇ ਲੱਗੀ ਮੁਹਰ, ਹਰੇੜਾ ਖਰੀਦੇਗੀ ਜਮੀਨ
ਕਲੋਨੀ ਵਿਚ 200 ਤੋਂ 500 ਗਜ ਤਕ ਦੇ ਮਿਲਣੇ ਪਲਾਟ, ਸ਼ਹਿਰ ਦੀ ਤਰਜ ‘ਤੇ ਮਿਲੇਗੀ ਪਿੰਡ ਵਾਸੀਆਂ ਨੂੰ ਸਹੂਲਤ – ਦੁਸ਼ਯੰਤ ਚੌਟਾਲਾ
ਚੰਡੀਗੜ੍ਹ, 23 ਫਰਵਰੀ (ਮਧੂਸਾਰ ਬਿਊਰੋ)- ਹਰਿਆਣਾ ਦੇ ਪਾਣੀਪਤ ਜਿਲ੍ਹਾ ਦੇ ਪਿੰਡ ਇਸਰਾਨਾ ਵਿਚ ਜਨਨਾਇਕ ਤਾਊ ਦੇਵੀਲਾਲ ਮਾਡਲ ਕਾਲੋਨੀ ਵਿਕਸਿਤ ਕਰਨ ਦੇ ਲਈ ਜਮੀਨ ਰਾਖਵਾਂ ‘ਤੇ ਮੁਹਰ ਲੱਗ ਗਈ ਹੈ। ਚੰਡੀਗੜ੍ਹ ਵਿਚ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਦੀ ਅਗਵਾਈ ਹੇਠ ਪੰਚਾਇਤ ਵਿਭਾਗ, ਹਰੇੜਾ ਤੇ ਪਾਣੀਪਤ ਜਿਲ੍ਹਾ ਡਿਪਟੀ ਕਮਿਸ਼ਨਰ ਦੀ ਹੋਈ ਮੀਟਿੰਗ ਵਿਚ ਇਸ ਬਾਰੇ ਵਿਚ ਵਿਸਥਾਰ ਨਾਲ ਚਰਚਾ ਹੋਈ ਅਤੇ ਇਸ ਬਾਰੇ ਵਿਚ ਫੈਸਲਾ ਕੀਤਾ ਗਿਆ। ਇਸਰਾਨਾ ਵਿਚ ਮਾਡਲ ਕਲੋਨੀ ਲਈ ਹਰੇੜਾ ਜਮੀਨ ਖਰੀਦੇਗਾ। ਜਮੀਨ ਰਜਿਸਟਰੀ ਦੇ ਬਾਅਦ ਵਿਭਾਗ ਇਸ ਕਾਲੋਨੀ ਨੂੰ ਸਰਕਾਰੀ ਨਕਸ਼ੇ ਦੇ ਮੁਤਾਬਕ ਵਿਕਸਿਤ ਕਰ ਪਲਾਟ ਅਲਾਟ ਦੀ ਪ੍ਰਕ੍ਰਿਆ ਸ਼ੁਰੂ ਕਰੇਗਾ।
ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਪਿੰਡ ਵਾਸੀਆਂ ਨੂੰ ਪਿੰਡ ਵਿਚ ਹੀ ਸ਼ਹਿਰ ਦੀ ਤਰਜ ‘ਤੇ ਸਹੂਲਤਾਂ ਉਪਲਬਧ ਹੋਣ, ਪਿੰਡ ਵਾਸੀਆਂ ਦਾ ਇਹ ਸਪਨਾ ਰਾਜ ਸਰਕਾਰ ਜਲਦੀ ਸਾਕਾਰ ਕਰਨ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸਰਾਨਾ ਪਹਿਲਾ ਅਜਿਹਾ ਪਿੰਡ ਹੋਵੇਗਾ, ਜਿੱਥੇ ਲਗਭਗ 48 ਏਕੜ ਵਿਚ ਪੇਂਡੂ ਸੈਕਟਰ ਵਿਕਸਿਤ ਕੀਤੇ ਜਾਣਗੇ। ਇੱਥੇ ਕੰਮਿਊਨਿਟੀ ਸੈਂਟਰ, ਸਪੋਰਟਸ ਕੰਪਲੈਕਸ, ਪ੍ਰਾਈਮਰੀ ਸਕੂਲ, ਪਾਰਕ, ਸ਼ਾਪਿੰਗ ਕੰਪਲੈਕਸ ਸਮੇਤ ਤਮਾਮ ਮੁੱਢਲੀ ਸਹੂਲਤਾਂ ਕਾਲੋਨੀ ਵਾਸੀਆਂ ਨੂੰ ਮਿਲਣਗੀਆਂ।
ਡਿਪਟੀ ਸੀਐਮ ਨੇ ਕਿਹਾ ਕਿ ਇਸ ਮਾਡਲ ਕਲੋਨੀ ਵਿਚ ਲੋਕਾਂ ਨੂੰ ਸਹੀ ਦਾਮ ‘ਤੇ 200 ਤੋਂ 500 ਗਜ ਤਕ ਦੇ ਪਲਾਟ ਮਿਲਣਗੇ, ਜਿਸ ਵਿਚ 60 ਫੀਸਦੀ ਹਿੱਸੇਦਾਰੀ ਮੂਲ ਇਸਰਾਨਾ ਵਾਸੀਆਂ ਦੀ ਰਹੇਗੀ ਅਤੇ 40 ਫੀਸਦੀ ਹਿੱਸੇਦਾਰੀ ਸੱਭ ਦੇ ਲਈ ਓਪਨ ਹੋਵੇਗੀ। ਡਿਪਟੀ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਇਸਰਾਨਾ ਮਾਡਲ ਕਾਲੋਨੀ ਵਿਕਸਿਤ ਹੋਣ ਦੇ ਬਾਅਦ ਸੂਬੇ ਦੇ ਹੋਰ ਖੇਤਰਾਂ ਵਿਚ ਵੀ ਇਸ ਤਰ੍ਹਾ ਦੀ ਕਲੋਨੀਆਂ ਵਿਕਸਿਤ ਕਰਨ ਦੀ ਸੰਭਾਵਨਾਵਾਂ ਨੂੰ ਤਲਾਸ਼ਿਆ ਜਾ ਰਿਹਾ ਹੈ। ਇਸ ਮੌਕੇ ‘ਤੇ ਪੰਚਾਇਤ ਵਿਭਾਗ ਦੇ ਏਸੀਐਸ ਅਮਿਤ ਝਾ, ਮਹਾਨਿੇਦਸ਼ਕ ਆਰਸੀ ਬਿਢਾਨ, ਪ੍ਰਸਾਸ਼ਕ ਡਾ. ਰਾਜਕੁਮਾਰ ਨਰਵਾਲ, ਪਾਣੀਪਤ ਜਿਲ੍ਹਾ ਡਿਪਟੀ ਕਮਿਸ਼ਨਰ ਸੁਸ਼ੀਲ ਸਾਰਵਾਨ, ਇਸਰਾਨਾ ਦੇ ਸਰਪੰਚ ਸੁਰੇਂਦਰ ਧੌਲਾ ਵੀ ਮੌਜੂਦ ਰਹੇ।

